ਵਾਸ਼ਿੰਗਟਨ—ਇੰਡੋਨੇਸ਼ੀਆ 'ਚ ਪਿਛਲੇ ਸਾਲ ਹੋਏ ਜਹਾਜ਼ ਹਾਦਸੇ ਤੋਂ ਬਾਅਦ ਹੀ ਅਮਰੀਕੀ ਏਅਰਲਾਈਨ ਕੰਪਨੀਆਂ ਦੇ ਪਾਇਲਟ ਬੋਇੰਗ 737 ਮੈਕਸ ਜਹਾਜ਼ ਨੂੰ ਲੈ ਕੇ ਚਿੰਤਿ ਸਨ। ਉਨ੍ਹਾਂ ਨੇ ਜਹਾਜ਼ 'ਚ ਸੁਰੱਖਿਆ ਦੇ ਲਿਹਾਜ ਨਾਲ ਬਦਲਾਅ ਕਰਨ ਦੇ ਉਦੇਸ਼ ਨਾਲ ਬੋਇੰਗ ਦੇ ਅਧਿਕਾਰੀਆਂ 'ਤੇ ਦਬਾਅ ਬਣਾਉਣ ਲਈ ਬੈਠਕ ਵੀ ਕੀਤੀ ਸੀ। ਅਮਰੀਕੀ ਮੀਡੀਆ ਦੀਆਂ ਖਬਰਾਂ ਤੋਂ ਮੰਗਲਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ।

ਪਾਇਲਟਾਂ ਅਤੇ ਜਹਾਜ਼-ਨਿਰਮਾਤਾ ਕੰਪਨੀ ਬੋਇੰਗ ਦੇ ਅਧਿਕਾਰੀਆਂ ਵਿਚਾਲੇ 27 ਨਵੰਬਰ ਨੂੰ ਇਕ ਬੈਠਕ ਹੋਈ। ਅਮਰੀਕੀ ਅਖਬਾਰ ਨਿਊਯਾਰਕ ਟਾਈਮਸ ਅਤੇ ਸੀ.ਬੀ.ਐੱਸ. ਨਿਊਜ਼ ਨੇ ਬੈਠਕ ਦੀ ਆਡੀਓ ਰਿਕਾਡਿੰਗ ਦੇ ਆਧਾਰ 'ਤੇ ਖਬਰ ਦਿੱਤੀ ਹੈ। ਬੈਠਕ ਤੋਂ ਪਤਾ ਚੱਲਿਆ ਹੈ ਕਿ ਇੰਡੋਨੇਸ਼ੀਆ 'ਚ ਅਕਤੂਬਰ 2018 'ਚ ਲਾਇਨ ਏਅਰ ਦੇ ਹਾਦਸੇ ਤੋਂ ਬਾਅਦ ਹੀ ਪਾਇਲਟ 737 ਮੈਕਸ 8 ਜਹਾਜ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਸਨ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ 189 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਾਲ ਮਾਰਚ 'ਚ ਇਥੋਪੀਅਨ ਏਅਰਲਾਇੰਸ ਦੀ ਉਡਾਣ ਗਿਣਤੀ 302 ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਦੁਗਘਟਨਾਗ੍ਰਸਤ ਹੋ ਗਈ ਸੀ। ਹਾਸਦੇ 'ਚ ਸਾਰੇ 157 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੇ ਬੋਇੰਗ 737 ਮੈਕਸ ਜਹਾਜ਼ਾਂ ਦੀ ਆਵਾਜਾਈ 'ਤੇ ਰੋਕ ਲੱਗਾ ਦਿੱਤੀ ਸੀ ਅਤੇ ਬੋਇੰਗ ਨੂੰ ਜਹਾਜ਼ 'ਚ ਲੱਗੇ ਐਂਟੀ-ਸਟਾਲ ਪ੍ਰਣਾਲੀ ਦੀ ਜਾਂਚ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪਿਆ।

ਮਾਹਰਾਂ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ 'ਚ ਖਾਸੀ ਕਾਰਨ ਹੀ ਜਹਾਜ਼ ਹਾਦਸਾ ਹੋਇਆ। ਖਬਰਾਂ ਮੁਤਾਬਕ ਪਾਇਲਟ ਜਹਾਜ਼ 'ਚ ਲੱਗੇ ਮੈਨੋਵਰਿੰਗ ਕੈਰੇਕਟਰਸਟਿਕ ਆਗਮੇਨਟੇਸ਼ਨ ਸਿਸਟਮ ਐਂਟੀ-ਸਟਾਲ ਪ੍ਰਣਾਲੀ ਨੂੰ ਲੈ ਕੇ ਖਾਸ ਚਿੰਤਿਤ ਸਨ। ਜਾਂਚਕਰਤਾਵਾਂ ਨੇ ਦੋਵਾਂ ਹਾਦਸਿਆਂ ਲਈ ਇਸ ਪ੍ਰਣਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐੱਮ.ਸੀ.ਏ.ਐੱਸ. ਇਕ ਆਟੋਮੈਟਿਕ ਸੁਰੱਖਿਆ ਸੁਵਿਧਾ ਹੈ। ਇਹ ਜਹਾਜ਼ ਦਾ ਇੰਜਣ ਬੰਦ ਹੋਣ ਜਾਂ ਗਤੀ ਧੀਮੀ ਹੋਣ ਕਾਰਨ ਰੋਕਨ ਲਈ ਤਿਆਰ ਕੀਤਾ ਗਿਆ ਹੈ।
ਚੀਨ ਦੇ ਨਾਲ ਵਪਾਰਕ ਯੁੱਧ ਤੋਂ GSP ਦੇਸ਼ਾਂ ਨੂੰ ਹੋਇਆ ਫਾਇਦਾ : ਰਿਪੋਰਟ
NEXT STORY