ਮੁੰਬਈ- ਗਲੇਨਮਾਰਕ ਫਾਰਮਾ ਆਪਣੀ ਕੰਪਨੀ 'ਗਲੇਨਮਾਰਕ ਲਾਈਫ ਸਾਇੰਸਿਜ਼' ਦੇ ਆਈ. ਪੀ. ਓ. ਨੂੰ ਮਨਜ਼ੂਰੀ ਦੇ ਚੁੱਕੀ ਹੈ। ਇਸ ਆਈ. ਪੀ. ਓ. ਵਿਚ 1,160 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਹੋਵੇਗਾ, ਜਦੋਂ ਕਿ ਓ. ਐੱਫ. ਐੱਸ. ਤਹਿਤ ਕੰਪਨੀ 73.05 ਲੱਖ ਇਕੁਇਟੀ ਸ਼ੇਅਰ ਜਾਰੀ ਕਰਨ ਵਾਲੀ ਹੈ। ਗਲੇਨਮਾਰਕ ਲਾਈਫ ਸਾਇੰਸਿਜ਼ ਨੇ ਇਸ ਆਈ. ਪੀ. ਓ. ਲਈ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਕੋਲ ਦਸਤਾਵੇਜ਼ ਜਮ੍ਹਾ ਕਰਾ ਦਿੱਤੇ ਹਨ।
ਗਲੇਨਮਾਰਕ ਫਾਰਮਾ ਨੇ ਇਕ ਬਿਆਨ ਵਿਚ ਕਿਹਾ ਬੋਰਡ ਆਫ਼ ਡਾਇਰੈਕਟਰ ਨੇ ਵਿਕਰੀ ਦੀ ਪੇਸ਼ਕਸ਼ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਆਈ. ਪੀ. ਓ. ਦਾ ਪ੍ਰਦਰਸ਼ਨ ਬਾਜ਼ਾਰ ਦੀ ਸਥਿਤੀ 'ਤੇ ਨਿਰਭਰ ਕਰੇਗਾ। ਕੰਪਨੀ ਮਾਲੀਆ ਦੇ ਮਾਮਲੇ ਵਿਚ ਵਿਸ਼ਵ ਪੱਧਰ 'ਤੇ ਚੋਟੀ ਦੀਆਂ 80 ਫਾਰਮਾ ਅਤੇ ਬਾਇਓਟੈਕ ਕੰਪਨੀਆਂ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋ- ਬਾਜ਼ਾਰ 'ਤੇ ਕੋਰੋਨਾ ਭਾਰੂ, 30 ਮਿੰਟ 'ਚ ਨਿਵੇਸ਼ਕਾਂ ਦੇ ਡੁੱਬੇ ਇੰਨੇ ਲੱਖ ਕਰੋੜ ਰੁ:
ਉੱਥੇ ਹੀ, ਬੀ. ਐੱਸ. ਈ. 'ਤੇ ਤਕਰੀਬਨ 2.38 ਵਜੇ ਗਲੇਨਮਾਰਕ ਫਾਰਮਾਸਿਊਟੀਕਲ ਦਾ ਸ਼ੇਅਰ 1.57 ਫ਼ੀਸਦੀ ਦੀ ਬੜ੍ਹਤ ਨਾਲ 580.90 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੀ ਸਹਾਇਕ ਕੰਪਨੀ ਗਲੇਨਮਾਰਕ ਲਾਈਫ ਸਾਇੰਸਿਜ਼ ਵੱਲੋਂ ਆਈ. ਪੀ. ਓ. ਜ਼ਰੀਏ ਪ੍ਰਾਪਤ ਆਮਦਨ ਪੂੰਜੀ ਖ਼ਰਚ ਜ਼ਰੂਰਤਾਂ ਅਤੇ ਆਮ ਕਾਰਪੋਰੇਟ ਉਦੇਸ਼ਾਂ ਦੀ ਫੰਡਿੰਗ ਲਈ ਕੀਤੀ ਜਾਵੇਗੀ। ਕੋਟਕ ਮਹਿੰਦਰਾ ਕੈਪੀਟਲ, ਬੋਫਾ ਸਕਿਓਰਟੀਜ਼, ਗੋਲਡਮੈਨ ਸਾਕਸ, ਡੀ. ਏ. ਐੱਮ. ਕੈਪੀਟਲ, ਐੱਸ. ਬੀ. ਆਈ. ਕੈਪੀਟਲ ਅਤੇ ਬੀ. ਓ. ਬੀ. ਕੈਪੀਟਲ ਇਸ ਆਈ. ਪੀ. ਓ. ਦੇ ਨਿਵੇਸ਼ ਬੈਂਕਰ ਹਨ। ਹਾਲਾਂਕਿ, ਇਸ ਆਈ. ਪੀ. ਓ. ਦੀ ਤਾਰੀਖ਼ ਫਾਈਨਲ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ- ਸੋਨਾ ਖ਼ਰੀਦਣ ਦਾ ਮੌਕਾ, 48 ਹਜ਼ਾਰ ਤੋਂ ਥੱਲ੍ਹੇ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ
►ਆਈ. ਪੀ. ਓ. ਨੂੰ ਲੈ ਕੇ ਕੀ ਹੈ ਤੁਹਾਡੀ ਰਾਇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੋਵਿਡ-19 ਕਾਰਨ ਵਾਹਨ ਨਿਰਮਤਾਵਾਂ ਨੂੰ ਵਿਕਰੀ 'ਚ ਕਮੀ ਆਉਣ ਦਾ ਡਰ
NEXT STORY