ਨਵੀਂ ਦਿੱਲੀ (ਭਾਸ਼ਾ) - ਅਰਬਪਤੀ ਗੌਤਮ ਸਿੰਘਾਨੀਆ ਨੇ ਸੋਮਵਾਰ ਆਪਣੀ ਪਤਨੀ ਨਵਾਜ਼ ਤੋਂ ਵੱਖ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਦੋਵਾਂ ਨੇ ਵੱਖ-ਵੱਖ ਰਾਹਾਂ ’ਤੇ ਚੱਲਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਲੰਡਨ 'ਚ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਦੀਵਾਲੀ ਮੌਕੇ ਦਿੱਤੇ ਵਿਸ਼ੇਸ਼ ਤੋਹਫ਼ੇ
ਸਿੰਘਾਨੀਆ (58) ਨੇ 1999 ’ਚ ਵਕੀਲ ਨਾਦਰ ਮੋਦੀ ਦੀ ਬੇਟੀ ਨਵਾਜ਼ ਮੋਦੀ ਨਾਲ ਵਿਆਹ ਕੀਤਾ ਸੀ। ਟੈਕਸਟਾਈਲ ਤੇ ਪਹਿਰਾਵਾ ਗਰੁੱਪ ‘ਰੇਮੰਡ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਿੰਘਾਨੀਆ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਇਹ ਦੀਵਾਲੀ ਪਹਿਲਾਂ ਵਰਗੀ ਨਹੀਂ ਰਹੀ। ਮੈਨੂੰ ਭਰੋਸਾ ਹੈ ਕਿ ਨਵਾਜ਼ ਅਤੇ ਮੈਂ ਇੱਥੋਂ ਵੱਖੋ-ਵੱਖਰੇ ਰਾਹ ਅਪਣਾਵਾਂਗੇ। ਉਨ੍ਹਾਂ ਅੱਠ ਸਾਲ ਦੇ ਪ੍ਰੇਮ ਸਬੰਧਾਂ ਪਿੱਛੋਂ 29 ਸਾਲਾ ਨਵਾਜ਼ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਟੁੱਟੇ ਕਾਰੋਬਾਰ ਦੇ ਸਾਰੇ ਰਿਕਾਰਡ, 3.75 ਲੱਖ ਕਰੋੜ ਦੀ ਹੋਈ ਖਰੀਦਦਾਰੀ
ਸਿੰਘਾਨੀਆ ਨੇ ਕਿਹਾ ਕਿ 32 ਸਾਲਾਂ ਤੱਕ ਇੱਕ ਪਤੀ-ਪਤਨੀ , ਮਾਤਾ-ਪਿਤਾ ਅਤੇ ਹਮੇਸ਼ਾ ਇੱਕ-ਦੂਜੇ ਦੀ ਤਾਕਤ ਬਣਦੇ ਹੋਏ ਅਸੀਂ ਵਚਨਬੱਧਤਾ, ਦ੍ਰਿੜ ਇਰਾਦੇ ਅਤੇ ਭਰੋਸੇ ਨਾਲ ਅੱਗੇ ਵਧੇ। 2 ਸਭ ਤੋਂ ਖੂਬਸੂਰਤ ਚੀਜ਼ਾਂ (ਬੱਚੇ) ਵੀ ਸਾਡੀ ਜ਼ਿੰਦਗੀ ਵਿੱਚ ਆਈਆਂ। ਉਨ੍ਹਾਂ ਆਪਣੀ ਪਤਨੀ ਤੋਂ ਵੱਖ ਹੋਣ ਦੇ ਕਾਰਨਾਂ ਅਤੇ ਦੋ ਬੱਚਿਆਂ ਦੀ ਕਸਟਡੀ ਬਾਰੇ ਕੋਈ ਵੇਰਵਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲਡਮੈਨ ਸਾਕਸ ਨੇ ਘਟਾਈ ਚੀਨ ਦੀ ਰੇਟਿੰਗ, ਭਾਰਤ 'ਚ ਵਧਿਆ ਵਿਸ਼ਵਾਸ
NEXT STORY