ਨਵੀਂ ਦਿੱਲੀ— ਜਨਵਰੀ ਤੋਂ ਗੱਡੀ ਖ਼ਰੀਦਣਾ ਮਹਿੰਗਾ ਹੋ ਜਾਏਗਾ। ਮਾਰੂਤੀ ਸੁਜ਼ੂਕੀ ਵੱਲੋਂ ਕੀਮਤਾਂ ਵਧਾਉਣ ਦੇ ਐਲਾਨ ਤੋਂ ਬਾਅਦ ਹੁਣ ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਵੀ ਕੀਮਤਾਂ 'ਚ ਵਾਧਾ ਕਰਨ ਦੀ ਤਿਆਰੀ 'ਚ ਹਨ। ਸੂਤਰਾਂ ਮੁਤਾਬਕ, ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਪਿਕ-ਅਪ ਰੇਂਜ ਦੀਆਂ ਕੀਮਤਾਂ 'ਚ 2 ਫ਼ੀਸਦੀ ਤੱਕ ਦਾ ਵਾਧਾ ਕਰੇਗੀ। ਮਾਡਲ ਦੇ ਹਿਸਾਬ ਨਾਲ ਕੀਮਤਾਂ 'ਚ ਇਹ ਵਾਧਾ 10,000 ਰੁਪਏ ਤੱਕ ਦਾ ਹੋ ਸਕਦਾ ਹੈ।
ਐੱਮ. ਐਂਡ ਐੱਮ. ਅਗਲੇ ਮਹੀਨੇ ਤੋਂ ਯੂਟਿਲਟੀ ਵ੍ਹੀਕਲਜ਼ (ਯੂ. ਵੀ.) ਰੇਂਜ 'ਚ ਵੀ ਕੀਮਤਾਂ ਵਧਾਉਣ ਦਾ ਵਿਚਾਰ ਕਰ ਰਹੀ ਹੈ। ਫਿਲਹਾਲ ਕੰਪਨੀ ਨੇ ਇਹ ਫ਼ੈਸਲਾ ਕਰਨਾ ਹੈ ਕਿ ਯੂ. ਵੀ. ਰੇਂਜ 'ਚ ਕੀਮਤਾਂ 'ਚ ਕਿੰਨਾ ਵਾਧਾ ਕੀਤਾ ਜਾਵੇ। ਟਾਟਾ ਮੋਟਰਜ਼ ਵੀ ਮੌਜੂਦਾ ਮੰਗ ਦੀ ਸਥਿਤੀ ਦਾ ਮੁਲਾਂਕਣ ਕਰਦੇ ਹੋਏ ਕੀਮਤਾਂ 'ਚ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ। ਜਨਵਰੀ ਤੋਂ ਪੂਰੀ ਆਟੋ ਇੰਡਸਟਰੀ 'ਚ ਕੀਮਤਾਂ 'ਚ 1.5 ਤੋਂ 2 ਫ਼ੀਸਦੀ ਵਿਚਕਾਰ ਵਾਧਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਦਸੰਬਰ 'ਚ ਹੀ ਖ਼ਰੀਦ ਲਓ ਮਾਰੂਤੀ ਕਾਰ, ਜਨਵਰੀ 2021 ਤੋਂ ਵੱਧ ਜਾਣਗੇ ਮੁੱਲ
ਇੰਡਸਟਰੀ ਮੌਜੂਦਾ ਸਮੇਂ ਕੱਚੇ ਮਾਲ 'ਚ ਭਾਰੀ ਵਾਧਾ ਹੋਣ ਨਾਲ ਜੂਝ ਰਹੀ ਹੈ। 6 ਮਹੀਨਿਆਂ 'ਚ ਸਟੀਲ 30 ਫ਼ੀਸਦੀ, ਐਲੂਮੀਨਿਅਮ 40 ਫ਼ੀਸਦੀ ਅਤੇ ਤਾਂਬਾ ਮਾਰਚ ਤੋਂ 77 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ। ਕੋਰੋਨਾ ਮਹਾਮਾਰੀ ਕਾਰਨ ਚੱਲ ਰਹੇ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ 'ਚ ਹੋਏ ਨੁਕਸਾਨ ਦੀ ਵਜ੍ਹਾ ਨਾਲ ਇਨਪੁਟ ਲਾਗਤ 'ਚ ਹੋਏ ਵਾਧੇ ਨੂੰ ਖ਼ੁਦ ਸਹਿਣ ਕਰਨ ਲਈ ਵੀ ਕੰਪਨੀਆਂ ਕੋਲ ਕੋਈ ਜਗ੍ਹਾ ਨਹੀਂ ਬਚੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਜਨਵਰੀ 2021 ਤੋਂ ਆਪਣੇ ਸਾਰੇ ਮਾਡਲ ਦੀਆਂ ਕੀਮਤਾਂ ਵਧਾਏਗੀ। ਕੰਪਨੀ ਨੇ ਕਿਹਾ ਕਿ ਵੱਖ-ਵੱਖ ਇਨਪੁਟ ਖ਼ਰਚ ਵਧਣ ਕਾਰਨ ਵਾਹਨਾਂ ਦੀ ਲਾਗਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮਾਰੂਤੀ ਨੇ ਕਿਹਾ ਕਿ ਇਸ ਸਾਲ ਡਿਸਕਾਊਂਟਸ ਵੀ ਪਹਿਲਾਂ ਨਾਲੋਂ ਕਾਫ਼ੀ ਘੱਟ ਹੋਣਗੇ।
ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ
ਤਾਲਾਬੰਦੀ ਦੌਰਾਨ ਬਚੀਆਂ ਛੁੱਟੀਆਂ ਹੁਣ ਨਹੀਂ ਹੋਣਗੀਆਂ ਬੇਕਾਰ, ਕੰਪਨੀ ਨੇ ਮੁਲਾਜ਼ਮਾਂ ਲਈ ਬਦਲੇ ਨਿਯਮ
NEXT STORY