ਨਵੀਂ ਦਿੱਲੀ - ਨੌਕਰੀ 'ਚ ਨਿਯਮਿਤ ਸਮੇਂ ਤੋਂ ਵੱਧ ਘੰਟੇ ਲਗਾਉਣ ਵਾਲੇ ਕਾਮਿਆਂ ਲਈ ਖੁਸ਼ੀ ਦੀ ਖ਼ਬਰ ਹੈ। ਨਵੇਂ ਕਿਰਤ ਕਾਨੂੰਨਾਂ ਤਹਿਤ ਨਿਯਮਿਤ ਸਮੇਂ ਤੋਂ ਵੱਧ ਘੰਟੇ ਲਗਾਉਣ ਵਾਲੇ ਕਾਮਿਆਂ ਦੀ ਤਨਖ਼ਾਹਾਂ ਦੇ ਦਾਇਰ ਨੂੰ ਵਧਾਇਆ ਗਿਆ ਹੈ। ਜੇਕਰ ਇਸਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਤਾਂ ਪ੍ਰਬੰਧਕੀ ਸਟਾਫ਼ ਸਮੇਤ ਸਾਰੇ ਕਰਮਚਾਰੀਆਂ ਦੇ ਓਵਰਟਾਈਮ ਦੀ ਤਨਖਾਹ ਦੇ ਦਾਇਰੇ ਨੂੰ ਵਧਾਇਆ ਜਾਵੇਗਾ। ਸਭ ਤੋਂ ਖ਼ਾਸ ਗੱਲ ਇਹ ਹੈ 2019 ਦੇ ਮਿਹਨਤਾਨਾ ਕੋਡ ਅਨੁਸਾਰ ਕਿ ਓਵਰਟਾਈਮ ਦੀ ਤਨਖ਼ਾਹ ਕਰਮਚਾਰੀਆਂ ਦੀ ਨਿਯਮਿਤ ਤਨਖ਼ਾਹ ਤੌਂ ਦੋਗੁਣੀ ਹੋਣੀ ਚਾਹੀਦੀ ਹੈ।
ਵਰਤਮਾਨ ਸਮੇਂ ਵਿੱਚ ਅਜਿਹੇ ਬਹੁਤ ਸਾਰੇ ਕਾਨੂੰਨ ਹਨ ਜਿਸ ਵਿਚ ਓਵਰਟਾਈਮ ਤਨਖ਼ਾਹ ਨੂੰ ਲਾਗੂ ਕਰਨ ਲਈ ਤਨਖ਼ਾਹ ਦੀਆਂ ਵੱਖਰੀਆਂ ਵੱਖਰੀਆਂ ਪਰਿਭਾਸ਼ਾਵਾਂ ਦਿੱਤੀਆਂ ਹੋਈਆਂ ਹਨ।ਇਹ ਸਾਰੀਆਂ ਪਰਿਭਾਸ਼ਾਵਾਂ ਹੁਣ ਨਵੇਂ ਕਾਨੂੰਨ ਤਹਿਤ ਆਉਣਗੀਆਂ। ਸਟਾਫਿੰਗ ਫਰਮ ਟੀਮਲਾਈਜ਼ ਦੀ ਸਹਿਯੋਗੀ ਕੰਪਨੀ ਅਵੰਤੀਸ ਰੈਗਟੋਕ ਦੇ ਮੁੱਖ ਕਾਰਜਕਾਰੀ ਰਿਸ਼ੀ ਅਗਰਵਾਲ ਨੇ ਕਿਹਾ ,'ਵਾਈਟਕਾਲਰ ਕਾਮੇ ਅਜੇ ਤੱਕ ਓਵਰਟਾਈਮ ਵੇਜ ਅਦਾਇਗੀ ਦੇ ਦਾਇਰੇ ਵਿੱਚ ਨਹੀਂ ਸਨ।ਸਰਕਾਰ ਇਨ੍ਹਾਂ ਨਵੇਂ ਕਾਨੂਨਾਂ ਨਾਲ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।' ਇਨ੍ਹਾਂ ਕੋਡ ਨੂੰ ਅਜੇ ਲਾਗੂ ਕਰਨ ਬਾਕੀ ਹੈ।
ਇਹ ਵੀ ਦੇਖੋ : ਪੈਟਰੋਲ ਦੀਆਂ ਕੀਮਤਾਂ 90 ਰੁਪਏ ਲਿਟਰ ਦੇ ਪਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ
ਮਾਹਿਰਾਂ ਦੇ ਅਨੁਸਾਰ ਕਾਮਿਆਂ ਲਈ ਬੇਸ਼ੱਕ ਇਹ ਕਦਮ ਸਵਾਗਤਯੋਗ ਹੈ ਪਰ ਕੰਪਨੀਆਂ ਦੇ ਖ਼ਰਚੇ ਵੱਧ ਜਾਣਗੇ ਅਤੇ ਉਨ੍ਹਾਂ 'ਤੇ ਹੋਰ ਆਰਥਿਕ ਬੋਜ ਪੈ ਜਾਵੇਗਾ। ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾੳੇੁਣਾ ਪਵੇਗਾ ਕਿ ਕੋਈ ਵੀ ਕਰਮਚਾਰੀ ਇੱਕ ਦਿਨ , ਇੱਕ ਹਫ਼ਤੇ, ਜਾਂ ਤਿਮਾਹੀ ਵਿੱਚ ਓਵਰਟਾਈਮ ਘੰਟੇ ਲੇਬਰ ਕੋਡਾਂ ਵਿੱਚ ਸੂਚਿਤ ਕੀਤੇ ਅਨੁਸਾਰ ਇੱਕ ਥੈਸ਼ਹੋਲਡ ਨੁੰ ਤੋਂ ਵੱਧ ਵਿੱਚ ਲੋਗ ਇਨ ਨਾ ਕਰੇ।
ਇਹ ਵੀ ਦੇਖੋ :ਨੌਕਰੀ ਛੱਡਣ ਵਾਲੇ ਮੁਲਾਜ਼ਮਾਂ ਨੂੰ ਇਹ ਕੰਪਨੀ ਦੇ ਰਹੀ ਹੈ ਤਰੱਕੀ ਅਤੇ ਵਾਧੂ ਤਨਖ਼ਾਹ
ਨੋਟ - ਕੀ ਤੁਹਾਨੂੰ ਲਗਦਾ ਹੈ ਕਿ ਇਸ ਕਾਨੂੰਨ ਦਾ ਲਾਭ ਮੁਲਾਜ਼ਮਾਂ ਨੂੰ ਮਿਲੇਗਾ , ਆਪਣੇ ਵਿਚਾਰ ਕੁਮੈਂਟ ਵਿਚ ਜ਼ਰੂਰ ਸਾਂਝੇ ਕਰੋ।
ਆਸਟ੍ਰੇਲੀਆ 'ਚ ਗੂਗਲ ਅਤੇ ਫੇਸਬੁੱਕ ਨੂੰ ਕਰਨਾ ਪਵੇਗਾ ਖ਼ਬਰਾਂ ਲਈ ਭੁਗਤਾਨ
NEXT STORY