ਨਵੀਂ ਦਿੱਲੀ—ਸਰਕਾਰ ਨੇ ਸ਼ੁੱਕਰਵਾਰ ਨੂੰ ਜੀ.ਐੱਸ.ਟੀ. ਭੁਗਤਾਨ ਕਰਨ ਦੀ ਆਖਰੀ ਤਰੀਕ ਨੂੰ ਵਧਾ ਦਿੱਤਾ ਹੈ। ਪਹਿਲਾਂ ਜੀ.ਐੱਸ.ਟੀ. ਭੁਗਤਾਨ ਕਰਨ ਦੀ ਆਖਰੀ ਤਰੀਕ 20 ਅਗਸਤ ਸੀ ਤੇ ਹੁਣ ਸਰਕਾਰ ਨੇ ਇਸ ਮਿਤੀ ਨੂੰ ਵਧਾ ਕੇ 25 ਅਗਸਤ ਕਰ ਦਿੱਤਾ ਹੈ।ਜੀ.ਐੱਸ.ਟੀ ਐਗਜ਼ੀਕਿਊਸ਼ਨ ਕਮੇਟੀ ਨੇ ਇੱਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਹੜ੍ਹ ਪ੍ਰਭਾਵਿਤ ਸੂਬਿਆਂ ਅਤੇ ਜੰਮੂ-ਕਸ਼ਮੀਰ ਨੇ ਇਸ ਤਰੀਕ ਨੂੰ ਵਧਾਉਣ ਦੀ ਅਪੀਲ ਕੀਤਾ ਸੀ । ਇਸ ਤੋਂ ਇਲਾਵਾ ਕਰਦਾਤਾਵਾਂ ਅਤੇ ਟੈਕਸ ਪ੍ਰੈਕਟਿਸ਼ਨਰਾਂ ਨੇ ਵੀ ਜੀ.ਐੱਸ.ਟੀ ਲਈ ਭਰੇ ਜਾਣ ਵਾਲੇ ਇਸ ਪਹਿਲੇ ਰਿਟਰਨ ਦੀ ਅੰਤਮ ਤਰੀਕ ਨੂੰ ਵਧਾਉਣ ਦੀ ਮੰਗ ਕੀਤੀ ਸੀ ।
28 ਅਗਸਤ ਤੱਕ ਭਰਨਾ ਹੋਵੇਗਾ ਟਰਾਂਸ 1 ਫ਼ਾਰਮ
ਜੀ.ਐੱਸ.ਟੀ ਦੇ ਤਹਿਤ ਇਸ ਮਹੀਨੇ ਦੀ 20 ਤਰੀਕ ਤਕ 3ਬੀ ਫ਼ਾਰਮ ਭਰਨ ਦੇ ਨਾਲ ਹੀ ਇਸ ਤਰੀਕ ਤਕ ਕਰਦਾਤਾਵਾਂ ਨੂੰ ਬੈਂਕਾਂ 'ਚ ਟੈਕਸ ਵੀ ਜਮ੍ਹਾ ਕਰਵਾਉਣਾ ਹੈ । ਕਮੇਟੀ ਨੇ ਇੱਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਹੁਣ ਜੁਲਾਈ ਮਹੀਨੇ ਲਈ ਜੀ.ਐੱਸ.ਟੀ ਟੈਕਸ ਜਮ੍ਹਾ ਕਰਨ ਅਤੇ ਰਿਟਰਨ ਦਾਖਲ ਕਰਨ ਦੀ ਅੰਤਮ ਤਰੀਕ 25 ਅਗਸਤ ਕਰ ਦਿੱਤੀ ਗਈ ਹੈ । ਜੋ ਕਰਦਾਤਾ ਟ੍ਰਾਂਜਿਸ਼ਨਲਕ੍ਰੇਡਿਟ ਦਾ ਲਾਭ ਚੁੱਕਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ 25 ਅਗਸਤ ਤੱਕ ਰਿਟਰਨ ਦਾਖਲ ਕਰਨੀ ਹੋਵੇਗੀ । ਜੋ ਕਰਦਾਤਾ ਇਸਦਾ ਫਾਇਦਾ ਚੁੱਕਣਾ ਚਾਹੁੰਦੇ ਹਨ ਉਨ੍ਹਾਂ ਨੂੰ 28 ਅਗਸਤ ਤੱਕ ਟਰਾਂਸ1 ਫ਼ਾਰਮ ਭਰਨਾ ਹੋਵੇਗਾ।ਇਸ ਸੰਬੰਧ 'ਚ ਜਲਦ ਹੀ ਅਧਿਸੂਚਨਾ ਜਾਰੀ ਕੀਤੀ ਜਾਵੇਗੀ ।
NPA ਦੇ ਹੱਲ ਲਈ ਬੈਂਕਾਂ 'ਚ ਪਾਈ ਜਾਵੇ ਨਵੀਂ ਪੂੰਜੀ : ਊਰਜਿਤ ਪਟੇਲ
NEXT STORY