ਨਵੀਂ ਦਿੱਲੀ (ਭਾਸ਼ਾ) – ਅਰਥਵਿਵਸਥਾ ਦਾ ਮੋਰਚੇ ’ਤੇ ਚੰਗੀ ਖਬਰ ਹੈ। ਫਿੱਚ ਰੇਟਿੰਗਸ ਨੇ ਚਾਲੂ ਵਿੱਤੀ ਸਾਲ 2023-24 ਲਈ ਭਾਰਤ ਦੇ ਜੀ. ਡੀ. ਪੀ. ਗ੍ਰੋਥ ਰੇਟ ਦੇ ਅਨੁਮਾਨ ਨੂੰ ਵਧਾ ਕੇ 6.3 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਿੱਚ ਨੇ ਭਾਰਤ ਦੀ ਵਿਕਾਸ ਦਰ 6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਪਹਿਲੀ ਤਿਮਾਹੀ ’ਚ ਵਾਧਾ ਦਰ ਬਿਹਤਰ ਰਹਿਣ ਦੇ ਮੱਦੇਨਜ਼ਰ ਰੇਟਿੰਗ ਏਜੰਸੀ ਫਿੱਚ ਨੇ ਪੂਰੇ ਵਿੱਤੀ ਸਾਲ ਲਈ ਭਾਰਤ ਦੇ ਜੀ. ਡੀ. ਪੀ. ਵਿਕਾਸ ਦੇ ਅਨੁਮਾਨ ਨੂੰ ਵਧਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2022-23 ’ਚ ਭਾਰਤ ਦੀ ਵਿਕਾਸ ਦਰ 7.2 ਫੀਸਦੀ ਰਹੀ ਸੀ। ਉੱਥੇ ਹੀ 2021-22 ਵਿਚ ਦੇਸ਼ ਦੀ ਅਰਥਵਿਵਸਥਾ 9.1 ਫੀਸਦੀ ਦੀ ਦਰ ਨਾਲ ਵਧੀ ਸੀ। ਫਿੱਚ ਨੇ ਕਿਹਾ ਕਿ 2024-25 ਅਤੇ 2025-26 ਵਿਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਜਨਤਕ ਖੇਤਰ ਦੇ 11 ਬੈਂਕਾਂ ਵਿੱਚੋਂ ਛੇ ਦਾ ਨਹੀਂ ਹੈ ਕੋਈ ਗੈਰ-ਕਾਰਜਕਾਰੀ ਚੇਅਰਮੈਨ : ਰਿਪੋਰਟ
ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿਆਪਕ ਤੌਰ ’ਤੇ ਮਜ਼ਬੂਤ ਹੈ। 2023 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ਵਿਚ ਇਹ ਸਾਲਾਨਾ ਆਧਾਰ 6.1 ਫੀਸਦੀ ਦੀ ਦਰ ਨਾਲ ਵਧੀ ਹੈ। ਹਾਲ ਹੀ ਦੇ ਮਹੀਨਿਆਂ ਵਿਚ ਵਾਹਨ ਵਿਕਰੀ ਦੇ ਅੰਕੜੇ ਬਿਹਤਰ ਰਹੇ ਹਨ। ਇਸ ਤੋਂ ਇਲਾਵਾ ਪੀ. ਐੱਮ. ਆਈ. ਸਰਵੇ ਅਤੇ ਕਰਜ਼ੇ ਦਾ ਵਿਕਾਸ ਵੀ ਮਜ਼ਬੂਤ ਰਿਹਾ ਹੈ। ਇਸ ਕਾਰਣ ਵਿੱਤੀ ਸਾਲ ਲਈ ਅਸੀਂ ਵਿਕਾਸ ਦਰ ਦੇ ਅਨੁਮਾਨ ਨੂੰ 0.3 ਫੀਸਦੀ ਵਧਾ ਕੇ 6.3 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਿੱਚ ਨੇ ਮਾਰਚ ’ਚ ਉੱਚੀ ਮਹਿੰਗਾਈ ਅਤੇ ਉੱਚੀਆਂ ਵਿਆਜ ਦਰਾਂ ਅਤੇ ਕਮਜ਼ੋਰ ਗਲੋਬਲ ਮੰਗ ਦੇ ਮੱਦੇਨਜ਼ਰ 2023-24 ਲਈ ਭਾਰਤ ਦੇ ਵਿਕਾਸ ਦਰ ਦੇ ਅਨੁਮਾਨ ਨੂੰ 6.2 ਤੋਂ ਘਟਾ ਕੇ 6 ਫੀਸਦੀ ਕਰ ਦਿੱਤਾ ਸੀ।
