ਨਵੀਂ ਦਿੱਲੀ — ਇਕ ਪਾਸੇ ਸ਼ੇਅਰ ਬਾਜ਼ਾਰ 'ਚ ਕੱਲ੍ਹ ਭਾਰੀ ਗਿਰਾਵਟ ਦਰਜ ਕੀਤੀ ਗਈ ਦੂਜੇ ਪਾਸੇ ਸੋਨੇ ਦੀ ਕੀਮਤ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਸੋਨਾ ਅੱਜ 89 ਰੁਪਏ ਦੇ ਵਾਧੇ ਨਾਲ 50560 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ, ਜੋ ਕੱਲ੍ਹ ਸ਼ਾਮ ਨੂੰ 50,471 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ। ਸ਼ੁਰੂਆਤੀ ਕਾਰੋਬਾਰ ਵਿਚ ਸੋਨਾ 50,598 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚੇ ਪੱਧਰ ਅਤੇ 50,483 ਰੁਪਏ ਪ੍ਰਤੀ 10 ਗ੍ਰਾਮ ਤੱਕ ਦੇ ਘੱਟੋ-ਘੱਟ ਪੱਧਰ ਨੂੰ ਛੋਹ ਗਿਆ। ਹਾਲਾਂਕ ਸੋਨੇ ਅੱਜ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਫਿਊਚਰਜ਼ ਮਾਰਕੀਟ ਵਿਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ
ਮੰਗ ਘੱਟ ਹੋਣ ਕਾਰਨ ਸੋਮਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨਾ 0.44 ਫ਼ੀਸਦੀ ਡਿੱਗ ਕੇ 51,490 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਕਤੂਬਰ ਮਹੀਨੇ ਦੀ ਡਿਲਵਰੀ ਲਈ ਸੋਨਾ 225 ਰੁਪਏ ਭਾਵ 0.44 ਫੀਸਦੀ ਦੀ ਗਿਰਾਵਟ ਨਾਲ 51,490 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਨੇ 8,443 ਲਾਟ ਲਈ ਵਪਾਰ ਕੀਤਾ। ਇਸ ਦੇ ਨਾਲ ਹੀ ਦਸੰਬਰ ਮਹੀਨੇ ਦੀ ਸਪੁਰਦਗੀ ਲਈ ਸੋਨਾ 243 ਰੁਪਏ ਯਾਨੀ 0.47 ਪ੍ਰਤੀਸ਼ਤ ਦੀ ਗਿਰਾਵਟ ਨਾਲ 51,617 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਦੌਰਾਨ ਨਿਊਯਾਰਕ ਵਿਚ ਸੋਨਾ 0.37 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,954.80 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਸੀ।
ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ
ਕਮਜ਼ੋਰ ਗਲੋਬਲ ਰੁਝਾਨ ਅਤੇ ਰੁਪਏ ਦੀ ਐਕਸਚੇਂਜ ਰੇਟ ਦੀ ਗਿਰਾਵਟ ਕਾਰਨ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨਾ 326 ਰੁਪਏ ਦੀ ਗਿਰਾਵਟ ਨਾਲ 52,423 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚ.ਡੀ.ਐਫ.ਸੀ. ਪ੍ਰਤੀਭੂਤੀਅ ਮੁਤਾਬਕ ਪਿਛਲੇ ਕਾਰੋਬਾਰ ਵਿਚ ਕੀਮਤੀ ਧਾਤ 52,749 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਗਲੋਬਲ ਬਾਜ਼ਾਰ ਵਿਚ ਸੋਨਾ ਘੱਟ ਕੇ 1,940 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਐਚ.ਡੀ.ਐਫ.ਸੀ. ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, 'ਡਾਲਰ ਦੇ ਸੁਧਾਰ ਦੇ ਨਾਲ ਸੋਨੇ ਦੀ ਕੀਮਤ ਦਬਾਅ ਹੇਠ ਰਹੀ।
