ਲੁਧਿਆਣਾ (ਮੇਹਰਾ)-ਮੋਰ ਕੁਆਲਿਟੀ ਫਸਟ ਸਟੋਰ ਨੂੰ ਫ੍ਰੈਂਚ ਫਰਾਈਜ਼ ਦੇ ਪੈਕੇਟ ਨਾਲ ਸਕੀਮ ਦੇ ਮੁਤਾਬਕ ਮਸਾਲਾ ਫਰਾਈ ਦਾ 375 ਗ੍ਰਾਮ ਦਾ ਪੈਕੇਟ ਨਾ ਦੇਣਾ ਮਹਿੰਗਾ ਪੈ ਗਿਆ।
ਇਸਦਾ ਜ਼ਿਲਾ ਖਪਤਕਾਰ ਫੋਰਮ ਨੇ ਸਖਤ ਨੋਟਿਸ ਲੈਂਦੇ ਹੋਏ ਉਸ ਨੂੰ 6000 ਰੁਪਏ ਦਾ ਹਰਜਾਨਾ ਭਰਨ ਦਾ ਹੁਕਮ ਦਿੱਤਾ।
ਕੀ ਹੈ ਮਾਮਲਾ
ਕੁਣਾਲ ਸੋਫਟ ਨਿਵਾਸੀ ਪਿੰਡ ਦਾਦ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਮੋਰ ਕੁਆਲਿਟੀ ਫਸਟ ਸਟੋਰ ਮਾਡਲ ਟਾਊਨ ਤੋਂ 14 ਸਤੰਬਰ 2016 ਨੂੰ 155 ਰੁਪਏ ਦਾ 750 ਗ੍ਰਾਮ ਦਾ ਫ੍ਰੈਂਚ ਫਰਾਈ ਦਾ ਪੈਕੇਟ ਖਰੀਦਿਆ ਸੀ ਅਤੇ ਉਸ 'ਤੇ ਚਲ ਰਹੀ ਸਕੀਮ ਦੇ ਤਹਿਤ ਉਸ ਨੂੰ ਉਕਤ ਸਟੋਰ ਤੋਂ ਮਸਾਲਾ ਫਰਾਈ ਦਾ 375 ਗ੍ਰਾਮ ਦਾ ਇਕ ਪੈਕੇਟ ਵੀ ਮਿਲਣਾ ਸੀ ਪਰ ਸਟੋਰ ਨੇ ਉਸ ਨੂੰ ਪੈਕੇਟ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਖਪਤਕਾਰ ਫੋਰਮ 'ਚ ਦਾਇਰ ਆਪਣੀ ਸ਼ਿਕਾਇਤ 'ਚ ਉਸ ਨੂੰ 95,000 ਰੁਪਏ ਹਰਜਾਨਾ ਦਿਵਾਉਣ ਦੀ ਮੰਗ ਕੀਤੀ। ਮੋਰ ਕੁਆਲਿਟੀ ਫਸਟ ਸਟੋਰ ਨੇ ਉਸ 'ਤੇ ਲਾਏ ਸਾਰੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਸ 'ਚ ਕੋਈ ਕਸੂਰ ਨਹੀਂ ਹੈ ਕਿਉਂਕਿ ਫ੍ਰੈਂਚ ਫਰਾਈ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਮਕੇਨ ਨੇ ਉਨ੍ਹਾਂ ਨੂੰ ਉਕਤ ਮਸਾਲਾ ਫਰਾਈ ਪੈਕੇਟ ਮੁਹੱਈਆ ਨਹੀਂ ਕਰਵਾਇਆ ਸੀ। ਉਨ੍ਹਾਂ ਵੱਲੋਂ ਬਾਕਾਇਦਾ ਮਸਾਲਾ ਫਰਾਈ ਪੈਕੇਟ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ ਪਰ ਕੰਪਨੀ ਨੇ ਉਸ ਨੂੰ ਨਾ-ਮਨਜ਼ੂਰ ਕਰ ਦਿੱਤਾ।
ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਜੀ. ਕੇ. ਧੀਰ ਅਤੇ ਮੈਂਬਰ ਵਿਨੋਦ ਗੁਲਾਟੀ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਟੋਰ ਨੂੰ 6,000 ਰੁਪਏ ਬਤੌਰ ਕੇਸ ਖਰਚ ਅਤੇ ਹਰਜਾਨਾ ਰਾਸ਼ੀ ਸ਼ਿਕਾਇਤਕਰਤਾ ਨੂੰ ਇਕ ਮਹੀਨੇ ਦੇ ਅੰਦਰ ਅਦਾ ਕਰਨ ਦਾ ਫੈਸਲਾ ਸੁਣਾਇਆ।
ਏਅਰ ਇੰਡੀਆ ਦੇ ਕਰਮਚਾਰੀਆਂ ਦਾ ਰੱਖਿਆ ਜਾਵੇਗਾ ਖਾਸ ਧਿਆਨ, ਮਿਲਣਗੀਆਂ ਇਹ ਖਾਸ ਸੁਵਿਧਾਵਾਂ
NEXT STORY