ਨਵੀਂ ਦਿੱਲੀ : ਚੈੱਕ ਜ਼ਰੀਏ ਭੁਗਤਾਨ ਕਰਨ ਵਾਲੇ ਖ਼ਾਤਾਧਾਰਕਾਂ ਲਈ ਬਹੁਤ ਮਹੱਤਵਪੂਰਨ ਖਬਰ ਹੈ। ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਚੈੱਕ ਦੇਣ ਤੋਂ ਪਹਿਲਾਂ ਖ਼ਾਤਾਧਾਰਕ ਲਈ ਆਰਬੀਆਈ ਦੇ ਨਵੇਂ ਨਿਯਮਾਂ ਬਾਰੇ ਜਾਣਕਾਰੀ ਹੋਣਾ ਜ਼ਰੂਰ ਹੈ। ਦਰਅਸਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 1 ਅਗਸਤ ਤੋਂ ਬੈਂਕਿੰਗ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਆਰ.ਬੀ.ਆਈ. ਨੇ ਨੈਸ਼ਨਲ ਆਟੋਮੈਟਿਡ ਕਲੀਅਰਿੰਗ ਹਾਊਸ (ਐਨ.ਏ.ਸੀ.ਐਚ.) ਨੂੰ 24 ਘੰਟੇ ਕਾਰਜਸ਼ੀਲ ਰੱਖਣ ਦਾ ਫੈਸਲਾ ਕੀਤਾ ਹੈ। ਇਹ ਨਵਾਂ ਨਿਯਮ ਸਾਰੇ ਰਾਸ਼ਟਰੀਕਰਣ ਅਤੇ ਨਿੱਜੀ ਬੈਂਕਾਂ ਵਿੱਚ ਵੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਚੈਕ ਦੇਣ ਤੋਂ ਪਹਿਲਾਂ ਇਨ੍ਹਾਂ ਨਿਯਮਾਂ ਨੂੰ ਜਾਣੋ
ਇਸ ਨਵੇਂ ਨਿਯਮ ਦੇ ਤਹਿਤ, ਹੁਣ ਤੁਹਾਡਾ ਚੈਕ ਛੁੱਟੀ ਵਾਲੇ ਦਿਨ ਵੀ ਕਲੀਅਰ ਹੋ ਜਾਵੇਗਾ ਪਰ ਅਜਿਹੀ ਸਥਿਤੀ ਵਿੱਚ, ਹੁਣ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹੁਣ ਸ਼ਨੀਵਾਰ ਨੂੰ ਜਾਰੀ ਕੀਤਾ ਚੈਕ ਐਤਵਾਰ ਨੂੰ ਵੀ ਕਲੀਅਰ ਹੋ ਸਕਦਾ ਹੈ। ਭਾਵ ਤੁਹਾਨੂੰ ਚੈੱਕ ਕਲੀਅਰੈਂਸ ਲਈ ਹਰ ਸਮੇਂ ਆਪਣੇ ਖਾਤੇ ਵਿੱਚ ਲੋੜੀਂਦੀ ਬਕਾਇਆ ਰਾਸ਼ੀ ਰੱਖਣੀ ਪਵੇਗੀ। ਨਹੀਂ ਤਾਂ ਜੇ ਤੁਹਾਡਾ ਚੈੱਕ ਬਾਊਂਸ ਹੋ ਗਿਆ ਤਾਂ ਤੁਹਾਨੂੰ ਜੁਰਮਾਨਾ ਭੁਗਤਾਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ
ਵੀਕੈਂਡ 'ਤੇ ਵੀ ਤਨਖਾਹ, ਪੈਨਸ਼ਨ, ਈ.ਐਮ.ਆਈ. ਭੁਗਤਾਨ ਦੀ ਸਹੂਲਤ
ਜ਼ਿਕਰਯੋਗ ਹੈ ਕਿ NACH ਇੱਕ ਬਲਕ ਭੁਗਤਾਨ ਪ੍ਰਣਾਲੀ ਹੈ ਜੋ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੁਆਰਾ ਸੰਚਾਲਿਤ ਹੁੰਦੀ ਹੈ। ਜੋ ਕਿ ਕਈ ਪ੍ਰਕਾਰ ਦੇ ਕ੍ਰੈਡਿਟ ਟ੍ਰਾਂਸਫਰ ਜਿਵੇਂ ਕਿ ਲਾਭਅੰਸ਼, ਵਿਆਜ, ਤਨਖਾਹ ਅਤੇ ਪੈਨਸ਼ਨ ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ ਬਿਜਲੀ ਬਿੱਲ, ਗੈਸ, ਟੈਲੀਫੋਨ, ਪਾਣੀ, ਲੋਨ ਈਐਮਆਈ, ਮਿਉਚੁਅਲ ਫੰਡ ਨਿਵੇਸ਼ ਅਤੇ ਬੀਮਾ ਪ੍ਰੀਮੀਅਮ ਦੇ ਭੁਗਤਾਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਮਤਲਬ ਹੁਣ ਇਹ ਸਾਰੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਤੁਹਾਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਫ਼ਤੇ ਦੇ ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ। ਇਹ ਕੰਮ ਛੁੱਟੀ ਵਾਲੇ ਦਿਨ ਵੀ ਹੋ ਸਕਣਗੇ।
ਇਹ ਵੀ ਪੜ੍ਹੋ : ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਜਨ ਧਨ ਯੋਜਨਾ ਦੇ 7 ਸਾਲ ਪੂਰੇ, ਬੈਂਕ ਖਾਤਾਧਾਰਕਾਂ ਦੀ ਗਿਣਤੀ ਵਧ ਕੇ ਹੋਈ 43 ਕਰੋੜ’
NEXT STORY