ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਦੌਰਾਨ ਉੱਚੇ ਭਾਅ 'ਤੇ ਖੁਦਰਾ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 135 ਰੁਪਏ ਫਿਸਲ ਕੇ 33,260 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ 100 ਰੁਪਏ ਦੀ ਗਿਰਾਵਟ 'ਚ 38,200 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੋਨਾ ਹਾਜ਼ਿਰ ਅੱਜ 0.80 ਡਾਲਰ ਦੀ ਤੇਜ਼ੀ 'ਚ 1,297.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ 1.20 ਡਾਲਰ ਚਮਕ ਕੇ 1,297.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ-ਚੀਨ ਵਿਵਾਦ ਦੇ ਕਾਰਨ ਸੰਸਾਰਕ ਬਾਜ਼ਾਰਾਂ 'ਚ ਪੀਲੀ ਧਾਤੂ ਦੀ ਮੰਗ ਬਣੀ ਹੋਈ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.05 ਡਾਲਰ ਦੀ ਤੇਜ਼ੀ ਨਾਲ 14.81 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।
ਬੈਂਕ ਲੋਨ 'ਚ ਧੋਖਾਧੜੀ : ਤਾਇਲ ਗਰੁੱਪ ਦੀ 483 ਕਰੋੜ ਦੀ ਜਾਇਦਾਦ ਕੁਰਕ
NEXT STORY