ਘਰੇਲੂ ਮੰਗ ਨਾਲ ਸਮਰਥਨ
ਫਿੱਚ ਨੇ ਕਿਹਾ ਕਿ ਵਿੱਤੀ ਸਾਲ 2024-25 ਅਤੇ 2025-26 ਵਿਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਜਨਵਰੀ-ਮਾਰਚ ਦੀ ਤਿਮਾਹੀ ’ਚ ਜੀ. ਡੀ. ਪੀ. ਵਿਕਾਸ ਦਰ ਉਮੀਦ ਤੋਂ ਵੱਧ ਰਹੀ ਹੈ। ਇਸ ਤੋਂ ਇਲਾਵਾ ਦੋ ਤਿਮਾਹੀਆਂ ਦੀ ਗਿਰਾਵਟ ਤੋਂ ਬਾਅਦ ਨਿਰਮਾਣ ਖੇਤਰ ਦੀ ਸਥਿਤੀ ’ਚ ਵੀ ਸੁਧਾਰ ਹੋਇਆ ਹੈ। ਖਰਚੇ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਜੀ. ਡੀ. ਪੀ. ਦੇ ਵਿਕਾਸ ਨੂੰ ਘਰੇਲੂ ਮੰਗ ਨਾਲ ਸਮਰਥਨ ਮਿਲੇਗਾ।
ਇਹ ਵੀ ਪੜ੍ਹੋ : ਟਾਟਾ ਪਾਵਰ ਦੇਸ਼ ਦਾ ਸਭ ਤੋਂ ਆਕਰਸ਼ਕ ਰੋਜ਼ਗਾਰਦਾਤਾ ਬ੍ਰਾਂਡ, ਜਾਣੋ ਕਿਹੜਾ ਹੈ ਦੂਜੇ ਸਥਾਨ ’ਤੇ
ਜੀ. ਡੀ. ਪੀ. ਦੀ ਰਫਤਾਰ ਤੇਜ਼ ਹੋਣ ’ਤੇ ਇਹ ਮਿਲਣਗੇ ਫਾਇਦੇ
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਜੀ. ਡੀ. ਪੀ. ਰਫਤਾਰ ਵਧਣ ਨਾਲ ਬਾਜ਼ਾਰ ’ਚ ਮੰਗ ਵਧੇਗੀ। ਮੰਗ ਨੂੰ ਪੂਰਾ ਕਰਨ ਲਈ ਕੰਪਨੀਆਂ ਉਤਪਾਦਨ ਵਧਾਉਣਗੀਆਂ। ਇਸ ਲਈ ਉਨ੍ਹਾਂ ਨੂੰ ਮੈਨਪਾਵਰ ਦੀ ਲੋੜ ਹੋਵੇਗੀ। ਯਾਨੀ ਮਾਰਕੀਟ ’ਚ ਨੌਕਰੀਆਂ ਦੀ ਗਿਣਤੀ ’ਚ ਵਾਧਾ ਹੋਵੇਗਾ। ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਨੌਕਰੀਆਂ ਮਿਲਣਗੀਆਂ। ਇਸ ਦੇ ਨਾਲ ਹੀ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ’ਚ ਨਿਵੇਸ਼ ਲਈ ਆਕਰਸ਼ਿਤ ਹੋਣਗੇ।
ਇਹ ਵੀ ਪੜ੍ਹੋ : 2000 ਰੁਪਏ ਦੇ ਨੋਟ ਵਾਪਸ ਲੈਣ ਨਾਲ ਅਰਥਵਿਵਸਥਾ ਹੋਵੇਗੀ ‘ਸੁਪਰ ਚਾਰਜ’, SBI ਦੀ ਰਿਪੋਰਟ ’ਚ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਹਿੰਗਾਈ ’ਤੇ ਕਾਬੂ ਪਾਉਣ ’ਚ ਹਾਲੇ ਅੱਧੀ ਸਫਲਤਾ ਹੀ ਮਿਲੀ : ਸ਼ਕਤੀਕਾਂਤ ਦਾਸ
NEXT STORY