ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟਰ ਕਾਰਪ ਨੇ ਆਪਣੇ ਕੁਝ ਮਾਡਲਾਂ ਦੀਆਂ ਕੀਮਤਾਂ 'ਚ 1,800 ਰੁਪਏ ਤਕ ਦੀ ਕਟੌਤੀ ਕੀਤੀ ਹੈ। ਗਾਹਕਾਂ ਨੂੰ ਵਸਤੂ ਅਤੇ ਸੇਵਾ ਟੈਕਸ ਦਾ ਲਾਭ ਦੇਣ ਦੇ ਮਕਸਦ ਨਾਲ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਜ਼ਿਆਦਾਤਰ ਵਿਕਣ ਵਾਲੇ ਮਾਡਲਾਂ ਦੀਆਂ ਕੀਮਤਾਂ 'ਚ 400 ਤੋਂ 1,800 ਰੁਪਏ ਦੀ ਕਟੌਤੀ ਕੀਤੀ ਗਈ ਹੈ।''
ਅਸਲ ਲਾਭ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਹੈ, ਜੋ ਜੀ. ਐੱਸ. ਟੀ. ਅਤੇ ਜੀ. ਐੱਸ. ਟੀ. ਤੋਂ ਪਹਿਲਾਂ ਦੀਆਂ ਦਰਾਂ 'ਤੇ ਨਿਰਭਰ ਹੈ। ਕੁਝ ਮਹਿੰਗੇ ਮਾਡਲਾਂ ਦੇ ਮੁੱਲ 'ਚ 4,000 ਰੁਪਏ ਤਕ ਦੀ ਕਟੌਤੀ ਹੋਵੇਗੀ। ਬਿਆਨ ਮੁਤਾਬਕ ਹਰਿਆਣਾ ਵਰਗੇ ਇਕ ਜਾਂ ਦੋ ਸੂਬਿਆਂ 'ਚ ਕੁਝ ਮਾਡਲਾਂ ਦੇ ਮੁੱਲ ਵਧ ਸਕਦੇ ਹਨ। ਇਸ ਦਾ ਕਾਰਨ ਜੀ. ਐੱਸ. ਟੀ. ਤੋਂ ਪਹਿਲਾਂ ਇੱਥੇ ਟੈਕਸ ਘੱਟ ਹੋਣਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ 1.1 ਲੱਖ ਰੁਪਏ ਤੋਂ ਲੈ ਕੇ 40,000 ਰੁਪਏ ਵਿਚਕਾਰ ਤਕ ਦੇ ਦੋ-ਪਹੀਆ ਵਾਹਨ ਵੇਚਦੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ, ਜੇ. ਐੱਲ. ਆਰ. ਅਤੇ ਬੀ. ਐੱਮ. ਡਬਲਿਊ ਨੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 'ਚ 2,300 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੋਂ ਜ਼ਿਆਦਾ ਦੀ ਕਟੌਤੀ ਕੀਤੀ ਹੈ।
ਯਾਮਹਾ ਦੇ ਨਵੇਂ ਰੇਟ ਹੋਏ ਲਾਗੂ
ਯਾਮਹਾ ਮੋਟਰ ਨੇ ਜੀ. ਐੱਸ. ਟੀ. ਲਾਗੂ ਹੋਣ 'ਤੇ ਨਵੀਆਂ ਕੀਮਤਾਂ ਤੈਅ ਕਰ ਦਿੱਤੀਆਂ ਹਨ, ਜੋ ਪ੍ਰਭਾਵੀ ਹੋ ਗਈਆਂ ਹਨ। ਕੰਪਨੀ ਦੇ ਸੀਨੀਅਰ ਉਪ ਮੁਖੀ (ਵਿਕਰੀ ਅਤੇ ਮਾਰਕੀਟਿੰਗ) ਰਾਏ ਕੁਰੀਅਨ ਨੇ ਕਿਹਾ ਕਿ ਯਾਮਹਾ ਇਕ ਦੇਸ਼, ਇਕ ਬਾਜ਼ਾਰ, ਇਕ ਟੈਕਸ ਜ਼ਰੀਏ ਲਿਆਂਦੇ ਗਏ ਬਦਲਾਅ ਦਾ ਸਮਰਥਨ ਕਰਦੀ ਹੈ। ਉਮੀਦ ਹੈ ਕਿ ਲੰਬੇ ਸਮੇਂ 'ਚ ਜੀ. ਐੱਸ. ਟੀ. ਨਾਲ ਬਾਜ਼ਾਰ 'ਚ ਮੰਗ ਵਧੇਗੀ ਕਿਉਂਕਿ ਜੀ. ਐੱਸ. ਟੀ. ਦੇ ਬਾਅਦ ਵਿਕਾਸ ਦਰ 10 ਫੀਸਦੀ 'ਤੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਦੀ ਧਾਰਣਾ ਆਸ਼ਾਵਾਦੀ ਹੈ।
ਜਦ ਉਪਭੋਗਤਾ ਨਹੀਂ ਤਾਂ, ਵਪਾਰੀ ਕਿਉਂ ਹਨ ਪਰੇਸ਼ਾਨ ਜੀ.ਐੱਸ.ਟੀ ਤੋਂ :ਜੇਟਲੀ
NEXT STORY