ਨਵੀਂ ਦਿੱਲੀ (ਯੂ. ਐੱਨ. ਆਈ.) – ਲਾਜਿਸਟਿਕ ਸੇਵਾ ਪ੍ਰੋਵਾਈਡਰ ਕੰਪਨੀ ਫਿਊਚਰ ਐਂਟਰਪ੍ਰਾਈਜੇਜ਼ ਲਿਮਟਿਡ ਆਪਣੇ ਜੇਨਰਲ ਬੀਮਾ ਸਾਂਝਾ ਉੱਦਮ ਫਿਊਚਰ ਜੇਨਰਾਲੀ ਇੰਡੀਆ ਇੰਸ਼ੋਰੈਂਸ ਕੰਪਨੀ (ਐੱਫ. ਜੀ. ਆਈ. ਆਈ. ਸੀ. ਐੱਲ.) ਦੀ 25 ਫੀਸਦੀ ਹਿੱਸੇਦਾਰੀ ਇਸ ਸਾਂਝੇ ਉੱਦਮ ਦੀ ਸਹਿਯੋਗੀ ਜੇਨਰਾਲੀ ਪਾਰਟੀਸਿਪੇਸ਼ਨ ਨੀਦਰਲੈਂਡ ਨੂੰ 1252.96 ਕਰੋੜ ਰੁਪਏ ’ਚ ਵੇਚੇਗੀ। ਐੱਫ. ਈ. ਐੱਲ. ਨੇ ਵੀਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਜੇਨਰਾਲੀ ਨੇ ਐੱਫ. ਜੀ. ਆਈ. ਆਈ. ਸੀ. ਐੱਲ. ’ਚ ਕੰਪਨੀ ਦੀ ਬਾਕੀ ਹਿੱਸੱਦਾਰੀ ਨੂੰ ਸਿੱਧੇ ਜਾਂ ਨਾਮਜ਼ਦ ਵਿਅਕਤੀ ਦੇ ਮਾਧਿਅਮ ਰਾਹੀਂ ਇਕ ਸਹਿਮਤ ਮੁਲਾਂਕਣ ’ਤੇ ਲਾਗੂ ਰੈਗੂਲੇਟਰੀ ਪ੍ਰਵਾਨਗੀ ਦੇ ਅਧੀਨ ਖਰੀਦਣ ਦਾ ਬਦਲ ਵੀ ਹਾਸਲ ਕਰ ਲਿਆ ਹੈ। ਜੇਨਰਾਲੀ ਨੂੰ ਪਹਿਲਾਂ ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਤੋਂ ਜੀਵਨ ਬੀਮਾ ਸਾਂਝਾਂ ਉੱਦਮ ਫਿਊਚਰ ਜੇਨਰਾਲੀ ਇੰਡੀਆ ਲਾਈਫ ਇੰਸ਼ੋਰੈਂਸ ਕੰਪਨੀ ’ਚ ਉਦਯੋਗਿਕ ਨਿਵੇਸ਼ ਟਰੱਸਟ ਦੀ 16 ਫੀਸਦੀ ਹਿੱਸੇਦਾਰੀ ਖਰੀਦਣ ਦੀ ਮਨਜ਼ੂਰੀ ਮਿਲੀ ਸੀ।
ਉਸ ਨੇ ਆਪਣੀਆਂ ਵਿਕਾਸ ਯੋਜਨਾਵਾਂ ਦੀ ਫੰਡਿੰਗ ਲਈ ਜੀਵਨ ਬੀਮਾ ਸਾਂਝਾ ਉੱਦਮ ’ਚ ਕਿਸ਼ਤਾਂ ’ਚ 330 ਕਰੋੜ ਰੁਪਏ ਤੱਕ ਨਿਵੇਸ਼ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਹੈ। ਇਨ੍ਹਾਂ ਲੈਣ-ਦੇਣ ਤੋਂ ਬਾਅਦ ਜੇਨੇਰਾਲੀ ਬੀਮਾ ਸਾਂਝੇ ਉੱਦਮਾਂ ’ਚ ਬਹੁ-ਗਿਣਤੀ ਹਿੱਸੇਦਾਰੀ ਅਤੇ ਕੰਟਰੋਲ ਹਾਸਲ ਕਰ ਲਵੇਗੀ। ਕੰਪਨੀ ਨੇ ਕਿਹਾ ਕਿ ਐੱਫ. ਜੀ. ਆਈ. ਆਈ. ਸੀ. ਐੱਲ. ’ਚ ਬਾਕੀ 24.91 ਫੀਸਦੀ ਹਿੱਸੇਦਾਰੀ ਲਈ ਐੱਫ. ਈ. ਐੱਲ. ਨੂੰ ਸੰਭਾਵਿਤ ਖਰੀਦਦਾਰਾਂ ਤੋਂ ਪ੍ਰਸਤਾਵ ਪ੍ਰਾਪਤ ਹੋਏ ਹਨ। ਉਹ ਜੀਵਨ ਬੀਮਾ ਸਾਂਝਾ ਉੱਦਮ ’ਚ ਆਪਣੇ 33.3 ਫੀਸਦੀ ਹਿੱਸੇਦਾਰੀ ਦੀ ਵਿਕਰੀ ਦੇ ਬਦਲ ਵੀ ਭਾਲ ਰਹੀ ਹੈ। ਉਸ ਨੂੰ ਉਮੀਦ ਹੈ ਕਿ ਬੀਮਾ ਸਾਂਝੇ ਉੱਦਮਾਂ ’ਚ ਆਪਣੀ ਹਿੱਸੇਦਾਰੀ ਨੂੰ ਸਮਾਂਬੱਧ ਤਰੀਕੇ ਨਾਲ ਯਕਮੁਸ਼ਤ ਪੁਨਰਗਠਨ ਯੋਜਨਾ ਤਹਿਤ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਲਵੇਗੀ।
5ਜੀ ਮਾਮਲੇ 'ਚ ਜੂਹੀ ਚਾਵਲਾ ਨੂੰ ਵੱਡੀ ਰਾਹਤ, 20 ਲੱਖ ਤੋਂ ਘੱਟ ਕੇ 2 ਲੱਖ ਹੋਇਆ ਜੁਰਮਾਨਾ
NEXT STORY