ਨਵੀਂ ਦਿੱਲੀ- ਬੁੱਧਵਾਰ ਨੂੰ ਸੋਨੇ-ਚਾਂਦੀ ਵਿਚ ਕਾਰੋਬਾਰ ਦੌਰਾਨ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ, ਕਾਰੋਬਾਰ ਦੇ ਸ਼ੁਰੂ ਵਿਚ ਸੋਨਾ ਗਿਰਾਵਟ ਵਿਚ ਸੀ। ਤਕਰੀਬਨ 10.46 ਵਜੇ ਐੱਮ. ਸੀ. ਐਕਸ. 'ਤੇ ਜੂਨ ਡਿਲਿਵਰੀ ਵਾਲੇ ਸੋਨੇ ਦੀ ਕੀਮਤ 46 ਹਜ਼ਾਰ ਨੂੰ ਪਾਰ ਕਰਦੇ ਹੋਏ 46,031 ਰੁਪਏ ਪ੍ਰਤੀ ਦਸ ਗ੍ਰਾਮ ਨੂੰ ਛੂਹ ਗਈ।
ਉੱਥੇ ਹੀ, ਚਾਂਦੀ ਵੀ ਇਸ ਦੌਰਾਨ 142 ਰੁਪਏ ਦੀ ਹਲਕੀ ਬੜ੍ਹਤ ਵਿਚ ਸੀ ਪਰ ਹੁਣ ਇਹ 66 ਹਜ਼ਾਰ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਹੋ ਗਈ ਹੈ।
ਇਹ ਵੀ ਪੜ੍ਹੋ- RBI ਦੀ ਰਾਹਤ, ਰੇਪੋ ਦਰ 4 ਫ਼ੀਸਦੀ 'ਤੇ ਰੱਖੀ ਬਰਕਰਾਰ, ਨਹੀਂ ਵਧੇਗੀ EMI
ਵਿਆਜ ਦਰਾਂ ਵਿਚ ਨਰਮੀ ਅਤੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਵਧਣ ਨਾਲ ਬਹੁਮੱਲੀ ਧਾਤਾਂ ਵਿਚ ਤੇਜ਼ੀ ਹੈ। ਹਾਲਾਂਕਿ, ਬਾਂਡ ਯੀਲਡ ਤੇ ਡਾਲਰ ਮਹਿੰਗਾ ਹੋਣ ਨਾਲ ਦੂਜੇ ਪਾਸੇ ਸੋਨੇ ਨੂੰ ਸਪੋਰਟ ਵੀ ਘੱਟ ਮਿਲ ਰਹੀ ਹੈ। ਇਸ ਵਜ੍ਹਾ ਨਾਲ ਕੀਮਤਾਂ ਸੀਮਤ ਦਾਇਰੇ ਵਿਚ ਹਨ ਪਰ ਹੌਲੀ-ਹੌਲੀ ਸੋਨਾ ਫਿਰ ਮਹਿੰਗਾ ਹੋ ਰਿਹਾ ਹੈ। ਸ਼ੁਰੂਆਤੀ ਕਾਰੋਬਾਰ ਵਿਚ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 15 ਪੈਸੇ ਡਿੱਗ ਕੇ 73.57 ਦੇ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਗਲੋਬਲ ਪੱਧਰ 'ਤੇ ਇਸ ਦੌਰਾਨ ਸੋਨੇ ਦੀ ਕੀਮਤ 3.50 ਡਾਲਰ ਦੀ ਗਿਰਾਵਟ ਨਾਲ 1,740 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ 25.15 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਇਸ ਤੋਂ ਪਹਿਲਾਂ ਵਿਦੇਸ਼ੀ ਬਾਜ਼ਾਰ ਵਿਚ ਸੋਨਾ ਤਕਰੀਬਨ 1 ਫ਼ੀਸਦੀ ਦੀ ਤੇਜ਼ੀ ਨਾਲ 1,743 ਡਾਲਰ ਪ੍ਰਤੀ ਔਂਸ 'ਤੇ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਕਣਕ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ RBI ਵੱਲੋਂ CCL ਨੂੰ ਹਰੀ ਝੰਡੀ
►ਸੋਨੇ ਵਿਚ ਹੌਲੀ-ਹੌਲੀ ਹੋ ਰਹੇ ਵਾਧੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
RBI ਦੀ ਰਾਹਤ, ਰੇਪੋ ਦਰ 4 ਫ਼ੀਸਦੀ 'ਤੇ ਰੱਖੀ ਬਰਕਰਾਰ, ਨਹੀਂ ਵਧੇਗੀ EMI
NEXT STORY