ਨਵੀਂ ਦਿੱਲੀ—ਮੇਕ ਇਨ ਇੰਡੀਆ ਦੇ ਮੋਰਚੇ 'ਤੇ ਸਰਕਾਰ ਦੇ ਲਈ ਵੱਡੀ ਰਾਹਤ ਦੀ ਖਬਰ ਹੈ। ਵਿੱਤ ਸਾਲ 2016-17 ਦੇ ਦੌਰਾਨ ਦੇਸ਼ 'ਚ ਇਲੈਕਟਾਨਿਕ ਪ੍ਰੋਡਕਟਸ ਦਾ ਉਤਪਾਦਨ ਪਹਿਲੀ ਬਾਰ ਆਯਾਤ ਤੋਂ ਅੱਗੇ ਨਿਕਲ ਗਿਆ। ਤੇਲ ਦੇ ਬਾਅਦ ਦੇਸ਼ ਦਾ ਸਭ ਤੋਂ ਅਧਿਕ ਵਿਦੇਸ਼ੀ ਮੁਦਰਾ ਭੰਡਾਰ ਇਲੈਕਟ੍ਰਾਨਿਕਸ ਪ੍ਰੋਡਕਟਸ ਦੇ ਆਯਾਤ ਤੇ ਹੀ ਖਰਚ ਕੀਤਾ ਜਾਂਦਾ ਹੈ।
ਅਧਿਕਾਰਿਕ ਸੂਤਰਾਂ ਨੇ ਦੱਸਿਆ 2016-17 'ਚ ਇਲੈਕਟ੍ਰਾਨਿਕਸ ਪ੍ਰੋਡਕਸ਼ਨ 49.5 ਅਰਬ ਡਾਲਰ ਦਾ ਹੋਇਆ, ਜੋ ਕਿ ਆਯਾਤ 'ਤੇ ਖਰਚ 43 ਅਰਬ ਡਾਲਰ ਤੋਂ ਅਧਿਕ ਹੈ। ਸਰਕਾਰ ਨੇ ਦੇਸ਼ 'ਚ ਇਲੈਕਟ੍ਰਾਨਿਕ ਨਿਰਮਾਣ ਨੂੰ ਵਧਾਵਾ ਦੇਣ ਲਈ ਕਈ ਕਦਮ ਉਠਾਏ ਹਨ। ਖਾਸਤੌਰ 'ਤੇ ਸਮਾਰਟਫੋਨ, ਅਪਲਾਇੰਸੇਜ਼, ਸੇਟ-ਟਾਪ ਅਤੇ ਟੈਲੀਵਿਜਨ ਆਦਿ ਦੇ ਉਤਪਾਦਨ 'ਤੇ ਜੋਰ ਦਿੱਤਾ ਗਿਆ ਹੈ।
ਇਸ ਖੇਤਰ 'ਚ ਆਯਾਤ ਦਾ ਵੱਡਾ ਹਿੱਸਾ ਗੁਆਂਢੀ ਦੇਸ਼ ਚੀਨ ਤੋਂ ਆਉਂਦਾ ਹੈ ਅਤੇ ਭਾਰਤ ਵਿੱਤੀ ਪ੍ਰੋਤਸਾਹਿਤ ਅਤੇ ਦੂਸਰੇ ਕਦਮਾਂ ਤੋਂ ਇਸਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਹਾਲ ਹੀ 'ਚ ਕਈ ਪ੍ਰੋਡਕਟਸ ਦੇ ਆਯਾਤ 'ਤੇ ਸ਼ੁੱਲਕ ਵਧਾਇਆ ਗਿਆ ਹੈ। ਮੋਬਾਇਲ ਫੋਨ, ਸੇਟ-ਟਾਪ ਬਾਕਸ, ਮਾਇਕਰੋਬੇਬ ਓਵਨਸ ਅਤੇ ਐੱਲ.ਈ.ਡੀ. ਲੈਂਪਸ ਉਤਪਾਦਾਂ 'ਤੇ ਆਯਾਤ ਸ਼ੁਲਕ 'ਚ ਵਾਧਾ ਕੀਤੀ ਗਿਆ ਹੈ।
ਕਈ ਯੂਨੀਟਾਂ ਨੂੰ ਮੋਡੀਫਾਈਡ ਸਪੈਸ਼ਲ ਇੰਸੈਟਿਵ ਪੈਕੇਜ ਸਕੀਮ ( ਐੱਮ-ਐੱਸ.ਆਈ.ਪੀ.ਐੱਸ.) ਅਤੇ ਇਲੈਕਟ੍ਰਾਨਿਕ ਮੈਨੂਫੈਕਚਰਿੰਗ ਕਲੱਸਟਰ ( ਈ.ਐੱਮ.ਸੀ.) ਪ੍ਰੋਗਰਾਮ ਦਾ ਫਾਇਦਾ ਮਿਲਿਆ ਹੈ।
