ਨਵੀਂ ਦਿੱਲੀ — ਸਾਊਦੀ ਅਰਬ ਨੇ ਆਪਣੀ ਨਵੀਂ ਹਾਈ ਸਪੀਡ ਟ੍ਰੇਨ ਵੀਰਵਾਰ ਨੂੰ ਜਨਤਾ ਲਈ ਖੋਲ੍ਹ ਦਿੱਤੀ ਹੈ। ਇਸ ਨਾਲ ਮੱਕਾ ਅਤੇ ਮਦੀਨਾ ਜਾਣ ਵਾਲੇ ਯਾਤਰੀਆਂ ਨੂੰ ਉੱਚ ਦਰਜੇ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦਾ ਸਮਾਂ ਵੀ ਬਚੇਗਾ। ਇਹ ਹਾਈ ਸਪੀਡ ਟ੍ਰੇਨ ਲੋਕਾਂ ਨੂੰ 450 ਕਿਲੋਮੀਟਰ ਦਾ ਸਫਰ ਕਰਵਾਏਗੀ। ਇਹ ਜੇਧਾ 'ਚ ਰੈੱਡ ਸੀ ਪੋਰਟ ਤੋਂ ਹੋ ਕੇ ਗੁਜ਼ਰੇਗੀ ਅਤੇ 300 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਦੌੜੇਗੀ। ਸਾਊਦੀ ਅਰਬ ਦੀ ਨਿਊਜ਼ ਏਜੰਸੀ ਮੁਤਾਬਕ ਵੀਰਵਾਰ ਦੀ ਸਵੇਰ 8 ਵਜੇ ਮੱਕਾ ਅਤੇ ਮਦੀਨਾ ਤੋਂ ਦੋ ਟ੍ਰੇਨਾਂ 417 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈਆਂ। ਅਜੇ ਦਿਨ ਵਿਚ ਦੋ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ।

25 ਅਕਤੂਬਰ ਨੂੰ ਸਾਊਦੀ ਕਿੰਗ ਸਲਮਾਨ ਨੇ ਇਸ ਹਾਈ ਸਪੀਡ ਰੇਲ ਦਾ ਉਦਘਾਟਨ ਕੀਤਾ। ਉਥੋਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਖੇਤਰ ਦਾ ਇਹ ਸਭ ਤੋਂ ਵੱਡਾ ਟਰਾਂਸਪੋਰਟ ਸਿਸਟਮ ਹੈ। ਅਧਿਕਾਰੀਆਂ ਮੁਤਾਬਕ ਮੱਕਾ ਤੋਂ ਮਦੀਨਾ ਜਾਣ ਲਈ ਪਹਿਲਾਂ ਕਈ ਘੰਟੇ ਲੱਗਦੇ ਸਨ ਹੁਣ ਇਹ ਸਫਰ 2 ਘੰਟੇ 'ਚ ਹੀ ਪੂਰਾ ਹੋ ਜਾਵੇਗਾ।

ਸਾਊਦੀ ਮੀਡੀਆ ਮੁਤਾਬਕ ਇਸ ਰੇਲ ਪ੍ਰੋਜੈਕਟ ਨੂੰ ਸ਼ੁਰੂ ਕਰਨ 'ਚ ਕੁਝ ਜ਼ਿਆਦਾ ਸਮਾਂ ਲੱਗ ਗਿਆ, ਆਖਿਰ ਇਹ 16 ਅਰਬ ਡਾਲਰ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਗਿਆ। 2011 'ਚ ਸਾਊਦੀ ਅਰਬ ਨੇ ਅਰਬ ਦੀ ਕੰਪਨੀ ਨਾਲ ਟ੍ਰੈਕ ਬਣਾਉਣ ਅਤੇ 35 ਹਾਈ ਸਪੀਡ ਟ੍ਰੈਨਾਂ ਨੂੰ ਲੈ ਕੇ ਸਮਝੌਤਾ ਕੀਤਾ ਸੀ। ਸਾਊਦੀ ਅਰਬ ਆਪਣੇ ਇਨਫਰਾਸਟਰੱਕਚਰ ਨੂੰ ਸੁਧਾਰਨ 'ਚ ਲੱਗਾ ਹੋਇਆ ਹੈ ਅਤੇ ਰੇਲਵੇ ਦੇ ਵਿਸਥਾਰ ਲਈ ਵੀ ਕਾਫੀ ਖਰਚਾ ਕਰ ਰਿਹਾ ਹੈ। ਰਾਜਧਾਨੀ ਵਿਚ ਹੀ 22.5 ਅਰਬ ਡਾਲਰ ਦਾ ਨਿਰਮਾਣ ਕਾਰਜ ਚਲ ਰਿਹਾ ਹੈ।
ਦੇਸ਼ ਆਪਣਾ ਕਰਜ਼ਾ ਕੰਟਰੋਲ ’ਚ ਰੱਖੇ : ਲੇਗਾਰਡ
NEXT STORY