ਨਵੀਂ ਦਿੱਲੀ (ਭਾਸ਼ਾ) - ਸੜਕ ਆਵਾਜਾਈ ਮੰਤਰਾਲੇ ਨੇ ਮੌਜੂਦਾ ਕਾਰ ਮਾਡਲਾਂ ਦੀਆਂ ਅਗਲੀਆਂ ਸੀਟਾਂ 'ਤੇ ਦੋਹਰਾ ਏਅਰਬੈਗ ਲਗਾਉਣਾ 31 ਦਸੰਬਰ ਤੱਕ ਚਾਰ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਹੈ।
ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਮੌਜੂਦਾ ਸਮੇਂ ਦੇ ਕਾਰ ਮਾਡਲਾਂ ਵਿਚ ਡਰਾਈਵਰ ਦੀ ਸੀਟ 'ਤੇ ਏਅਰਬੈਗ ਲਗਾਉਣਾ ਲਾਜ਼ਮੀ ਹੈ। ਇਕ ਅਧਿਕਾਰੀ ਜਿਸ ਨੇ ਆਪਣਾ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ਨਾਲ ਕਿਹਾ ਕਿ ਮੌਜੂਦਾ ਮਹਾਂਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਮੰਤਰਾਲੇ ਨੇ 31 ਦਸੰਬਰ, 2021 ਤੱਕ ਅੱਗੇ ਵਾਲੀ ਯਾਤਰੀ ਸੀਟ 'ਤੇ ਏਅਰ ਬੈਗ ਦੀ ਜ਼ਰੂਰਤ ਮੁਲਤਵੀ ਕਰ ਦਿੱਤੀ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ, ਸਿਆਮ ਨੇ ਇਸ ਦੀ ਅੰਤਮ ਤਾਰੀਖ ਵਧਾਉਣ ਦੀ ਮੰਗ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਇਹ ਨਿਯਮ ਪਹਿਲਾਂ ਹੀ ਨਵੇਂ ਮਾਡਲਾਂ ਲਈ ਲਾਜ਼ਮੀ ਹੈ।
ਇਹ ਵੀ ਪੜ੍ਹੋ: 1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!
ਮੰਤਰਾਲੇ ਨੇ 6 ਮਾਰਚ ਨੂੰ ਕਿਹਾ ਸੀ ਕਿ 1 ਅਪ੍ਰੈਲ 2021 ਨੂੰ ਜਾਂ ਉਸ ਤੋਂ ਬਾਅਦ ਬਣਨ ਵਾਲੇ ਨਵੇਂ ਵਾਹਨਾਂ ਵਿਚ ਫਰੰਟ ਯਾਤਰੀ ਸੀਟ ਏਅਰਬੈਗ ਲਾਜ਼ਮੀ ਹੋਣਗੇ। ਮੌਜੂਦਾ ਮਾਡਲਾਂ ਵਿਚ ਡਰਾਈਵਰ ਤੋਂ ਇਲਾਵਾ ਦੂਜੇ ਯਾਤਰੀ ਦੀ ਫਰੰਟ ਸੀਟ ਲਈ ਏਅਰਬੈਗਜ਼ 31 ਅਗਸਤ, 2021 ਤੋਂ ਲਾਜ਼ਮੀ ਹੋਣੇ ਸਨ। ਹੁਣ ਇਸ ਨੂੰ ਵਧਾ ਕੇ 31 ਦਸੰਬਰ, 2021 ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਜਬਰੀ ਕਿਰਤ ਹੋਣ 'ਤੇ ਚੀਨੀ-ਨਿਰਮਿਤ ਸੋਲਰ ਪੈਨਲ ਸਮਾਨ ਦੀ ਦਰਾਮਦ 'ਤੇ ਲਗਾਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
NTPC ਨੇ ਸਾਲ 2032 ਤਕ 60 ਗੀਗਾਵਾੱਟ ਦੀ ਨਵਿਆਉਣਯੋਗ ਊਰਜਾ ਸਮਰੱਥਾ ਸਥਾਪਤ ਕਰਨ ਦਾ ਟੀਚਾ ਮਿੱਥਿਆ
NEXT STORY