ਨਵੀਂ ਦਿੱਲੀ— ਇੰਡੀਗੋ ਏਅਰਲਾਈਨ ਦੇ ਮੁਖੀ ਅਤੇ ਹੋਲ ਟਾਈਮ ਡਾਇਰੈਕਟਰ ਅਦਿੱਤਿਆ ਘੋਸ਼ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਸ਼ੁੱਕਰਵਾਰ ਨੂੰ ਹੋਈ ਬੋਰਡ ਦੀ ਬੈਠਕ 'ਚ ਸਵੀਕਾਰ ਕਰ ਲਿਆ ਗਿਆ ਹੈ। ਉਹ 31 ਜੁਲਾਈ ਨੂੰ ਆਪਣਾ ਅਹੁਦਾ ਛੱਡ ਦੇਣਗੇ। ਕੰਪਨੀ ਨੇ ਘੋਸ਼ ਦੀ ਜਗ੍ਹਾ ਇੰਟਰਗਲੋਬ ਦੇ ਚੇਅਰਮੈਨ ਅਤੇ ਪ੍ਰਮੋਟਰ ਰਾਹੁਲ ਭਾਟੀਆ ਨੂੰ ਨਵਾਂ ਅੰਤਿਰਮ ਸੀ. ਈ. ਓ. ਨਿਯੁਕਤ ਕੀਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ 'ਚ ਉੱਚ ਸਲਾਹਕਾਰ ਗ੍ਰੇਗਰੀ ਟੇਲਰ ਨੂੰ ਇਹ ਜਿੰਮੇਦਾਰੀ ਦਿੱਤੀ ਜਾ ਸਕਦੀ ਹੈ। ਕੰਪਨੀ 'ਚ ਘੋਸ਼ ਦੇ ਇਲਾਵਾ ਕਮਿਊਨੀਕੇਸ਼ਨ ਦੇ ਪ੍ਰਮੁਖ ਅਜੈ ਜਸਰਾ ਨੇ ਵੀ ਅਸਤੀਫਾ ਦਿੱਤਾ ਹੈ।
ਇੰਡੀਗੋ 'ਚ ਘੋਸ਼ ਨੇ ਉਸ ਸਮੇਂ ਅਸਤੀਫਾ ਦਿੱਤਾ ਹੈ, ਜਦੋਂ ਕੰਪਨੀ ਕੌਮਾਂਤਰੀ ਪੱਧਰ 'ਤੇ ਵੱਡੇ ਪਲਾਨ ਬਣਾ ਰਹੀ ਹੈ ਅਤੇ ਉਸ ਦੇ ਕਈ ਜਹਾਜ਼ ਤਕਨੀਕੀ ਕਾਰਨਾਂ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਬੋਰਡ ਗ੍ਰੇਗਰੀ ਨੂੰ ਮੁਖੀ ਅਤੇ ਸੀ. ਈ. ਓ. ਨਿਯੁਕਤ ਕਰਨ ਬਾਰੇ ਫੈਸਲਾ ਕਰ ਲਵੇ ਪਰ ਇਸ ਲਈ ਜ਼ਰੂਰੀ ਰੈਗੂਲੇਟਰੀ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇੰਡੀਗੋ ਗ੍ਰੇਗਰੀ ਟੇਲਰ ਨੂੰ ਮੁਖੀ ਅਤੇ ਸੀ. ਈ. ਓ. ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੀ ਨਿਯੁਕਤੀ ਰੈਗੂਲੇਟਰੀ ਮਨਜ਼ੂਰੀਆਂ ਦੇ ਬਾਅਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇੰਡੀਗੋ ਕਰੀਬ 40 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਜਹਾਜ਼ ਕੰਪਨੀ ਹੈ।
ਜੀ. ਐੱਸ. ਟੀ. : 2017-18 'ਚ ਸਰਕਾਰ ਨੂੰ ਮਿਲੇ 7.41 ਲੱਖ ਕਰੋੜ ਰੁਪਏ
NEXT STORY