ਨਵੀਂ ਦਿੱਲੀ— ਸੋਨੇ ਅਤੇ ਚਾਂਦੀ ਕੀਮਤ ’ਚ ਮੰਗਲਵਾਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 672 ਰੁਪਏ ਘੱਟ ਕੇ 51,328 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 52,000 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਇਆ ਸੀ। ਉੱਥੇ ਹੀ, ਅੱਜ ਚਾਂਦੀ ’ਚ ਵੀ ਭਾਰੀ ਵਿਕਵਾਲੀ ਦੇਖਣ ਨੂੰ ਮਿਲੀ ਅਤੇ ਇਸ ਦੀ ਕੀਮਤ 5,781 ਰੁਪਏ ਡਿੱਗ ਕੇ 61,606 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਸੌਗਾਤ, ਸਰਕਾਰ ਨੇ ਕਣਕ ਦੇ MSP 'ਚ ਕੀਤਾ ਵਾਧਾ ► ਜਹਾਜ਼ 'ਚ ਕੋਰੋਨਾ ਦਾ ਕਿੰਨਾ ਖ਼ਤਰਾ, ਨਵੀਂ ਰਿਪੋਰਟ ਨੇ ਕੀਤਾ ਇਹ ਖ਼ੁਲਾਸਾ
ਬੀਤੇ ਕਾਰੋਬਾਰੀ ਸੈਸ਼ਨ ’ਚ ਚਾਂਦੀ 67,387 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁੱਲ ’ਤੇ ਵਿਕੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਦਿੱਲੀ ’ਚ 24 ਕੈਰੇਟ ਸੋਨੇ ਦੀ ਕੀਮਤ ’ਚ 672 ਰੁਪਏ ਦੀ ਗਿਰਾਵਟ ਆਈ, ਜੋ ਕੌਮਾਂਤਰੀ ਬਾਜ਼ਾਰਾਂ ’ਚ ਹੋਈ ਵਿਕਵਾਲੀ ਦੇ ਰੁਖ਼ ਨੂੰ ਦਰਸਾਉਂਦੀ ਹੈ। ਘਰੇਲੂ ਸ਼ੇਅਰ ਬਾਜ਼ਾਰ ’ਚ ਨਾਕਾਰਤਮਕ ਰੁਖ਼ ਦੇ ਮੱਦੇਨਜ਼ਰ ਰੁਪਿਆ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 20 ਪੈਸੇ ਟੁੱਟ ਕੇ 73.58 ਪ੍ਰਤੀ ਡਾਲਰ ਦੇ ਮੁੱਲ ’ਤੇ ਆ ਗਿਆ।
ਉੱਥੇ ਹੀ, ਕੌਮਾਂਤਰੀ ਬਾਜ਼ਾਰ ’ਚ ਸੋਨਾ ਗਿਰਾਵਟ ਦੇ ਨਾਲ 1,900 ਡਾਲਰ ਪ੍ਰਤੀ ਔਂਸ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ ਦੀ ਕੀਮਤ 26.12 ਡਾਲਰ ਪ੍ਰਤੀ ਔਂਸ ਸੀ।
ਬਲੈਕ ਮਨੀ ਨਾਲ ਸਬੰਧਿਤ ਬਿੱਲ ਲੋਕ ਸਭਾ 'ਚ ਹੋਇਆ ਪਾਸ, ਹੁਣ ਇੰਨੀ ਲੱਗੇਗੀ ਪੈਨਲਟੀ
NEXT STORY