ਨਵੀਂ ਦਿੱਲੀ- ਗੋਦਰੇਜ਼ ਪ੍ਰਾਪਰਟੀਜ਼ ਲਿਮਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਮੁੰਬਈ ਦੇ ਚੇਂਬੂਰ 'ਚ ਦਿੱਗਜ ਫਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਰਾਜ ਕਪੂਰ ਦੇ ਬੰਗਲੇ ਨੂੰ ਖਰੀਦਿਆ ਹੈ। ਕੰਪਨੀ ਦੀ ਯੋਜਨਾ ਇਸ ਥਾਂ 'ਤੇ ਇਕ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ਵਿਕਸਿਤ ਕਰਨ ਦੀ ਹੈ।
ਇਹ ਵੀ ਪੜ੍ਹੋ-ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਜ਼ਮੀਨ ਰਾਜ ਕਪੂਰ ਦੇ ਕਾਨੂੰਨੀ ਵਾਰਿਸ ਕਪੂਰ ਪਰਿਵਾਰ ਤੋਂ ਖਰੀਦੀ ਗਈ ਹੈ। ਸੌਦੇ ਦੇ ਮੁੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਈ 2019 'ਚ ਗੋਦਰੇਜ਼ ਪ੍ਰਾਪਰਟੀਜ਼ ਨੇ ਗੋਦਰੇਜ਼ ਆਰ.ਕੇ.ਐੱਸ. ਪ੍ਰਾਜੈਕਟ ਵਿਕਸਿਤ ਕਰਨ ਲਈ ਕਪੂਰ ਪਰਿਵਾਰ ਨਾਲ ਚੈਂਬੂਰ 'ਚ ਆਰ ਕੇ ਸਟੂਡੀਓ ਦੀ ਪ੍ਰਾਪਤੀ ਕੀਤੀ ਸੀ।
ਇਹ ਵੀ ਪੜ੍ਹੋ-Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼
ਗੋਦਰੇਜ਼ ਪ੍ਰਾਪਰਟੀਜ਼ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਗੌਰਵ ਪਾਂਡੇ ਨੇ ਕਿਹਾ ਕਿ ਅਸੀਂ ਇਸ ਵੱਕਾਰੀ ਪ੍ਰਾਜੈਕਟ ਨੂੰ ਆਪਣੇ ਪੋਰਟਫੋਲੀਓ 'ਚ ਸ਼ਾਮਲ ਕਰਕੇ ਖੁਸ਼ ਹਾਂ ਅਤੇ ਇਹ ਮੌਕਾ ਦੇਣ ਲਈ ਅਸੀਂ ਕਪੂਰ ਪਰਿਵਾਰ ਦੇ ਧੰਨਵਾਦੀ ਹਾਂ।”
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ ਦੀ ਜਾਣਕਾਰੀ ਨੂੰ ਲੈ ਕੇ ਸਰਕਾਰ ਸਖ਼ਤ, NEFT-RTGS ਦੇ ਨਿਯਮਾਂ 'ਚ ਕੀਤੇ ਬਦਲਾਅ
NEXT STORY