ਨਵੀਂ ਦਿੱਲੀ (ਭਾਸ਼ਾ) - ਵੱਧਦੀ ਮਹਿੰਗਾਈ ਅਤੇ ਕੋਰੋਨਾ ਮਹਾਮਾਰੀ ਵਿਚ ਗੋਲਡ ਐਕਸਚੇਂਜ ਟਰੇਡਿਡ ਫੰਡ (ਗੋਲਡ ਈ. ਟੀ. ਐੱਫ.) ਲੋਕਾਂ ਨੂੰ ਲੁਭਾਅ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਬੀਤੇ ਸਾਲ ਯਾਨੀ 2021 ਵਿਚ ਗੋਲਡ ਈ. ਟੀ. ਐੱਫ. ਨੂੰ 4,814 ਕਰੋਡ਼ ਰੁਪਏ ਦਾ ਨਿਵੇਸ਼ ਮਿਲਿਆ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਏ. ਐੱਮ. ਐੱਫ. ਆਈ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਹ 2020 ਦੇ 6,657 ਕਰੋੜ ਰੁਪਏ ਦੇ ਮੁਕਾਬਲੇ ਘੱਟ ਹੈ।
ਇਸ ਸਾਲ ਵੀ ਬਣਿਆ ਰਹੇਗਾ ਆਕਰਸ਼ਣ
ਕਵਾਂਟਮ ਮਿਊਚੁਅਲ ਫੰਡ ਦੇ ਐੱਮ. ਡੀ. ਅਤੇ ਸੀ. ਈ. ਓ. ਜਿਮੀ ਪਟੇਲ ਦਾ ਕਹਿਣਾ ਹੈ ਕਿ ਕੌਮਾਂਤਰੀ ਸੁਧਾਰ ਅਤੇ ਬਿਹਤਰ ਨਿਵੇਸ਼ਕ ਧਾਰਨਾ ਨਾਲ ਮਹਾਮਾਰੀ ਦੇ ਸਾਲ ਦੀ ਤੁਲਣਾ ਵਿਚ 2021 ਵਿਚ ਗੋਲਡ ਈ. ਟੀ. ਐੱਫ. ਦੇ ਪ੍ਰਵਾਹ ਵਿਚ ਗਿਰਾਵਟ ਆਈ ਹੈ। ਹਾਲਾਂਕਿ, ਉੱਚ ਮਹਿੰਗਾਈ ਦਰ ਅਤੇ ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੇ ਰੁਖ ਦੀ ਵਜ੍ਹਾ ਨਾਲ 2022 ਵਿਚ ਵੀ ਗੋਲਡ ਈ. ਟੀ. ਐੱਫ. ਵਿਚ ਆਕਰਸ਼ਣ ਬਣਿਆ ਰਹੇਗਾ।
ਇਹ ਵੀ ਪੜ੍ਹੋ : ਕਾਰਪੋਰੇਟ ਦਿੱਗਜਾਂ ਨੇ ਸੁਰਾਂ ਦੀ ਮਲਿਕਾ ਲਤਾ ਦੀਦੀ ਨੂੰ ਦਿੱਤੀ ਸ਼ਰਧਾਂਜਲੀ
ਕੀ ਹੈ ਗੋਲਡ ਈ. ਟੀ. ਐੱਫ.
ਇਹ ਇਕ ਓਪਨ ਏਂਡਿਡ ਮਿਊਚੁਅਲ ਫੰਡ ਹੁੰਦਾ ਹੈ, ਜੋ ਸੋਨੇ ਦੇ ਡਿੱਗਦੇ-ਚੜ੍ਹਦੇ ਭਾਅ ਉੱਤੇ ਆਧਾਰਿਤ ਹੁੰਦਾ ਹੈ। ਈ. ਟੀ. ਐੱਫ. ਬਹੁਤ ਜ਼ਿਆਦਾ ਕਾਸਟ ਇਫੈਕਟਿਵ ਹੁੰਦਾ ਹੈ। ਇਕ ਗੋਲਡ ਈ. ਟੀ. ਐੱਫ. ਯੂਨਿਟ ਦਾ ਮਤਲੱਬ ਹੈ ਕਿ 1 ਗ੍ਰਾਮ ਸੋਨਾ। ਉਹ ਵੀ ਪੂਰੀ ਤਰ੍ਹਾਂ ਪਿਓਰ। ਇਹ ਗੋਲਡ ਵਿਚ ਇਨਵੈਸਟਮੈਂਟ ਦੇ ਨਾਲ ਸਟਾਕ ਵਿਚ ਇਨਵੈਸਟਮੈਂਟ ਦੀ ਫਲੈਕਸੀਬਿਲਿਟੀ ਦਿੰਦਾ ਹੈ। ਗੋਲਡ ਈ. ਟੀ. ਐੱਫ. ਦੀ ਖਰੀਦ-ਵਿਕਰੀ ਸ਼ੇਅਰ ਦੀ ਹੀ ਤਰ੍ਹਾਂ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਉੱਤੇ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਵਿਚ ਤੁਹਾਨੂੰ ਸੋਨਾ ਨਹੀਂ ਮਿਲਦਾ। ਤੁਸੀਂ ਜਦੋਂ ਇਸ ਤੋਂ ਨਿਕਲਣਾ ਚਾਹੁੰਦੇ ਹੋ ਉਦੋਂ ਤੁਹਾਨੂੰ ਉਸ ਸਮੇਂ ਦੇ ਸੋਨੇ ਦੇ ਭਾਅ ਦੇ ਬਰਾਬਰ ਪੈਸਾ ਮਿਲ ਜਾਵੇਗਾ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਬਣੇ ਭਾਰਤ 'ਚ ਸਭ ਤੋਂ ਮਹਿੰਗੀ ਕਾਰ ਦੇ ਮਾਲਕ, ਕੀਮਤ ਕਰ ਦੇਵੇਗੀ ਹੈਰਾਨ
