ਨਵੀਂ ਦਿੱਲੀ— ਬਿਜ਼ਨੈੱਸ ਲਈ ਕੰਪਨੀ ਖੋਲ੍ਹਣਾ ਹੁਣ ਜਲਦ ਹੀ ਹੋਰ ਸੌਖਾ ਹੋਣ ਜਾ ਰਿਹਾ ਹੈ। ਸਰਕਾਰ ਨਵੀਂ ਕੰਪਨੀ ਖੋਲ੍ਹਣ ਲਈ ਇਕ ਨਵਾਂ ਇਲੈਕਟ੍ਰਾਨਿਕ ਫਾਰਮ ਪੇਸ਼ ਕਰਨ ਜਾ ਰਹੀ ਹੈ। ਇਹ ਫਾਰਮ 15 ਫਰਵਰੀ ਨੂੰ ਜਾਰੀ ਹੋ ਜਾਵੇਗਾ ਅਤੇ ਨਵੀਂ ਕੰਪਨੀ ਨੂੰ ਈ. ਪੀ. ਐੱਫ. ਓ. ਤੇ ਈ. ਐੱਸ. ਆਈ. ਰਜਿਸਟ੍ਰੇਸ਼ਨ ਨੰਬਰ ਤੁਰੰਤ ਅਲਾਟ ਕੀਤਾ ਜਾਵੇਗਾ। ਕਾਰਪੋਰੇਟ ਮੰਤਰਾਲਾ 'ਸਪਾਈਸ ਪਲੱਸ' ਨਾਮ ਨਾਲ ਇਸ ਫਾਰਮ ਨੂੰ ਲਾਂਚ ਕਰਨ ਜਾ ਰਹੀ ਹੈ।
ਮੌਜੂਦਾ ਵਕਤ ਮੰਤਰਾਲਾ ਇਲੈਕਟ੍ਰਾਨਿਕ ਫਾਰਮ ਸਪਾਈਸ (ਕੰਪਨੀ ਲਈ ਇਲੈਕਟ੍ਰਾਨਿਕ ਸਧਾਰਨ ਪ੍ਰੋਫਾਰਮਾ) ਉਪਲੱਬਧ ਕਰਵਾਉਂਦਾ ਹੈ। ਹੁਣ ਇਸ ਫਾਰਮ ਦਾ ਸਥਾਨ 'ਸਪਾਈਸ ਪਲੱਸ' ਲਵੇਗਾ। ਇਸ 'ਚ 10 ਤਰ੍ਹਾਂ ਦੀ ਸਰਵਿਸ ਸ਼ਾਮਲ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨਵੀਂ ਕੰਪਨੀ ਸ਼ੁਰੂ ਕਰਨ ਲਈ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ, ਨਾਲ ਹੀ ਮਨਜ਼ੂਰੀ ਮਿਲਣ 'ਚ ਲੱਗਣ ਵਾਲਾ ਸਮਾਂ ਹੋਰ ਘੱਟ ਹੋਵੇਗਾ। ਇਸ ਦਾ ਮਕਸਦ 'ਈਜ਼ ਆਫ ਡੂਇੰਗ ਬਿਜ਼ਨੈੱਸ' ਯਾਨੀ ਕਾਰੋਬਾਰ ਸ਼ੁਰੂ ਕਰਨ ਦੀ ਸੌਖਾਈ 'ਚ ਭਾਰਤ ਨੂੰ ਉਭਾਰਨਾ ਹੈ। ਕਿਰਤ ਮੰਤਰਾਲਾ, ਵਿੱਤ ਮੰਤਰਾਲਾ ਤੇ ਰੈਵੇਨਿਊ ਵਿਭਾਗ ਅਤੇ ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਇਸ ਫਾਰਮ ਜ਼ਰੀਏ ਕੁਝ ਹੋਰ ਸੇਵਾਵਾਂ ਵੀ ਪੇਸ਼ ਕਰਨ ਜਾ ਰਹੇ ਹਨ।
ਕਾਰਪੋਰੇਟ ਮੰਤਰਾਲਾ ਵੱਲੋਂ ਜਾਰੀ ਸੂਚਨਾ ਮੁਤਾਬਕ, 15 ਫਰਵਰੀ ਤੋਂ ਨਵੀਂ ਕੰਪਨੀ ਖੋਲ੍ਹਣ ਲਈ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦਾ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗਾ। ਈ. ਪੀ. ਐੱਫ. ਓ. 'ਚ ਕਰਮਚਾਰੀ ਦਾ ਫੰਡ ਤੇ ਪੀ. ਐੱਫ. ਜਮ੍ਹਾ ਹੁੰਦਾ ਹੈ, ਜਦੋਂ ਕਿ 'ਈ. ਐੱਸ. ਆਈ. ਸੀ.' ਤਹਿਤ ਨਿੱਜੀ ਫਰਮਾਂ 'ਚ ਇਕ ਨਿਰਧਾਰਤ ਲਿਮਟ ਤਨਖਾਹ 'ਚ ਕੰਮ ਕਰਦੇ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਮੁਫਤ ਇਲਾਜ ਦੀ ਸਹੂਲਤ ਮਿਲਦੀ ਹੈ। ਨਵਾਂ ਫਾਰਮ ਇਹ ਸੇਵਾਵਾਂ ਪ੍ਰਦਾਨ ਕਰੇਗਾ- 'ਕੰਪਨੀ ਦੇ ਨਾਮ ਦਾ ਰਿਜ਼ਰਵੇਸ਼ਨ, ਇਨਕਾਰਪੋਰੇਸ਼ਨ ਆਫ ਕੰਪਨੀ, ਈ. ਪੀ. ਐੱਫ. ਓ., ਰਜਿਸਟ੍ਰੇਸ਼ਨ ਨੰਬਰ, ਈ. ਐੱਸ. ਆਈ. ਸੀ. ਰਜਿਸਟ੍ਰੇਸ਼ਨ ਨੰਬਰ, ਸਥਾਈ ਖਾਤਾ ਨੰਬਰ (ਪੈਨ ਨੰਬਰ), ਟੀ. ਏ. ਐੱਨ. ਨੰਬਰ, ਸੰਬੰਧਤ ਕੰਪਨੀ ਲਈ ਬੈਂਕ ਖਾਤਾ, ਡਾਇਰੈਕਟਰ ਪਛਾਣ ਨੰਬਰ (ਡੀ. ਆਈ. ਐੱਨ.) ਤੇ ਜੀ. ਐੱਸ. ਟੀ.ਆਈ. ਐੱਨ.।'
ਇੰਪੋਰਟ ਤੇ EXPORTs ਲਈ ਨਵਾਂ ਨਿਯਮ, 15 ਨੂੰ ਹੋਣ ਜਾ ਰਿਹੈ ਲਾਜ਼ਮੀ
NEXT STORY