ਪਿਛਲੇ ਤਿੰਨ ਵਿੱਤ ਸਾਲਾਂ ਤੋਂ ਸਥਾਨਕ ਉਤਪਾਦਨ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਦਕਿ ਆਯਾਤ 'ਚ ਕਮੀ ਹੋ ਰਹੀ ਹੈ। 2015-16 'ਚ ਸਥਾਨਕ ਉਤਪਾਦਨ 37.4 ਅਰਬ ਡਾਲਰ ਸੀ, ਜਦਕਿ ਆਯਾਤ 41 ਅਰਬ ਡਾਲਰ ਦਾ ਹੋਇਆ। 2014-15 'ਚ 30 ਅਰਬ ਡਾਲਰ ਦੇ ਇਲੈਕਟ੍ਰਾਨਿਕ ਸਾਮਾਨ ਦਾ ਉਤਪਾਦਨ ਦੇਸ਼ 'ਚ ਹੋਇਆ ਅਤੇ 37.5 ਅਰਬ ਮੁੱਲ ਦਾ ਆਯਾਤ ਵਿਦੇਸ਼ਾਂ 'ਚ ਹੋਇਆ ਸੀ।
ਸਰਕਾਰ ਡਿਜੀਟਲ ਪ੍ਰੋਗਰਾਮ 'ਚ ਤੇਜ਼ੀ ਲਿਆਉਣ 'ਤੇ ਜੋਰ ਦੇ ਰਹੀ ਹੈ ਅਤੇ 2022 ਤੱਕ ਡਿਜੀਟਲ ਇਕਨਾਮੀ ਦਾ ਟਰਨਓਵਰ 1 ਟ੍ਰਿਲਅਨ ਡਾਲਰ ਕਰਨ ਦਾ ਟੀਚਾ ਹੈ। ਇਸ ਟਾਰਗੇਟ ਨੂੰ ਪੂਰਾ ਕਰਨ 'ਚ ਇਲੈਕਟ੍ਰਾਨਿਕ ਮੈਨੂੰਫੈਕਚਰਿੰਗ ਨੂੰ ਵੱਡੇ ਹਿੱਸੇਦਾਰ ਦੇ ਰੁਪ 'ਚ ਦੇਖਿਆ ਜਾ ਰਿਹਾ ਹੈ।
ੂਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਆਈ.ਟੀ.ਅਤੇ ਇਲੈਕਟ੍ਰਾਨਿਕ ਇੰਡਸਟਰੀਜ਼ ਦੇ ਟਾਪ ਸੀ.ਈ.ਓਜ਼ ਨਾਲ ਦੋ ਬਾਰ ਬੈਠਕ ਕਰ ਚੁੱਕੇ ਹਨ। ਪ੍ਰਸਾਦ ਨੇ ਟੀ.ਓ.ਆਈ. ਨੂੰ ਕਿਹਾ, ' ਮੋਦੀ ਸਰਕਾਰ ਦੁਆਰਾ ਉਠਾਏ ਗਏ ਨੀਤੀਗਤ ਕਦਮਾਂ ਨਾਲ ਦੇਸ਼ 'ਚ ਇਲੈਕਟ੍ਰਨਿਕ ਉਤਪਾਦਨ 'ਚ ਤੇਜ਼ੀ ਆਈ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ 'ਚ ਇਹ ਗਤੀ ਬਰਕਰਾਰ ਰਹੇਗੀ। ਮੇਕ ਇਨ ਇੰਡੀਆ ਦੇ ਤਹਿਤ ਅਸੀਂ ਨਾਮ ਕੇਵਲ ਘਰੇਲੂ ਜ਼ਰੂਰਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਾਂ, ਬਲਕਿ ਵਿਸ਼ਵ ਬਾਜ਼ਾਰ 'ਚ ਨਿਰਯਾਤ ਵੀ ਕਰਨਾ ਚਾਹੁੰਦੇ ਹਨ।'
ਇਹ ਹੈ 50 ਫੀਸਦੀ ਤੋਂ ਵਧ ਮੁਨਾਫਾ ਦੇਣ ਵਾਲੇ ਮਿਊਚੁਅਲ ਫੰਡਸ
NEXT STORY