ਨਵੀਂ ਦਿੱਲੀ (ਭਾਸ਼ਾ) – ਗਲੋਬਲ ਚੁਣੌਤੀਆਂ ਦਰਮਿਆਨ ਦੇਸ਼ ਦਾ ਐਕਸਪੋਰਟ ਚਾਲੂ ਵਿੱਤੀ ਸਾਲ ਦੇ ਦਸੰਬਰ ਮਹੀਨੇ ’ਚ 12.2 ਫੀਸਦੀ ਘਟ ਕੇ 34.48 ਅਰਬ ਡਾਲਰ ਰਿਹਾ। ਉੱਥੇ ਹੀ ਵਪਾਰ ਘਾਟਾ ਇਸ ਦੌਰਾਨ ਵਧ ਕੇ 23.76 ਅਰਬ ਡਾਲਰ ’ਤੇ ਪਹੁੰਚ ਗਿਆ। ਸੋਮਵਾਰ ਨੂੰ ਜਾਰੀ ਅਧਿਕਾਰਕ ਬਿਆਨ ਮੁਤਾਬਕ ਪਿਛਲੇ ਮਹੀਨੇ ਇੰਪੋਰਟ 3.5 ਫੀਸਦੀ ਘਟ ਕੇ 58.24 ਅਰਬ ਡਾਲਰ ਰਿਹਾ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 60.33 ਅਰਬ ਡਾਲਰ ਸੀ। ਇਕ ਸਾਲ ਪਹਿਲਾਂ 2021 ਦੇ ਦਸੰਬਰ ਮਹੀਨੇ ’ਚ ਐਕਸਪੋਰਟ 39.27 ਅਰਬ ਡਾਲਰ ਸੀ ਜਦ ਕਿ ਉਸ ਸਮੇਂ ਵਪਾਰ ਘਾਟਾ 21.06 ਅਰਬ ਡਾਲਰ ਸੀ। ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਦਸੰਬਰ ਦੌਰਾਨ ਦੇਸ਼ ਦਾ ਕੁੱਲ ਐਕਸਪੋਰਟ 9 ਫੀਸਦੀ ਵਧ ਕੇ 332.76 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ : ਨਵੀਂ ਰਿਕਾਰਡ ਉੱਚਾਈ 'ਤੇ ਪਹੁੰਚੀ ਸੋਨੇ ਦੀ ਕੀਮਤ, ਚਾਂਦੀ 70 ਹਜ਼ਾਰ ਦੇ ਕਰੀਬ, ਜਾਣੋ ਤਾਜ਼ਾ ਰੇਟ
ਇੰਪੋਰਟ ਵੀ ਸਮੀਖਿਆ ਅਧੀਨ ਮਿਆਦ ’ਚ 24.96 ਫੀਸਦੀ ਵਧ ਕੇ 551.7 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਨਾਲ ਵਸਤਾਂ ਦਾ ਵਪਾਰ ਘਾਟਾ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ 218.94 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 136.45 ਅਰਬ ਡਾਲਰ ਸੀ। ਵਪਾਰ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਗਲੋਬਲ ਚੁਣੌਤੀਆਂ ਦੇ ਬਾਵਜੂਦ ਦੇਸ਼ ਦਾ ਐਕਸਪੋਰਟ ਬਿਹਤਰ ਬਣਿਆ ਹੋਇਆ ਹੈ। ਗਲੋਬਲ ਪੱਧਰ ’ਤੇ ਮੰਦੀ ਦਾ ਰੁਖ ਹੈ। ਅਜਿਹੇ ’ਚ ਕਈ ਚੁਣੌਤੀਆਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਕੱਚੇ ਤੇਲ ਦਾ ਇੰਪੋਰਟ 45.62 ਫੀਸਦੀ ਵਧ ਕੇ 163.91 ਅਰਬ ਡਾਲਰ ਰਿਹਾ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 112.56 ਅਰਬ ਡਾਲਰ ਸੀ।
ਇਸ ਤਰ੍ਹਾਂ ਕੋਲਾ, ਕੋਕ ਅਤੇ ਬ੍ਰਿਕੇਟ ਦਾ ਇੰਪੋਰਟ ਵਿੱਤੀ ਸਾਲ 2022-23 ਦੇ ਅਪ੍ਰੈਲ-ਦਸੰਬਰ ’ਚ ਲਗਭਗ ਦੁੱਗਣਾ ਹੋ ਕੇ 40.55 ਅਰਬ ਡਾਲਰ ਰਿਹਾ, ਜਦ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 21.66 ਅਰਬ ਡਾਲਰ ਸੀ। ਐਕਸਪੋਰਟ ਦੇ ਮੋਰਚੇ ’ਤੇ ਇੰਜੀਨੀਅਰਿੰਗ ਵਸਤਾਂ ਦਾ ਐਕਸਪੋਰਟ ਦਸੰਬਰ ਮਹੀਨੇ ’ਚ ਕਰੀਬ 12 ਫੀਸਦੀ ਘਟ ਕੇ 9.08 ਅਰਬ ਡਾਲਰ ਰਿਹਾ ਜਦ ਕਿ ਰਤਨ ਅਤੇ ਗਹਿਣਿਆਂ ਦਾ ਐਕਸਪੋਰਟ 15.2 ਫੀਸਦੀ ਘੱਟ ਹੋ ਕੇ 2.54 ਅਰਬ ਡਾਲਰ ਰਿਹਾ। ਇਸ ਤੋਂ ਇਲਾਵਾ ਸਮੀਖਿਆ ਅਧੀਨ ਮਹੀਨੇ ’ਚ ਜਿਨ੍ਹਾਂ ਹੋਰ ਵਸਤਾਂ ਦੇ ਐਕਸਪੋਰਟ ’ਚ ਕਮੀ ਆਈ ਹੈ, ਉਨ੍ਹਾਂ ’ਚ ਕੌਫੀ, ਕਾਜੂ, ਚਮੜੇ ਦੇ ਸਾਮਾਨ, ਦਵਾਈ, ਕਾਲੀਨ ਅਤੇ ਹੱਥਕਰਘਾ ਸ਼ਾਮਲ ਹਨ।
ਇਹ ਵੀ ਪੜ੍ਹੋ : 200 ਸਾਲਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹੈ ਆਸਾਮ ਦਾ ਚਾਹ ਉਦਯੋਗ, ਖੂਬਸੂਰਤ ਬਾਗਾਂ 'ਚ ਮਨਾਇਆ ਜਸ਼ਨ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੋਸ਼ਪੂਰਣ ਫਾਸਟੈਗ, ਟੋਲ ਪਲਾਜ਼ਾ ’ਤੇ ਜੁਰਮਾਨਾ ਵਸੂਲਣ ’ਤੇ ਅੰਕੜਾ ਮੁਹੱਈਆ ਨਹੀਂ : NHAI
NEXT STORY