ਮੁੰਬਈ— ਹੁਣ ਵੱਡੀ ਰਕਮ ਸਾਲ 'ਚ ਕਦੇ ਵੀ ਕਿਸੇ ਵੀ ਸਮੇਂ ਟਰਾਂਸਫਰ ਕਰ ਸਕੋਗੇ। 14 ਦਸੰਬਰ ਤੋਂ 'ਰੀਅਲ ਟਾਈਮ ਗ੍ਰਾਸ ਸੈਟੇਲਮੈਂਟ (ਆਰ. ਟੀ. ਜੀ. ਸੀ.)' ਸੁਵਿਧਾ 24 ਘੰਟੇ ਹੋ ਜਾਏਗੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਇਸ ਦੀ ਘੋਸ਼ਣਾ ਕੀਤੀ।
ਇਸ ਤੋਂ ਪਹਿਲਾਂ ਐੱਨ. ਈ. ਐੱਫ. ਟੀ. ਸੁਵਿਧਾ ਵੀ 24 ਘੰਟੇ ਹੋ ਚੁੱਕੀ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਭਾਰਤ ਦੁਨੀਆ ਭਰ ਦੇ ਉਨ੍ਹਾਂ ਕੁਝ ਮੁਲਕਾਂ 'ਚ ਸ਼ਾਮਲ ਹੋ ਗਿਆ ਹੈ ਜੋ ਆਪਣੀ ਆਰ. ਟੀ. ਜੀ. ਐੱਸ. ਪ੍ਰਣਾਲੀ ਨੂੰ ਸਾਲ ਭਰ ਚਲਾਏਗਾ। ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਪ੍ਰਣਾਲੀ ਦਸੰਬਰ 2019 ਤੋਂ 24x7x365 ਉਪਲਬਧ ਕਰਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਸਰਕਾਰ ਦੀ ਬੇਰੋਜ਼ਗਾਰਾਂ ਨੂੰ ਸੌਗਾਤ, ਨੌਕਰੀਆਂ ਲਈ ਦਿੱਤੀ ਇਹ ਹਰੀ ਝੰਡੀ
RTGS ਪ੍ਰਣਾਲੀ ਦਾ ਮੁੱਖ ਤੌਰ 'ਤੇ ਵੱਡੇ ਮੁੱਲ ਦੇ ਲੈਣ-ਦੇਣ ਲਈ ਹੁੰਦਾ ਹੈ। ਇਸ ਤਹਿਤ ਫੰਡ ਤਤਕਾਲ ਟਰਾਂਸਫਰ ਹੁੰਦਾ ਹੈ। ਆਰ. ਟੀ. ਜੀ. ਐੱਸ. ਜ਼ਰੀਏ ਆਨਲਾਈਨ ਘੱਟੋ-ਘੱਟ 2 ਲੱਖ ਰੁਪਏ ਦਾ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ, ਜਦੋਂ ਕਿ ਉੱਪਰੀ ਵੱਧ ਤੋਂ ਵੱਧ ਕੋਈ ਲਿਮਟ ਨਹੀਂ ਹੈ, ਜਦੋਂ ਕਿ ਐੱਨ. ਈ. ਐੱਫ. ਟੀ. ਦੀ ਵਰਤੋਂ 2 ਲੱਖ ਰੁਪਏ ਤੱਕ ਦੇ ਫੰਡ ਟਰਾਂਸਫਰ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ PF ਖਾਤੇ 'ਤੇ ਵਿਆਜ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ
ਰਿਜ਼ਰਵ ਬੈਂਕ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਐੱਨ. ਈ. ਐੱਫ. ਟੀ. ਅਤੇ ਆਰ. ਟੀ. ਜੀ. ਐੱਸ. ਜ਼ਰੀਏ ਲੈਣ-ਦੇਣ 'ਤੇ ਚਾਰਜ ਜੁਲਾਈ 2019 ਤੋਂ ਬੰਦ ਕਰ ਚੁੱਕਾ ਹੈ। ਆਰ. ਟੀ. ਜੀ. ਸੀ. ਪ੍ਰਣਾਲੀ 26 ਮਾਰਚ 2004 ਨੂੰ ਸ਼ੁਰੂ ਕੀਤੀ ਗਈ ਸੀ।
15 ਜਨਵਰੀ ਤੋਂ ਏਅਰ ਇੰਡੀਆ ਸ਼ਿਕਾਗੋ ਲਈ ਸ਼ੁਰੂ ਕਰੇਗੀ ਨਾਨ-ਸਟਾਪ ਉਡਾਣਾਂ
NEXT STORY