ਨਵੀਂ ਦਿੱਲੀ- ਸਰਕਾਰ ਨੇ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਦਿਨੋਂ-ਦਿਨ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਘਰੇਲੂ ਉਡਾਣਾਂ ਵਿਚ ਖਾਣਾ ਦੇਣ ਦੀ ਸੁਵਿਧਾ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਲਈ ਜੇਕਰ ਦੋ ਘੰਟੇ ਤੱਕ ਦੀ ਉਡਾਣ ਫੜਨ ਵਾਲੇ ਹੋ ਤਾਂ ਘਰੋਂ ਹੀ ਖਾਣਾ-ਪੀਣਾ ਨਾਲ ਪੈਕ ਕਰ ਲਓ।
ਸਰਕਾਰ ਨੇ ਕਿਹਾ ਹੈ ਕਿ 120 ਮਿੰਟ ਤੋਂ ਘੱਟ ਸਮੇਂ ਵਿਚ ਸਫ਼ਰ ਤੈਅ ਕਰਨ ਵਾਲੀਆਂ ਉਡਾਣਾਂ ਵਿਚ ਖਾਣਾ ਨਾ ਪਰੋਸਿਆ ਜਾਵੇ। ਹਾਲਾਂਕਿ, ਇਸ ਤੋਂ ਵੱਧ ਸਮੇਂ ਦੀ ਦੂਰੀ ਦੇ ਮਾਮਲੇ ਵਿਚ ਸ਼ਰਤਾਂ ਨਾਲ ਛੋਟ ਦਿੱਤੀ ਗਈ ਹੈ, ਤਾਂ ਜੋ ਸਫ਼ਰ ਲੰਮਾ ਹੋਣ ਕਾਰਨ ਲੋਕਾਂ ਨੂੰ ਖਾਣ-ਪੀਣ ਦੀ ਅਸੁਵਿਧਾ ਨਾ ਹੋਵੇ। ਇਹ ਰੋਕ ਵੀਰਵਾਰ ਤੋਂ ਪ੍ਰਭਾਵੀ ਹੋ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ ਉਡਾਣ ਦੇ ਸਫ਼ਰ ਵਿਚ ਜਿੱਥੇ ਦੋ ਘੰਟੇ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਹੈ, ਉੱਥੇ ਯਾਤਰਾ ਦੌਰਾਨ ਏਅਰਲਾਈਨਾਂ ਖਾਣ-ਪੀਣ ਦੀਆਂ ਸੇਵਾਵਾਂ ਦੇ ਸਕਦੀਆਂ ਹਨ।
ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ, ਸਰਕਾਰ ਨੇ ਰੈਮਡੇਸਿਵਿਰ ਦੀ ਬਰਾਮਦ 'ਤੇ ਲਾਈ ਰੋਕ
ਸਰਕਾਰ ਨੇ ਹੁਕਮ ਵਿਚ ਕਿਹਾ ਹੈ ਕਿ ਸਾਰੀਆਂ ਕਲਾਸਾਂ ਵਿਚ ਚਾਹ / ਕੌਫੀ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਨੂੰ ਡਿਸਪੋਸੇਬਲ ਕੰਟੇਨਰਾਂ ਅਤੇ ਗਲਾਸ ਵਿਚ ਪਰੋਸਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜਹਾਜ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ਪਰੋਸਣ ਵਾਲੇ ਚਾਲਕ ਦਲ ਹਰ ਵਾਰ ਸਾਫ਼ ਅਤੇ ਨਵੇਂ ਦਸਤਾਨੇ ਪਾਉਣ। ਗੌਰਤਲਬ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਸੰਕਰਮਣ ਦੇ ਫ਼ੈਲਣ ਨੂੰ ਰੋਕਣ ਲਈ ਤਾਲਾਬੰਦੀ ਲਾਈ ਜਾਣ ਪਿੱਛੋਂ 25 ਮਈ ਤੋਂ ਸ਼ਡਿਊਲਡ ਘਰੇਲੂ ਉਡਾਣ ਸੇਵਾਵਾਂ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, 23 ਮਾਰਚ 2020 ਤੋਂ ਸ਼ਡਿਊਲਡ ਕੌਮਾਂਤਰੀ ਉਡਾਣਾਂ ਮੁਅੱਤਲ ਹਨ। ਸਿਰਫ ਵਿਸ਼ੇਸ਼ ਦੋ-ਪੱਖੀ ਸਮਝੌਤੇ ਤਹਿਤ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ ਅਤੇ ਮੌਜੂਦਾ ਸਮੇਂ ਤੱਕ 28 ਦੇਸ਼ਾਂ ਨਾਲ ਭਾਰਤ ਏਅਰ ਬੱਬਲ ਕਰਾਰ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਬੈਂਕਾਂ ਦੀ ਇਹ ਸਰਵਿਸ 14 ਘੰਟੇ ਰਹੇਗੀ ਬੰਦ, ਨਹੀਂ ਟਰਾਂਸਫਰ ਹੋਣਗੇ ਪੈਸੇ
►ਨਵੇਂ ਹੁਕਮ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਬੈਂਕਾਂ ਦੀ ਇਹ ਸਰਵਿਸ 14 ਘੰਟੇ ਰਹੇਗੀ ਬੰਦ, ਨਹੀਂ ਟਰਾਂਸਫਰ ਹੋਣਗੇ ਪੈਸੇ
NEXT STORY