ਨਵੀਂ ਦਿੱਲੀ—ਸਰਕਾਰ ਮਾਰਚ ਦੇ ਆਖਿਰ ਤੱਕ ਜਨਤਕ ਖੇਤਰਾਂ ਦੇ ਬੈਂਕਾਂ 'ਚ 42,000 ਕਰੋੜ ਰੁਪਏ ਦੀ ਪੂੰਜੀ ਪਾਵੇਗੀ। ਇਸ ਦੀ ਅਗਲੀ ਕਿਸਤ ਦਸੰਬਰ 'ਚ ਜਾਰੀ ਹੋ ਸਕਦੀ ਹੈ। ਵਿੱਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਇਸ ਤੋਂ ਪਹਿਲਾਂ ਇਸ ਮਹੀਨੇ ਪੰਜ ਸਰਕਾਰੀ ਬੈਂਕਾਂ ਪੰਜਾਬ ਨੈਸ਼ਨਲ ਬੈਂਕ, ਇਲਾਹਾਬਾਦ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ 'ਚ 11,336 ਕਰੋੜ ਰੁਪਏ ਦੀ ਪੂੰਜੀ ਪਾਈ ਸੀ। ਇਨ੍ਹਾਂ ਬੈਂਕਾਂ ਦੀ ਵਿੱਤੀ ਸਿਹਤ ਸੁਧਾਰਨ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਦਸੰਬਰ ਮੱਧ ਤੱਕ ਬੈਂਕਾਂ 'ਚ ਪੂੰਜੀਕਰਣ ਲਈ ਅਗਲੀ ਕਿਸਤ ਪਾਵਾਂਗੇ। ਬਾਕੀ ਬਚੇ ਚਾਲੂ ਵਿੱਤੀ ਸਾਲ 'ਚ ਜਨਤਕ ਖੇਤਰ ਦੇ ਬੈਂਕਾਂ 'ਚ ਕਰੀਬ 42,000 ਕਰੋੜ ਰੁਪਏ ਦੀ ਪੂੰਜੀ ਪਾਈ ਜਾਵੇਗੀ।
ਅਧਿਕਾਰੀ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਅਤੇ ਪੀ.ਐੱਨ.ਬੀ. ਵਰਗੇ ਵੱਡੇ ਬੈਂਕਾਂ ਨੂੰ ਸੰਭਵਤ : ਚਾਲੂ ਵਿੱਤੀ ਸਾਲ 'ਚ ਹੋਰ ਪੂੰਜੀ ਨਿਵੇਸ਼ ਦੀ ਜ਼ਰੂਰਤ ਨਹੀਂ ਹੋਵੇਗੀ। ਪੀ.ਐੱਨ.ਬੀ. ਨੂੰ ਪਹਿਲੇ ਹੀ ਦੋ ਵਾਰ ਰੈਗੂਲੇਟਰੀ ਪੂੰਜੀ ਮਿਲ ਚੁੱਕੀ ਹੈ। ਪਿਛਲੇ ਸਾਲ ਅਕਤੂਬਰ 'ਚ ਸਰਕਾਰ ਨੇ ਜਨਤਕ ਖੇਤਰਾਂ ਦੇ ਬੈਂਕਾਂ 'ਚ 2.11 ਲੱਖ ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਕਾਰਜਕਾਲ ਦਾ ਐਲਾਨ ਕੀà ਸੀ।
ਹਰ ਯਾਤਰੀ ਤੋਂ ਨਹੀਂ ਵਸੂਲਾਂਗੇ ਵਾਧੂ ਚਾਰਜ : ਇੰਡੀਗੋ
NEXT STORY