ਵਾਸ਼ਿੰਗਟਨ— ਚੀਨ ਨਾਲ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਟੈਰਿਫ ਵਾਰ (ਵਪਾਰ ਯੁੱਧ) ਕਾਰਨ ਅਮਰੀਕਾ ਦੀਆਂ ਕੰਪਨੀਆਂ ਨੂੰ ਇੰਪੋਰਟ ਲਈ ਭਾਰਤ, ਥਾਈਲੈਂਡ, ਕੰਬੋਡੀਆ, ਇੰਡੋਨੇਸ਼ੀਆ ਅਤੇ ਤੁਰਕੀ ਵਰਗੇ ਦੇਸ਼ਾਂ ਵੱਲ ਝੁੱਕਣਾ ਪਿਆ ਹੈ, ਜਿਨ੍ਹਾਂ ਨੂੰ ਅਮਰੀਕੀ ਬਾਜ਼ਾਰ ’ਚ ਡਿਊਟੀ ਫ੍ਰੀ ਜਾਂ ਰਿਆਇਤੀ ਡਿਊਟੀ ’ਤੇ ਐਕਸਪੋਰਟ ਕਰਨ ਦੀ ਇਕ ਆਮ ਵਿਵਸਥਾ ਦਾ ਲਾਭ ਮਿਲਿਆ ਹੋਇਆ ਹੈ। ਇਸ ਵਿਵਸਥਾ ਦੇ ਪੱਖ ’ਚ ਸਰਗਰਮ ਅਮਰੀਕੀ ਕੰਪਨੀਆਂ ਅਤੇ ਵਪਾਰ ਸੰਗਠਨਾਂ ਦੀ ਮੰਗਲਵਾਰ ਨੂੰ ਇਕ ਨਵੀਂ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਕਿ ਭਾਰਤ ਨੂੰ ਸਾਧਾਰਨ ਤਰਜੀਹੀ ਪ੍ਰਣਾਲੀ (ਜੀ. ਐੱਸ. ਪੀ.) ਦਾ ਫਾਇਦਾ ਬੰਦ ਕਰਨ ਨਾਲ ਸਿਰਫ ਚੀਨ ਨੂੰ ਹੀ ਫਾਇਦਾ ਹੋਵੇਗਾ। ਧਿਆਨਦੇਣ ਯੋਗ ਹੈ ਕਿ ਟਰੰਪ ਸਰਕਾਰ ਨੇ ਭਾਰਤ ਨੂੰ ਡਬਲਯੂ. ਟੀ. ਓ. ਦੀ ਜੀ. ਐੱਸ. ਪੀ. ਵਿਵਸਥਾ ਤਹਿਤ ਵਪਾਰ ’ਚ ਵਿਸ਼ੇਸ਼ ਰਿਆਇਤੀ ਡਿਊਟੀ ਦੇ ਲਾਭ ਤੋਂ ਵਾਂਝਾ ਕਰਨ ਦਾ ਨੋਟਿਸ ਦਿੱਤਾ ਹੋਇਆ ਹੈ।
ਜੀ. ਐੱਸ. ਪੀ. ਨਾਲ ਮਾਰਚ ’ਚ ਅਮਰੀਕੀ ਕੰਪਨੀਆਂ ਨੂੰ ਹੋਈ 10.50 ਕਰੋਡ਼ ਡਾਲਰ ਦੀ ਬੱਚਤ
