ਨਵੀਂ ਦਿੱਲੀ— ਸਰਕਾਰ ਵੱਲੋਂ ਪਿਛਲੇ ਹਫਤੇ ਸਰਚਾਰਜ ’ਤੇ ਦਿੱਤੀ ਗਈ ਰਾਹਤ ਦੇ ਬਾਵਜੂਦ ਵੀ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਬਾਜ਼ਾਰਾਂ ’ਚੋਂ ਅਗਸਤ ਮਹੀਨੇ ਦੌਰਾਨ 5,920 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।
ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਨੇ 1 ਅਗਸਤ ਤੋਂ 30 ਅਗਸਤ ਤਕ ਇਕੁਇਟੀ ’ਚੋਂ 17,592.28 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਤੇ ਇਸ ਦੌਰਾਨ ਉਨ੍ਹਾਂ ਨੇ 11,672.26 ਕਰੋੜ ਰੁਪਏ ਬਾਂਡ ਬਾਜ਼ਾਰ ’ਚ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਅਗਸਤ ’ਚ ਐੱਫ. ਪੀ. ਆਈਜ਼. ਦੀ ਸ਼ੁੱਧ ਨਿਕਾਸੀ 5,920.02 ਕਰੋੜ ਰੁਪਏ ਰਹੀ।
ਜੁਲਾਈ ’ਚ ਵਿਦੇਸ਼ੀ ਨਿਵੇਸ਼ਕਾਂ ਨੇ 2,985.88 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਬਜਟ ’ਚ ਸੁਪਰ ਰਿਚ ਸਰਚਾਰਜ ਦੀ ਘੋਸ਼ਣਾ ਹੋਣ ਤੋਂ ਪਹਿਲਾਂ ਲਗਾਤਾਰ ਪੰਜ ਮਹੀਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਸ਼ੁੱਧ ਖਰੀਦਦਾਰ ਰਹੇ ਸਨ। ਜੂਨ ਦੌਰਾਨ ਐੱਫ. ਪੀ. ਆਈ. ਨੇ 10,384 ਕਰੋੜ, ਮਈ ’ਚ 9,031 ਕਰੋੜ, ਅਪ੍ਰੈਲ ’ਚ 16,093 ਕਰੋੜ, ਮਾਰਚ ’ਚ 45,981 ਕਰੋੜ ਰੁਪਏ ਤੇ ਫਰਵਰੀ ’ਚ 11,182 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ।
ਉੱਥੇ ਹੀ, ਸੈਂਸੈਕਸ ਦੀ ਗੱਲ ਕਰੀਏ ਤਾਂ ਪਿਛਲੇ ਹਫਤੇ ਤਿੰਨ ਕਾਰੋਬਾਰੀ ਦਿਨ ਬਾਜ਼ਾਰ ਨੇ ਗਿਰਾਵਟ ਦਰਜ ਕੀਤੀ। ਸੋਮਵਾਰ, ਬੁੱਧਵਾਰ ਅਤੇ ਵੀਰਵਾਰ ਸੈਂਸੈਕਸ ਗਿਰਾਵਟ ’ਚ ਰਿਹਾ, ਜਦੋਂ ਸ਼ੁੱਕਰਵਾਰ ਨੂੰ 264 ਅੰਕ ਮਜਬੂਤ ਹੋ ਕੇ 37,332.79 ਦੇ ਪੱਧਰ ’ਤੇ ਬੰਦ ਹੋਇਆ।
ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਦੀ ਵਿਕਰੀ ਅਗਸਤ 'ਚ 47 ਫੀਸਦੀ ਘਟੀ
NEXT STORY