ਇਸ ਵਿਚ ਕਿਵੇਂ ਕਰ ਸਕਦੇ ਹਾਂ ਨਿਵੇਸ਼
ਗੋਲਡ ਈ. ਟੀ. ਐੱਫ. ਖਰੀਦਣ ਲਈ ਤੁਹਾਨੂੰ ਆਪਣੇ ਬ੍ਰੋਕਰ ਦੇ ਮਾਧਿਅਮ ਨਾਲ ਡੀਮੈਟ ਅਕਾਊਂਟ ਖੋਲ੍ਹਣਾ ਹੁੰਦਾ ਹੈ। ਇਸ ਵਿਚ ਐੱਨ. ਐੱਸ. ਈ. ਉੱਤੇ ਉਪਲੱਬਧ ਗੋਲਡ ਈ. ਟੀ. ਐੱਫ. ਦੇ ਯੂਨਿਟ ਤੁਸੀਂ ਖਰੀਦ ਸਕਦੇ ਹੋ ਅਤੇ ਉਸ ਦੇ ਬਰਾਬਰ ਦੀ ਰਾਸ਼ੀ ਤੁਹਾਡੇ ਡੀਮੈਟ ਅਕਾਊਂਟ ਨਾਲ ਜੁਡ਼ੇ ਬੈਂਕ ਅਕਾਊਂਟ ਤੋਂ ਕਟੀ ਜਾਵੇਗੀ। ਤੁਹਾਡੇ ਡੀਮੈਟ ਅਕਾਊਂਟ ਵਿਚ ਆਰਡਰ ਲਾਉਣ ਦੇ 2 ਦਿਨ ਬਾਅਦ ਗੋਲਡ ਈ. ਟੀ. ਐੱਫ. ਤੁਹਾਡੇ ਅਕਾਊਂਟ ਵਿਚ ਡਿਪਾਜ਼ਿਟ ਹੋ ਜਾਂਦੇ ਹਨ। ਟਰੇਡਿੰਗ ਖਾਤੇ ਜ਼ਰੀਏ ਹੀ ਗੋਲਡ ਈ. ਟੀ. ਐੱਫ. ਨੂੰ ਵੇਚਿਆ ਜਾਂਦਾ ਹੈ।
ਇਹ ਵੀ ਪੜ੍ਹੋ : Amazon ਦੇ ਸ਼ੇਅਰਾਂ ’ਚ 13.5 ਫੀਸਦੀ ਦਾ ਵਾਧਾ, ਮਾਰਕੀਟ ਕੈਪ ’ਚ 190 ਅਰਬ ਡਾਲਰ ਦੀ ਬੜ੍ਹਤ
ਗੋਲਡ ETF ਦੇ ਫਾਇਦੇ
- ਸ਼ੇਅਰਸ ਦੇ ਵਾਂਗ ਗੋਲਡ ETF ਯੂਨਿਟਸ ਖਰੀਦ ਸਕਦੇ ਹਨ।
- ਇਸ ’ਚ ਫਿਜ਼ੀਕਲ ਗੋਲਡ ਖਰੀਦਣ ਅਤੇ ਉਸ ਦੇ ਰੱਖ-ਰਖਾਅ ਦਾ ਝੰਜਟ ਨਹੀਂ ਹੁੰਦਾ ਹੈ।
- ਇਸ ’ਚ SIP ਦੇ ਰਾਹੀਂ ਨਿਵੇਸ਼ ਦੀ ਸਹੂਲਤ ਮਿਲਦੀ ਹੈ।
- ਸ਼ੇਅਰ ਬਾਜ਼ਾਰ ’ਚ ਨਿਵੇਸ਼ ਦੇ ਮੁਕਾਬਲੇ ਗੋਲਡ ETF ’ਚ ਨਿਵੇਸ਼ ਘੱਟ ਉਤਾਰ-ਚੜਾਅ ਵਾਲਾ ਹੁੰਦਾ ਹੈ।
- ਗੋਲਡ ETF ਦੀ ਡੀਮੈਟ ਅਕਾਊਂਟ ਦੇ ਰਾਹੀਂ ਆਨਲਾਈਨ ਖਰੀਦ ਸਕਦੇ ਹਾਂ।
- ਹਾਈ ਲਿਕਵਿਡੀਟੀ ਭਾਵ ਤੁਸੀਂ ਜਦੋਂ ਚਾਹੋ ਇਸ ਨੂੰ ਖਰੀਦ ਅਤੇ ਵੇਚ ਸਕਦੇ ਹੋ।
- ਗੋਲਡ ETF ਦੀ ਸ਼ੁਰੂਆਤ ਤੁਸੀਂ ਕਾਫੀ ਘੱਟ ਰੁਪਏ ਤੋਂ ਕਰ ਸਕਦੇ ਹੋ।
- ਗੋਲਡ ETF ਨੂੰ ਲੋਨ ਲੈਣ ਦੇ ਲਈ ਸਿਕਿਓਰਿਟੀ ਦੇ ਤੌਰ ’ਤੇ ਵੀ ਵਰਤ ਸਕਦੇ ਹੋ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਰ : ਸੈਂਸੈਕਸ 'ਚ 92 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ
NEXT STORY