ਨਵੀਂ ਦਿੱਲੀ— ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 120 ਰੁਪਏ ਚੜ੍ਹ ਕੇ 39,390 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਤਿਉਹਾਰੀ ਸੀਜ਼ਨ ਦੀ ਮੰਗ ਨਿਕਲਣ ਨਾਲ ਇਸ ਦੀ ਕੀਮਤ 'ਚ ਇੰਨੀ ਬੜ੍ਹਤ ਦਰਜ ਕੀਤੀ ਗਈ। ਉੱਥੇ ਹੀ, ਚਾਂਦੀ 240 ਰੁਪਏ ਸਸਤੀ ਹੋ ਕੇ 46,510 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਹਫਤੇ ਸੋਨੇ ਦੀ ਕੀਮਤ 39,270 ਰੁਪਏ ਪ੍ਰਤੀ ਦਸ ਗ੍ਰਾਮ ਤੇ ਚਾਂਦੀ 46,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਲੰਡਨ ਤੇ ਨਿਊਯਾਰਕ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕੌਮਾਂਤਰੀ ਬਾਜ਼ਾਰ 'ਚ ਕੀਮਤੀ ਧਾਤਾਂ 'ਚ ਨਰਮੀ ਰਹੀ। ਸੋਨਾ ਹਾਜ਼ਰ 2.65 ਡਾਲਰ ਡਿੱਗ ਕੇ 1,501.80 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਤਕਰੀਬਨ 4 ਡਾਲਰ ਉਤਰ ਕੇ 1,506 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਚਾਂਦੀ ਹਾਜ਼ਰ 0.08 ਡਾਲਰ ਟੁੱਟ ਕੇ 17.43 ਡਾਲਰ ਪ੍ਰਤੀ ਔਂਸ 'ਤੇ ਰਹੀ।
ਉੱਥੇ ਹੀ, ਸਥਾਨਕ ਬਾਜ਼ਾਰ 'ਚ ਸੋਨਾ ਭਟੂਰ ਦੀ ਕੀਮਤ 39,220 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਇਸ ਤੋਂ ਇਲਾਵਾ 8 ਗ੍ਰਾਮ ਵਾਲੀ ਗਿੰਨੀ 30,200 ਰੁਪਏ ਦੇ ਮੁੱਲ 'ਤੇ ਟਿਕੀ ਰਹੀ। ਬਾਜ਼ਾਰ ਜਾਣਕਾਰਾਂ ਮੁਤਾਬਕ, ਤਿਉਹਾਰੀ ਸੀਜ਼ਨ 'ਚ ਜਿਊਲਰਾਂ ਵੱਲੋਂ ਵਧੀ ਖਰੀਦਦਾਰੀ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ, ਜਦੋਂ ਕਿ ਸਿੱਕਾ ਤੇ ਉਦਯੋਗਿਕ ਨਿਰਮਾਤਾਵਾਂ ਵੱਲੋਂ ਮੰਗ ਫਿਕੀ ਰਹਿਣ ਨਾਲ ਚਾਂਦੀ ਸਸਤੀ ਹੋ ਗਈ।
ਪਲਾਸਟਿਕ ਦੇ ਖਿਲਾਫ ਯੂਨੀਲੀਵਰ ਦੀ ਸ਼ਲਾਘਾਯੋਗ ਮੁਹਿੰਮ
NEXT STORY