ਇਹ ਵੀ ਦੇਖੋ : 1 ਅਕਤੂਬਰ ਤੋਂ ਇਸ ਤਰ੍ਹਾਂ ਦੇ ਲੈਣ-ਦੇਣ ’ਤੇ ਲੱਗੇਗਾ ਟੈਕਸ, ਲਾਗੂ ਹੋਵੇਗਾ ਨਵਾਂ ਨਿਯਮ
ਚਾਂਦੀ ਦੀ ਕੀਮਤ
ਸੋਮਵਾਰ ਨੂੰ ਘਾਟੇ ਨਾਲ ਬੰਦ ਹੋਈ ਚਾਂਦੀ ਅੱਜ ਤੇਜ਼ੀ ਨਾਲ ਖੁੱਲ੍ਹੀ। ਅੱਜ ਸਵੇਰੇ ਚਾਂਦੀ ਦੇ ਭਾਅ ਵਿਚ 553 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ। ਚਾਂਦੀ ਸੋਮਵਾਰ ਸ਼ਾਮ ਨੂੰ 61,316 ਰੁਪਏ ਦੇ ਪੱਧਰ 'ਤੇ ਬੰਦ ਹੋਈ, ਜੋ ਅੱਜ ਸਵੇਰੇ 61,869 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ। ਚਾਂਦੀ ਦਾ ਇਹ ਵਾਧਾ ਨਿਰੰਤਰ ਜਾਰੀ ਹੈ ਅਤੇ ਚਾਂਦੀ ਹਰੇ ਨਿਸ਼ਾਨ 'ਚ ਹੀ ਕਾਰੋਬਾਰ ਕਰਦੀ ਦਿਖ ਰਹੀ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਕ ਸਮਾਂ ਸੀ ਜਦੋਂ ਚਾਂਦੀ 61,643 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਛੋਹ ਗਈ ਸੀ ਅਤੇ ਇਕ ਸਮਾਂ ਸੀ ਜਦੋਂ ਚਾਂਦੀ 61,990 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਿਖਰ 'ਤੇ ਪਹੁੰਚ ਗਈ ਸੀ। ਯਾਨੀ ਚਾਂਦੀ ਕਰੀਬ 670 ਰੁਪਏ ਤੱਕ ਚੜ੍ਹ ਗਈ।
ਇਹ ਵੀ ਦੇਖੋ : ਇਸ ਦੇਸ਼ ਦੀ ਕੰਪਨੀ ਨੇ ਭੰਗ ਨਾਲ ਬਣਾਈ ਕੋਰੋਨਾ ਦੀ ਦਵਾਈ, ਭਾਰਤ ’ਚ ਕਰਨਾ ਚਾਹੁੰਦੀ ਹੈ ਟ੍ਰਾਇਲ
ਡੇਢ ਮਹੀਨੇ 'ਚ ਸੋਨਾ ਲਗਭਗ 4500 ਰੁਪਏ ਸਸਤਾ ਹੋ ਗਿਆ
ਪਿਛਲੇ ਮਹੀਨੇ 7 ਅਗਸਤ ਨੂੰ ਸੋਨਾ ਫਿਊਚਰਜ਼ ਮਾਰਕੀਟ ਵਿਚ ਆਪਣੇ ਉੱਚੇ ਪੱਧਰ ਨੂੰ ਛੂਹਿਆ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ ਵਧ ਕੇ 56,200 ਰੁਪਏ ਹੋ ਗਈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿਚ ਤਕਰੀਬਨ 4500 ਰੁਪਏ ਦੀ ਗਿਰਾਵਟ ਆਈ ਹੈ। ਹਾਲਾਂਕਿ ਸੋਨਾ ਖਰੀਦਣ ਲਈ ਇਹ ਚੰਗਾ ਸਮਾਂ ਹੈ, ਪਰ ਸਰਾਫਾ ਬਾਜ਼ਾਰ ਵਿਚ ਘੱਟ ਮੰਗ ਕਾਰਨ ਭਾਰੀ ਰਿਆਇਤਾਂ ਦੇਣ ਦੇ ਬਾਵਜੂਦ ਲੋਕ ਪਹਿਲਾਂ ਦੀ ਤਰ੍ਹਾਂ ਸੋਨੇ ਵੱਲ ਆਕਰਸ਼ਿਤ ਨਹੀਂ ਹੋ ਰਹੇ ਹਨ।
ਇਹ ਵੀ ਦੇਖੋ : ਟਾਟਾ ਸਮੂਹ ਨੇ ਬਣਾਈ ਕੋਰੋਨਾ ਜਾਂਚ ਕਿੱਟ, ਘੱਟ ਖ਼ਰਚੇ ਤੇ ਘੱਟ ਸਮੇਂ ’ਚ ਮਿਲਣਗੇ ਬਿਹਤਰ ਨਤੀਜੇ
SBI ਖਾਤਾਧਾਰਕਾਂ ਲਈ ਅਹਿਮ ਖ਼ਬਰ: ਨਵੀਂ ਯੋਜਨਾ ਰਾਹੀਂ ਘਰ ਬੈਠੇ ਆਪਣੀ EMI ਇੰਝ ਕਰੋ ਸਸਤੀ
NEXT STORY