ਨਵੀਂ ਦਿੱਲੀ (ਭਾਸ਼ਾ) - ਸਪਾਈਸਜੈੱਟ ਨਾਲ 1.6 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੇ ਵਿਵਾਦ ਦੇ ਨਿਪਟਾਰੇ ਤਹਿਤ ਏਅਰਕ੍ਰਾਫਟ ਲੀਜ਼ਿੰਗ ਕੰਪਨੀ ਜੈਨੇਸਿਸ ਹਵਾਬਾਜ਼ੀ ਕੰਪਨੀ ’ਚ 40 ਲੱਖ ਅਮਰੀਕੀ ਡਾਲਰ ਦੀ ਹਿੱਸੇਦਾਰੀ ਖਰੀਦੇਗੀ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਸਪਾਈਸਜੈੱਟ ਨੇ ਕਿਹਾ ਕਿ ਸਮਝੌਤੇ ਲਈ ਹਵਾਬਾਜ਼ੀ ਕੰਪਨੀ ਜੇਨੇਸਿਸ ਨੂੰ 60 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਵੀ ਕਰੇਗੀ। ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹਵਾਬਾਜ਼ੀ ਕੰਪਨੀ ਨੇ ਹਾਲ ਹੀ ’ਚ 3,000 ਕਰੋੜ ਰੁਪਏ ਇਕੱਠੇ ਕੀਤੇ ਹਨ। ਉਹ ਕਿਰਾਏਦਾਰਾਂ ਤੇ ਹੋਰ ਸੰਸਥਾਵਾਂ ਨਾਲ ਵੱਖ-ਵੱਖ ਵਿਵਾਦਾਂ ਦਾ ਨਿਪਟਾਰਾ ਕਰ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਕਦਮ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਹੀ ਮਿਲੇਗਾ ਪੈਟਰੋਲ-ਡੀਜ਼ਲ
ਸਪਾਈਸਜੈੱਟ ਨੇ ਕਿਹਾ ਕਿ ਉਸ ਨੇ ਜੇਨੇਸਿਸ ਦੇ ਨਾਲ ਇਕ ਦੋਸਤਾਨਾ ਸਮਝੌਤਾ ਕੀਤਾ ਹੈ, ਜਿਸ ਤਹਿਤ 1.6 ਕਰੋੜ ਡਾਲਰ ਤੋਂ ਵੱਧ ਦਾ ਵਿਵਾਦ ਨੂੰ ਸੁਲਝ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਸਮਝੌਤੇ ਤਹਿਤ, ਸਪਾਈਸਜੈੱਟ ਜੇਨੇਸਿਸ ਨੂੰ 60 ਲੱਖ ਡਾਲਰ ਦਾ ਭੁਗਤਾਨ ਕਰੇਗੀ ਤੇ ਜੇਨੇਸਿਸ 100 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ’ਤੇ ਸਪਾਈਸਜੈੱਟ ਦੇ 40 ਲੱਖ ਡਾਲਰ ਦੇ ਸ਼ੇਅਰ ਖਰੀਦੇਗੀ।
ਇਹ ਵੀ ਪੜ੍ਹੋ : ਮਣੀਪੁਰ ਹਿੰਸਾ 'ਚ 'Starlink' ਦੀ ਹੋਈ ਵਰਤੋਂ? ਵਿਵਾਦ 'ਤੇ Elon Musk ਨੇ ਤੋੜੀ ਚੁੱਪੀ
ਇਹ ਵੀ ਪੜ੍ਹੋ : SEBI ਨੇ Mutual Fund 'ਚ ਨਿਵੇਸ਼ ਲਈ ਜਾਰੀ ਕੀਤੇ ਨਵੇਂ ਨਿਯਮ, ਨਿਵੇਸ਼ਕਾਂ ਨੂੰ ਹੋਵੇਗਾ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਨੇ 4 ਸਾਲਾਂ ’ਚ ਪਹਿਲੀ ਵਾਰ ਵਾਹਨਾਂ ਦੀ ਦਰਾਮਦ ’ਤੇ ਲੱਗੀ ਪਾਬੰਦੀ ਹਟਾਈ
NEXT STORY