ਗੈਜੇਟ ਡੈਸਕ– ਕੇਂਦਰੀ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਵੱਲੋਂ 5ਜੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਇਹ ਬਿਆਨ ਇਸ ਲਈ ਅਹਿਮ ਹੋ ਜਾਂਦਾ ਹੈ ਕਿ ਪਿਛਲੀਆਂ ਕਈਆਂ ਰਿਪੋਰਟਾਂ ’ਚ ਭਾਰਤ ’ਚ 5ਜੀ ਨੈੱਟਵਰਕ ਰੋਲਆਊਟ ਕਰਨ ਦੀ ਪ੍ਰਕਿਰਿਆ ’ਚ ਦੇਰੀ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਪਰ ਮੰਤਰੀ ਅਸ਼ਵਨੀ ਵੈਸ਼ਣਵ ਵੱਲੋਂ ਜਾਰੀ ਬਿਆਨ ਤੋਂ ਬਾਅਦ ਦੀਆਂ ਚੀਜ਼ਾਂ ਸਪਸ਼ਟ ਹੋ ਗਈਆਂ ਹਨ, ਜਿਸ ਮੁਤਾਬਕ, 5ਜੀ ਸਪੈਕਟ੍ਰਮ ਦੀ ਨਿਲਾਮੀ ਤੈਅ ਪ੍ਰੋਗਰਾਮ ਮੁਤਾਬਕ, ਮਿੱਥੀ ਸਮਾਂ ਹੱਦ ਦੇ ਅੰਦਰ ਹੀ ਹੋਵੇਗੀ।
ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
ਸਾਲ 2022-23 ’ਚ ਚਾਲੂ ਹੋ ਜਾਣਗੀਆਂ 5ਜੀ ਮੋਬਾਇਲ ਸੇਵਾਵਾਂ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ, ਜਦੋਂ ਟਰਾਈ ਨੇ 5ਜੀ ਸਪੈਕਟ੍ਰਮ ਦੀ ਕੀਮਤ ਅਤੇ ਦੂਜੇ ਮੁੱਦਿਆਂ ਨੂੰ ਲੈ ਕੇ ਦਿੱਤੀਆਂ ਜਾਣ ਵਾਲੀਆਂ ਆਪਣੀਆਂ ਸ਼ਿਫਾਰਿਸ਼ਾਂ ਨੂੰ ਕੁਝ ਦਿਨਾਂ ਲਈ ਟਾਲ ਦਿੱਤਾ ਹੈ। ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਐਂਡ ਡਿਜੀਟਲ ਫੋਰੈਂਸਿਕ ’ਤੇ ਆਯੋਜਿਤ ਦੂਜੀ ਨੈਸ਼ਨਲ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸਪੈਕਟ੍ਰਮ ਦੀ ਨਿਲਾਮੀ ਤੈਅ ਪ੍ਰੋਗਰਾਮ ਮੁਤਾਬਕ, ਹੋਵੇਗੀ ਤਾਂ ਉਨ੍ਹਾਂ ਕਿਹਾ, ਬਿਲਕੁਲ। ਉਨ੍ਹਾਂ ਕਿਹਾ ਕਿ ਨਿੱਜੀ ਦੂਰਸੰਚਾਰ ਕੰਪਨੀਆਂ 2022-23 ’ਚ ਹੀ 5ਜੀ ਮੋਬਾਇਲ ਸੇਵਾਵਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਅਤੇ ਇਸਦੇ ਸਪੈਕਟ੍ਰਮ ਦੀ ਨਿਲਾਮੀ ਚਾਲੂ ਸਾਲ ’ਚ ਹੀ ਆਯੋਜਿਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਫੋਨ ’ਤੇ ਗੱਲ ਕਰਦੇ ਸਮੇਂ ਹੋਇਆ ਧਮਾਕਾ
ਇਨ੍ਹਾਂ ਸ਼ਹਿਰਾਂ ’ਚ ਸਭ ਤੋਂ ਪਹਿਲਾਂ ਰੋਲਆਊਟ ਹੋਣਗੇ 5ਜੀ ਨੈੱਟਵਰਕ
ਦੂਰਸੰਚਾਰ ਕੰਪਨੀਆਂ ਸ਼ਹਿਰੀ, ਅਰਧ ਸ਼ਹਿਰੀ ਅਤੇ ਪੇਂਡੂ ਖੇਤਰਾਂ ਸਮੇਤ ਦਿੱਲੀ, ਮੁੰਬਈ, ਜਾਮਨਗਰ, ਅਹਿਮਦਾਬਾਦ, ਕੋਲਕਾਤਾ, ਚੇਨਈ, ਹੈਦਰਾਬਾਦ, ਬੇਂਗਲੁਰੂ, ਲਖਨਊ, ਗੁਰੂਗ੍ਰਾਮ, ਗਾਂਧੀਨਗਰ, ਚੰਡੀਗੜ੍ਹ, ਪੁਣੇ ਅਤੇ ਵਾਰਾਣਸੀ ’ਚ 5ਜੀ ਪ੍ਰੀਖਣ ਕਰ ਰਹੇ ਹਨ। ਦੱਸ ਦੇਈਏ ਕਿ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੇ 5ਜੀ ਰੋਲਆਊਟ ਕਰਨ ਦੀ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ। ਟੈਲੀਕਾਮ ਕੰਪਨੀਆਂ ਦਾ ਦਾਅਵਾ ਹੈ ਕਿ ਉਹ 5ਜੀ ਨੈੱਟਵਰਕ ਰੋਲਆਊਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਪਰ ਕੰਪਨੀਆਂ ਜ਼ਿਆਦਾ 5ਜੀ ਸਪੈਕਟ੍ਰਮ ਪ੍ਰਾਈਜ਼ਿੰਗ ਨੂੰ ਲੈ ਕੇ ਚਿੰਤਤ ਹਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 5ਜੀ ਸਪੈਕਟ੍ਰਮ ਪ੍ਰਾਈਜ਼ ਤੈਅ ਕੀਤਾ ਜਾਣਾ ਹੈ। ਟੈਲੀਕਾਮ ਕੰਪਨੀਆਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਘੱਟ ਕੀਮਤ ’ਚ 5ਜੀ ਸਪੈਕਟ੍ਰਮ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇ।
ਇਹ ਵੀ ਪੜ੍ਹੋ– ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ
ਕਿਸਾਨਾਂ ਨੂੰ ਖਾਦਾਂ ਦੀਆਂ ਕੀਮਤਾਂ 'ਚ ਵਾਧੇ ਤੋਂ ਬਚਾਉਣ ਲਈ ਸਰਕਾਰ ਤਿਆਰ: ਸੂਤਰ
NEXT STORY