ਨਵੀਂ ਦਿੱਲੀ—ਵਿੱਤੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਚੁਣਾਵੀ ਬਾਂਡ ਦੀ ਵਿਵਸਥਾ ਦੇਸ਼ 'ਚ ਰਾਜਨੀਤਿਕ ਚੰਦੇ 'ਚ ਪਾਰਦਰਸ਼ਿਤਾ ਲਿਆਉਣ ਦੀ ਦਿਸ਼ਾ 'ਚ ਇਕ ਵੱਡਾ ਸੁਧਾਰ ਹੈ ਅਤੇ ਸਰਕਾਰ ਇਸ ਦਿਸ਼ਾ 'ਚ ਕਿਸੇ ਵੀ ਨਵੇਂ ਸੁਝਾਅ 'ਤੇ ਵਿਚਾਰ ਲਈ ਤਿਆਰ ਹੈ। ਜੇਤਲੀ ਨੇ ਅੱਜ ਫੇਸਬੁੱਕ 'ਤੇ ਲਿਖਿਆ ਕਿ ਅਜੇ ਤੱਕ ਰਾਜਨੀਤਿਕ ਦਲਾਂ ਨੂੰ ਚੰਦਾ ਦੇਣ ਅਤੇ ਉਨ੍ਹਾਂ ਦਾ ਖਰਚ ਦੋਵਾਂ ਨਕਦੀ 'ਚ ਹੁੰਦਾ ਆ ਰਿਹਾ ਹੈ। ਉਨ੍ਹਾਂ ਲਿਖਿਆ ਕਿ ਚੰਦਾ ਦੇਣ ਵਾਲਿਆਂ ਦੇ ਨਾਮਾਂ ਦਾ ਜਾਂ ਤਾਂ ਪਤਾ ਨਹੀਂ ਹੁੰਦਾ ਹੈ ਉਹ ਮਿੱਥੇ ਹੁੰਦੇ ਹਨ ਕਿੰਨਾ ਪੈਸਾ ਆਇਆ ਇਹ ਕਦੇ ਨਹੀਂ ਦੱਸਿਆ ਜਾਂਦਾ ਅਤੇ ਵਿਵਸਥਾ ਅਜਿਹੀ ਬਣਾ ਦਿੱਤੀ ਗਈ ਹੈ ਕਿ ਅਣਪਛਾਤੇ ਸਰੋਤਾਂ ਨਾਲ ਸ਼ੱਕੀ ਧਨ ਆਉਂਦਾ ਰਹੇ।
ਇਹ ਬਿਲਕੁੱਲ ਅਪਰਾਦਰਸ਼ੀ ਤਰੀਕਾ ਹੈ। ਜ਼ਿਆਦਾਤਰ ਰਾਜਨੀਤਿਕ ਦਲ ਅਤੇ ਸਮੂਹ ਇਸ ਮੌਜੂਦਾ ਵਿਵਸਥਾ ਤੋਂ ਬਹੁਤ ਸੁੱਖੀ ਦਿਸਦੇ ਹਨ। ਇਹ ਵਿਵਸਥਾ ਚੱਲਦੀ ਰਹੇ ਤਾਂ ਵੀ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਏਗਾ। ਜੇਟਲੀ ਦਾ ਕਹਿਣਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਅਜਿਹੀ ਵੈਕਲਪਿਕ ਪ੍ਰਣਾਲੀ ਲਿਆਈ ਜਾਵੇ ਤਾਂ ਜੋ ਰਾਜਨੀਤਿਕ ਚੰਦੇ ਦੀ ਵਿਵਸਥਾ 'ਚ ਸਵੱਛਤਾ ਲਿਆ ਸਕੇ।
ਪਿਛਲੇ ਹਫਤੇ ਹੀ ਕੀਤੀ ਰੂਪ ਰੇਖਾ ਤਿਆਰ
ਵਰਣਨਯੋਗ ਹੈ ਕਿ ਵਿੱਤੀ ਮੰਤਰੀ ਨੇ ਪਿਛਲੇ ਹਫਤੇ ਰਾਜਨੀਤਿਕ ਦਲਾਂ ਨੂੰ ਬਾਂਡ ਦੇ ਰਾਹੀਂ ਚੰਦਾ ਦੇਣ ਦੀ ਇਕ ਰੂਪ ਰੇਖਾ ਜਾਰੀ ਕੀਤੀ। ਚੁਣਾਵੀ ਬਾਂਡਾਂ ਦੀ ਵਿਕਰੀ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਬਾਂਡਾਂ ਦੀ ਮਿਆਦ ਸਿਰਫ 15 ਦਿਨ ਦੀ ਹੋਵੇਗੀ। ਇਨ੍ਹਾਂ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਤੋਂ ਖਰੀਦਾ ਜਾ ਸਕੇਗਾ। ਚੰਦਾ ਦੇਣ ਵਾਲਾ ਉਸਨੂੰ ਖਰੀਦ ਕੇ ਕਿਸੇ ਵੀ ਪਾਰਟੀ ਨੂੰ ਉਸ ਚੰਦੇ ਦੇ ਰੂਪ 'ਚ ਦੇ ਸਕੇਗਾ ਅਤੇ ਉਹ ਦਲ ਉਸ ਬੈਂਕ ਰਾਹੀਂ ਭੁੰਨਾ ਲਵੇਗਾ। ਇਨ੍ਹਾਂ ਬਾਂਡਾਂ ਨੂੰ ਨਕਦ ਚੰਦੇ ਦੇ ਬਦਲ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਲੋਕਾਂ ਲਈ ਸੋਚ ਸਮਝ ਕੇ ਇਹ ਤੈਅ ਕਰਨ ਦਾ ਬਦਲ ਹੋਵੇਗਾ ਕਿ ਉਹ ਸ਼ੱਕੀ ਨਕਦ ਧਨ ਦੇ ਚੰਦੇ ਦੀ ਮੌਜੂਦਾ ਵਿਵਸਥਾ ਦੇ ਹਿਸਾਬ ਨਾਲ ਚਲਣ ਨੂੰ ਅਪਣਾਏ ਰੱਖਣਾ ਚਾਹੁੰਦੇ ਹਨ ਜਾਂ ਚੈੱਕ, ਆਨ ਲਾਈਨ ਸੰਚਾਰ ਅਤੇ ਚੁਣਾਵੀ ਬਾਂਡ ਦਾ ਮਾਧਿਅਮ ਚੁਣਦੇ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਬਾਅਦ ਦੇ ਤਿੰਨ ਤਰੀਕਿਆਂ 'ਚੋਂ ਦੋ (ਚੈੱਕ ਅਤੇ ਆਨਲਾਈਨ) ਪੂਰੀ ਤਰ੍ਹਾਂ ਪਾਰਦਰਸ਼ੀ ਹਨ ਜਦਕਿ ਬਾਂਡ ਯੋਜਨਾ ਮੌਜੂਦਾ ਅਪਾਰਦਰਸ਼ੀ ਰਾਜਨੀਤਿਕ ਚੰਦੇ ਦੀ ਮੌਜੂਦਾ ਵਿਵਸਥਾ ਦੀ ਤੁਲਨਾ 'ਚ ਇਕ ਵੱਡਾ ਸੁਧਾਰ ਹੈ। ਜੇਟਲੀ ਨੇ ਲਿਖਿਆ ਕਿ ਭਾਰਤ ਦੁਨੀਆ ਦਾ ਸਭ ਤੋਂ ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ 7 ਦਹਾਕੇ ਬਾਅਦ ਵੀ ਰਾਜਨੀਤਿਕ ਚੰਦੇ ਦੀ ਸਵੱਛ ਪ੍ਰਣਾਲੀ ਨਹੀਂ ਕੱਢੀ ਪਾਈ ਹੈ। ਰਾਜਨੀਤਿਕ ਦਲਾਂ ਨੂੰ ਪੂਰੇ ਸਾਲ ਬਹੁਤ ਵੱਡੀ ਰਾਸ਼ੀ ਖਰਚ ਕਰਨੀ ਹੁੰਦੀ ਹੈ। ਇਹ ਖਰਚੇ ਸੈਂਕੜਾਂ ਕਰੋੜ ਰੁਪਏ ਦੇ ਹੁੰਦੇ ਹਨ। ਬਾਵਜੂਦ ਇਸ ਦੇ ਰਾਜਨੀਤਿਕ ਪ੍ਰਣਾਲੀ 'ਚ ਚੰਦੇ ਲਈ ਅਜੇ ਕੋਈ ਪਾਰਦਰਸ਼ੀ ਪ੍ਰਣਾਲੀ ਨਹੀਂ ਬਣ ਪਾਈ ਹੈ।
7 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ 26,971 ਕਰੋੜ ਦੀ ਗਿਰਾਵਟ
NEXT STORY