ਬਿਜ਼ਨੈੱਸ ਡੈਸਕ- ਕੇਂਦਰ ਸਰਕਾਰ ਨੇ ਵਿੰਡਫਾਲ ਟੈਕਸ 'ਚ ਇਕ ਵਾਰ ਫਿਰ ਤੋਂ ਸੰਸ਼ੋਧਨ ਕੀਤਾ ਹੈ। ਸਰਕਾਰ ਨੇ ਇਸ ਵਾਰ ਘਰੇਲੂ ਪੱਧਰ 'ਤੇ ਉਤਪਾਦਿਤ ਕੱਚੇ ਤੇਲ ਦੀ ਵਿਕਰੀ 'ਤੇ ਵਿੰਡਫਾਲ ਟੈਕਸ ਨੂੰ ਪ੍ਰਤੀ ਟਨ 'ਤੇ 200 ਰੁਪਏ ਘਟਾ ਕੇ 1900 ਰੁਪਏ ਕਰ ਦਿੱਤਾ ਹੈ। ਜਹਾਜ਼ਾਂ 'ਚ ਵਰਤੋਂ ਹੋਣ ਵਾਲੇ ਈਂਧਨ ਏਟੀਐੱਫ ਦੇ ਨਿਰਯਾਤ 'ਤੇ ਵੀ 1 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿੰਡਫਾਲ ਟੈਕਸ ਘਟਾਇਆ ਗਿਆ ਹੈ। ਪਹਿਲਾਂ ਇਹ 4.5 ਰੁਪਏ ਪ੍ਰਤੀ ਲੀਟਰ ਸੀ ਅਤੇ ਹੁਣ 3.5 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਡੀਜ਼ਲ ਦੀ ਨਿਰਯਾਤ 'ਤੇ ਵਾਧੂ ਡਿਊਟੀ ਨੂੰ 6.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਰਿਲਾਇੰਸ ONGC ਅਤੇ GAIL ਵਰਗੀਆਂ ਕੰਪਨੀਆਂ ਨੂੰ ਲਾਭ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਦੇ ਨਿਰਯਾਤ ਨਾਲ ਵਿੰਡਫਾਲ ਟੈਕਸ ਕਾਫ਼ੀ ਪਹਿਲਾਂ ਹਟਾ ਦਿੱਤਾ ਗਿਆ ਸੀ। ਸਰਕਾਰ ਹਰ 15 ਦਿਨ 'ਤੇ ਵਿੰਡਫਾਲ ਟੈਕਸ ਦੀ ਸਮੀਖਿਆ ਕਰਦੀ ਹੈ ਅਤੇ ਫਿਰ ਉਸ ਦੇ ਆਧਾਰ 'ਤੇ ਦਰਾਂ 'ਚ ਸੰਸ਼ੋਧਨ ਕੀਤਾ ਜਾਵੇਗਾ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਹੁਣ ਕਾਫ਼ੀ ਨਰਮੀ ਆ ਚੁੱਕੀ ਹੈ ਜਿਸ ਨੂੰ ਦੇਖਦੇ ਹੋਏ ਸਰਕਾਰ ਇਨ੍ਹਾਂ ਵਾਧੂ ਟੈਕਸਾਂ ਨੂੰ ਘਟ ਕਰ ਰਹੀ ਹੈ। ਮੰਗਲਵਾਰ ਨੂੰ ਡਬਲਿਊ.ਟੀ.ਆਈ. ਕਰੂਡ ਦੀ ਕੀਮਤ 79.26 ਡਾਲਰ ਪ੍ਰਤੀ ਬੈਰਲ ਚੱਲ ਰਹੀ ਹੈ। ਉਧਰ ਬ੍ਰੈਂਟ ਕਰੂਡ ਫਿਲਹਾਲ 84.62 ਡਾਲਰ ਦੇ ਕਰੀਬ ਟ੍ਰੇਡ ਕਰ ਰਿਹਾ ਹੈ।
ਕੀ ਹੁੰਦਾ ਹੈ ਵਿੰਡਫਾਲ ਟੈਕਸ
ਵਿੰਡਫਾਲ ਸਰਕਾਰਾਂ ਵਲੋਂ ਅਜਿਹੀਆਂ ਕੰਪਨੀਆਂ 'ਤੇ ਲਗਾਇਆ ਜਾਂਦਾ ਹੈ ਜਿਨ੍ਹਾਂ ਨੂੰ ਕੁਝ ਖਾਸ ਹਾਲਤ ਕਾਰਨ ਤੇਜ਼ ਅਤੇ ਉੱਚ ਲਾਭ ਮਿਲ ਰਿਹਾ ਹੈ। ਤੇਲ ਕੰਪਨੀਆਂ ਦੇ ਉਦਹਾਰਣ ਨਾਲ ਸਮਝੀਏ ਤਾਂ ਰੂਸ-ਯੂਕ੍ਰੇਨ ਯੁੱਧ ਦੇ ਕਾਰਨ ਕੱਚੇ ਤੇਲ ਦੇ ਭਾਅ ਜਦੋਂ 110 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਏ ਸਨ ਤਾਂ ਤੇਲ ਕੰਪਨੀਆਂ ਨੂੰ ਬਹੁਤ ਲਾਭ ਹੋਇਆ ਸੀ। ਇਸ ਨੂੰ ਦੇਖਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਨੇ ਆਪਣੇ ਇਥੇ ਤੇਲ ਕੰਪਨੀਆਂ 'ਤੇ ਵਾਧੂ ਡਿਊਟੀ ਲਗਾ ਦਿੱਤੀ ਸੀ। ਭਾਰਤ ਵੀ ਇਨ੍ਹਾਂ ਦੇਸ਼ਾਂ 'ਚ ਸ਼ਾਮਲ ਹਨ। ਭਾਰਤ ਤੋਂ ਇਲਾਵਾ ਇਟਲੀ ਅਤੇ ਯੂਕੇ ਨੇ ਵੀ ਅਜਿਹਾ ਕੀਤਾ ਸੀ। ਵਿੰਡਫਾਲ ਟੈਕਸ ਅਸਥਾਈ ਹੁੰਦਾ ਹੈ। ਭਾਰਤ ਨੇ ਪਿਛਲੇ ਸਾਲ 1 ਜੁਲਾਈ ਨੂੰ ਤੇਲ ਕੰਪਨੀਆਂ 'ਤੇ ਵਿੰਡਫਾਲ ਟੈਕਸ ਲਗਾਇਆ ਸੀ। ਹੁਣ ਪੈਟਰੋਲ ਅਤੇ ਏਟੀਐੱਫ ਦੇ ਨਿਰਯਾਤ 'ਤੇ 6 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲੀਟਰ ਟੈਕਸ ਲਗਾਇਆ ਗਿਆ ਸੀ।
ਦੇਸ਼ ਦਾ ਐਕਸਪੋਰਟ 12.2 ਫੀਸਦੀ ਘਟਿਆ, ਵਪਾਰ ਘਾਟਾ ਵਧ ਕੇ 23.76 ਅਰਬ ਡਾਲਰ ’ਤੇ ਪੁੱਜਾ
NEXT STORY