ਅਮਰੀਕਾ ਦੀਆਂ ਕੰਪਨੀਆਂ ਅਤੇ ਵਪਾਰ ਸੰਗਠਨਾਂ ਦੇ ਸਮੂਹ ‘ਜੀ. ਐੱਸ. ਪੀ. ਲਈ ਗੱਠਜੋਡ਼’ ਨੇ ਰਿਪੋਰਟ ’ਚ ਕਿਹਾ ਕਿ ਤਾਜ਼ਾ ਅਧਿਕਾਰਕ ਅੰਕੜਿਆਂ ਅਨੁਸਾਰ ਜੀ. ਐੱਸ. ਪੀ. ਨਾਲ ਮਾਰਚ ’ਚ ਅਮਰੀਕੀ ਕੰਪਨੀਆਂ ਨੂੰ 10.50 ਕਰੋਡ਼ ਡਾਲਰ ਦੀ ਬੱਚਤ ਹੋਈ ਹੈ। ਇਹ ਮਾਰਚ 2018 ’ਚ ਹੋਈ ਬੱਚਤ ਦੇ ਮੁਕਾਬਲੇ 2.80 ਕਰੋਡ਼ ਡਾਲਰ ਯਾਨੀ 36 ਫ਼ੀਸਦੀ ਜ਼ਿਆਦਾ ਹੈ। ਇਹ ਕਿਸੇ ਵੀ ਮਹੀਨੇ ’ਚ ਹੋਈ ਬੱਚਤ ਦਾ ਦੂਜਾ ਸਭ ਤੋਂ ਜ਼ਿਆਦਾ ਪੱਧਰ ਹੈ। ਸਾਲ 2019 ਦੀ ਪਹਿਲੀ ਤਿਮਾਹੀ ’ਚ ਜੀ. ਐੱਸ. ਪੀ. ਨਾਲ ਅਮਰੀਕੀ ਕੰਪਨੀਆਂ ਨੂੰ 28.50 ਕਰੋਡ਼ ਡਾਲਰ ਦੀ ਬੱਚਤ ਹੋਈ ਹੈ ਜੋ 2018 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 6.30 ਕਰੋਡ਼ ਡਾਲਰ ਜ਼ਿਆਦਾ ਹੈ।
ਟੈਕਸ ਪ੍ਰਭਾਵਿਤ ਉਤਪਾਦਾਂ ਦਾ ਭਾਰਤ ਤੋਂ ਇੰਪੋਰਟ 18 ਫ਼ੀਸਦੀ ਵਧਿਆ
ਰਿਪੋਰਟ ਅਨੁਸਾਰ ਭਾਰਤ ਤੋਂ ਹੋਣ ਵਾਲੇ ਜੀ. ਐੱਸ. ਪੀ. ਇੰਪੋਰਟ ’ਚ 97 ਫ਼ੀਸਦੀ ਵਾਧੇ ਦਾ ਕਾਰਨ ਚੀਨ ਦੇ ਟੈਕਸ ਪ੍ਰਭਾਵਿਤ ਉਤਪਾਦ ਹਨ। ਅਜਿਹੇ ਉਤਪਾਦਾਂ ਦਾ ਭਾਰਤ ਤੋਂ ਇੰਪੋਰਟ 19.30 ਕਰੋਡ਼ ਡਾਲਰ ਯਾਨੀ 18 ਫ਼ੀਸਦੀ ਵਧਿਆ ਹੈ, ਜਦੋਂ ਕਿ ਹੋਰ ਉਤਪਾਦਾਂ ਦਾ ਇੰਪੋਰਟ ਸਿਰਫ਼ 70 ਲੱਖ ਡਾਲਰ ਯਾਨੀ 2 ਫ਼ੀਸਦੀ ਹੀ ਵਧਿਆ ਹੈ। ਸੰਗਠਨ ਨੇ ਇਕ ਹੋਰ ਰਿਪੋਰਟ ’ਚ ਕਿਹਾ ਕਿ ਭਾਰਤ ਨੂੰ ਜੀ. ਐੱਸ. ਪੀ. ਤੋਂ ਬਾਹਰ ਕੀਤੇ ਜਾਣ ਦਾ ਸਭ ਤੋਂ ਜ਼ਿਆਦਾ ਫਾਇਦਾ ਚੀਨ ਨੂੰ ਹੋਵੇਗਾ।
NSE ਨੇ 250 ਤੋਂ ਜ਼ਿਆਦਾ ਕੰਪਨੀਆਂ 'ਤੇ ਲਗਾਇਆ ਜੁਰਮਾਨਾ
NEXT STORY