ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੌਰਾਨ ਖੁਦਰਾ ਗਹਿਣਾ ਮੰਗ ਸੁਸਤ ਹੋਣ ਨਾਲ ਦਿੱਲੀ ਬਾਜ਼ਾਰ ਸਰਾਫਾ ਬਾਜ਼ਾਰ 'ਚ ਅੱਜ ਸੋਨਾ 250 ਰੁਪਏ ਟੁੱਟ ਕੇ ਇਕ ਹਫਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 31,450 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਕਮੀ ਆਉਣ ਨਾਲ ਚਾਂਦੀ ਵੀ 140 ਰੁਪਏ ਫਿਸਲ ਕੇ 39,300 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਵਿਦੇਸ਼ੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 2.50 ਡਾਲਰ ਕਮਜ਼ੋਰੀ ਫੜ ਕੇ 1,327,25 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.01 ਡਾਲਰ ਦੀ ਗਿਰਾਵਟ ਨਾਲ 16.42 ਡਾਲਰ ਪ੍ਰਤੀ ਔਂਸ ਬੋਲੀ ਗਈ।
ਵਿਸ਼ੇਸ਼ਕਾਂ ਮੁਤਾਬਕ ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਬਾਂਡ ਦੇ ਵਿਆਜ ਦਰ ਦੇ ਕਰੀਬ ਚਾਰ ਸਾਲ ਦੇ ਉੱਚੇ ਪੱਧਰ 'ਤੇ ਪਹੁੰਚਣ ਨਾਲ ਪੀਲੀ ਧਾਤੂ ਦੀ ਚਮਕ ਫਿੱਕੀ ਪੈ ਗਈ। ਨਿਵੇਸ਼ਕਾਂ ਦਾ ਰੁਝਾਣ ਬਾਂਡ 'ਤੇ ਵਿਆਜ ਵਧਣ ਦੀ ਸਥਿਤੀ 'ਚ ਸੁਰੱਖਿਅਤ ਨਿਵੇਸ਼ 'ਚ ਘੱਟ ਜਾਂਦਾ ਹੈ ਜਿਸ ਨਾਲ ਸੋਨੇ ਦੀਆਂ ਕੀਮਤਾਂ 'ਤੇ ਅਸਰ ਪੈਂਦਾ ਹੈ। ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਵੀ ਪੀਲੀ ਧਾਤੂ ਦੀ ਮੰਗ ਕਮਜ਼ੋਰ ਹੋਈ ਹੈ।
ਨੀਰਵ ਮੋਦੀ ਮਾਮਲਾ : ਹਾਈਵੋਲਟੇਜ਼ ਡਰਾਮੇ ਦੌਰਾਨ ਸੁਪਰੀਮ ਕੋਰਟ 'ਚ ਸੁਣਵਾਈ ਟਲੀ
NEXT STORY