ਨਵੀਂ ਦਿੱਲੀ — ਦੇਸ਼ ਇਸ ਸਮੇਂ ਆਰਥਿਕ ਸੁਸਤੀ ਦੇ ਦੌਰ ’ਚੋਂ ਲੰਘ ਰਿਹਾ ਹੈ। ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ’ਚ ਭਾਰਤ ਦੀ ਵਿਕਾਸ ਦਰ 5 ਫੀਸਦੀ ’ਤੇ ਪਹੁੰਚ ਗਈ ਹੈ। ਪਿਛਲੀ ਤਿਮਾਹੀ ’ਚ ਇਹ 5.8 ਫੀਸਦੀ ਸੀ। ਇਸ ਦੇ ਨਾਲ ਹੀ ਤੀਜੀ ਤਿਮਾਹੀ ’ਚ ਵਿਕਾਸ ਦਰ 6.6 ਫੀਸਦੀ ਸੀ। ਪਹਿਲੀ ਤਿਮਾਹੀ ’ਚ ਜੀ.ਵੀ.ਏ.(Gross value added) 4.9 ਫੀਸਦੀ ਰਿਹਾ।
ਚਾਲੂ ਵਿੱਤੀ ਸਾਲ ਦੇ ਪਹਿਲੀ ਤਿਮਾਹੀ ’ਚ ਖੇਤੀਬਾੜੀ ਖੇਤਰ ’ਚ ਗ੍ਰੋਥ 2 ਫੀਸਦੀ ਇਸ ਤੋਂ ਪਹਿਲਾਂ ਦੀ ਤਿਮਾਹੀ ’ਚ -0.1 ਫੀਸਦੀ ਸੀ। ਨਿਰਮਾਣ ਖੇਤਰ ’ਚ 5.7 ਫੀਸਦੀ ਇਸ ਤੋਂ ਪਹਿਲਾਂ ਦੀ ਤਿਮਾਹੀ ’ਚ 7.1 ਫੀਸਦੀ ਸੀ। ਨਿਰਮਾਣ ਖੇਤਰ ’ਚ 0.6 ਫੀਸਦੀ ਗ੍ਰੋਥ ਹੈ ਜਿਹੜੀ ਇਸ ਤੋਂ ਪਹਿਲਾਂ ਦੀ ਤਿਮਾਹੀ ’ਚ 3.1 ਫੀਸਦੀ ਸੀ। ਮਾਇਨਿੰਗ ਖੇਤਰ ’ਚ 2.7 ਫੀਸਦੀ ਜਿਹੜੀ ਇਸ ਤੋਂ ਪਹਿਲਾਂ ਦੀ ਤਿਮਾਹੀ ’ਚ 4.2 ਫੀਸਦੀ ਸੀ।
ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਦੇਸ਼ ਦੀ ਵਿਕਾਸ ਦਰ 8.2 ਫੀਸਦੀ ਰਹੀ ਸੀ। ਉਦਯੋਗ ਸੰਘ ਨੇ ਆਪਣੀ ਇਕ ਤਾਜ਼ਾ ਰਿਪੋਰਟ ’ਚ ਪੂਰੇ ਵਿੱਤੀ ਸਾਲ 2019-20 ਲਈ ਵਿਕਾਸ ਦਰ ਦਾ ਅੰਦਾਜ਼ਾ 6.9 ਫੀਸਦੀ ਰੱਖਿਆ ਸੀ। ਸੰਗਠਨ ਨੇ ਕਿਹਾ ਸੀ ਕਿ ਪੂਰੇ ਕਾਰੋਬਾਰ ਸਾਲ ਦੀ ਵਿਕਾਸ ਦਰ ਘੱਟੋ-ਘੱਟ 6.7 ਫੀਸਦੀ ਅਤੇ ਜ਼ਿਆਦਾ ਤੋਂ ਜ਼ਿਆਦਾ 7.2 ਫੀਸਦੀ ਰਹਿ ਸਕਦੀ ਹੈ।
ਵਿੱਤ ਮੰਤਰੀ ਦਾ ਐਲਾਨ : ਦੇਸ਼ ਦੇ ਇਨ੍ਹਾਂ ਵੱਡੇ ਸਰਕਾਰੀ ਬੈਂਕਾਂ ਦਾ ਹੋਵੇਗਾ ਰਲੇਵਾਂ
NEXT STORY