ਨਵੀਂ ਦਿੱਲੀ— ਵਿਦੇਸ਼ੀ ਪੱਧਰ 'ਤੇ ਸੋਨੇ 'ਚ ਗਿਰਾਵਟ ਕਾਰਨ ਦਿੱਲੀ ਸਰਾਫਾ ਬਾਜ਼ਾਰਾਂ 'ਚ ਅੱਜ ਸੋਨਾ 30 ਰੁਪਏ ਡਿੱਗ ਕੇ 30,700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਉਦਯੋਗਿਕ ਗਾਹਕੀ ਫਿੱਕੀ ਪੈਣ ਕਾਰਨ ਚਾਂਦੀ ਵੀ 25 ਰੁਪਏ ਡਿੱਗ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ਦੇ ਰੁਖ਼ ਅਤੇ ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਮੰਗ ਸੁਸਤ ਰਹਿਣ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਕੁਝ ਕਾਰਨਾਂ ਕਰਕੇ ਕੀਮਤੀ ਧਾਤਾਂ ਦੀ ਕੀਮਤ ਹੋਰ ਹੇਠਾਂ ਨਹੀਂ ਜਾ ਸਕੀ।
ਉਧਰ ਵਿਦੇਸ਼ਾਂ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ 'ਤੇ ਦਬਾਅ ਰਿਹਾ। ਸੋਨਾ ਹਾਜ਼ਰ 1.95 ਡਾਲਰ ਡਿੱਗ ਕੇ 1,221.40 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 2.50 ਡਾਲਰ ਟੁੱਟ ਕੇ 1,230.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਵੱਖ-ਵੱਖ ਕੇਂਦਰੀ ਬੈਂਕਾਂ ਦੀ ਬੈਠਕ ਤੋਂ ਪਹਿਲਾਂ ਅੱਜ ਡਾਲਰ 'ਚ ਮਜ਼ਬੂਤੀ ਦੇਖੀ ਗਈ। ਇਸ ਕਾਰਨ ਸੋਨੇ 'ਤੇ ਦਬਾਅ ਪਿਆ ਹੈ।
ਡਾਲਰ 'ਚ ਤੇਜ਼ੀ ਨਾਲ ਹੋਰ ਕਰੰਸੀਆਂ ਵਾਲੇ ਦੇਸ਼ਾਂ ਲਈ ਸੋਨੇ ਦੀ ਦਰਾਮਦ ਮਹਿੰਗੀ ਹੋ ਜਾਂਦੀ ਹੈ। ਇਸ ਨਾਲ ਮੰਗ 'ਚ ਕਮੀ ਆਉਂਦੀ ਹੈ ਅਤੇ ਸੋਨਾ ਸਸਤਾ ਹੁੰਦਾ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੇ ਉਲਟ ਚਾਂਦੀ ਹਾਜ਼ਰ 0.01 ਡਾਲਰ ਚੜ੍ਹ ਕੇ 15.47 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨਾ ਭਟੂਰ ਵੀ 30 ਰੁਪਏ ਘੱਟ ਕੇ 30,600 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ।
ਮਹਿੰਦਰਾ ਨੇ ਕਾਰਾਂ ਦੇ ਵਧਾਏ ਰੇਟ, ਅਗਸਤ ਤੋਂ ਹੋਣਗੇ ਲਾਗੂ
NEXT STORY