ਲੁਧਿਆਣਾ (ਮੁਕੇਸ਼/ਸੰਨੀ) - ਮੀਂਹ ਦੇ ਚਲਦਿਆਂ ਮਹਾਨਗਰ ਦੀਆਂ ਬੁਰੀ ਤਰ੍ਹਾਂ ਛਲਣੀ ਹੋ ਚੁੱਕੀਆਂ ਸੜਕਾਂ ਵਾਹਨ ਚਾਲਕਾਂ ਦੇ ਲਈ ਹਾਦਸਿਆਂ ਅਤੇ ਪ੍ਰੇਸ਼ਾਨੀ ਦਾ ਸਬਬ ਬਣੀਆਂ ਹੋਈਆਂ ਹਨ। ਜਿਨ੍ਹਾਂ 'ਚ ਫਲਾਈਓਵਰ ਅਤੇ ਸਰਵਿਸ ਰੋਡ ਵੀ ਸ਼ਾਮਲ ਹਨ। ਚੰਡੀਗੜ੍ਹ ਰੋਡ ਹਾਈਵੇ 'ਤੇ ਮੋਹਿਨੀ ਰਿਜ਼ੌਰਟ ਦੇ ਸਾਹਮਣੇ ਮਾਲ ਨਾਲ ਲੋਡ ਟਰੱਕ ਸੜਕ ਉਪਰ ਪਏ ਹੋਏ ਟੋਇਆਂ ਚੋਂ ਗੁਜ਼ਰਦੇ ਸਮੇਂ ਬੁਰੀ ਤਰ੍ਹਾਂ ਪਲਟ ਗਿਆ ਇਸ ਦੌਰਾਨ ਕੈਬਿਨ ਅੰਦਰ ਫਸਿਆ ਟਰੱਕ ਚਾਲਕ ਮਦਦ ਲਈ ਰੌਲਾ ਪਾਉਣ ਲੱਗ ਪਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੇੜੇ ਚੌਂਕ 'ਚ ਡਿਊਟੀ ਦੇ ਰਹੇ ਟ੍ਰੈਫ਼ਿਕ ਪੁਲਸ ਦੇ ਮੁਲਾਜਮ ਅਤੇ ਗੁਜਰ ਰਹੇ ਰਾਹਗੀਰ ਕੈਬਿਨ ਅੰਦਰ ਫਸੇ ਚਾਲਕ ਨੂੰ ਬਾਹਰ ਕੱਢਿਆ। ਜਿਸਦੇ ਹਲਕੀਆਂ ਸੱਟਾਂ ਲੱਗੀਆਂ ਹਨ ਪਰ ਬਚਾਅ ਹੋ ਗਿਆ।

ਟਰੱਕ ਹਾਈਵੇ 'ਤੇ ਇਕ ਸਾਈਡ ਪਲਟਨ ਵਜੋਂ ਟ੍ਰੈਫ਼ਿਕ ਹੌਲੀ-ਹੌਲੀ ਨਿਕਲਦਾ ਰਿਹਾ। ਟ੍ਰੈਫ਼ਿਕ ਮੁਲਾਜਮਾਂ ਨੇ ਕ੍ਰੇਨ ਮੰਗਵਾ ਕੇ ਟਰੱਕ ਸਿੱਧਾ ਕਰਵਾ ਦਿੱਤਾ ਚਾਲਕ ਨੇ ਮਾਲਕ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਜੋਂ ਕਿ ਮੌਕੇ ਲਈ ਰਵਾਨਾ ਹੋ ਗਿਆ ਸੀ। ਇਸੇ ਤਰ੍ਹਾਂ ਸ਼ੇਰਪੁਰ ਕੈਂਸਰ ਹਸਪਤਾਲ ਚੌਂਕ ਨੇੜੇ ਰੇਲਵੇ ਲਾਈਨਾਂ ਉਪਰ ਫਲਾਈਓਵਰ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਜਦੋਂ ਪੁਲ 'ਤੇ ਰੋਡ ਉਪਰੋਂ ਗੁਜਰ ਰਿਹਾ ਟਰਾਲਾ ਟੋਇਆਂ ਕਾਰਨ ਬੇਕਾਬੂ ਹੋ ਗਿਆ। ਜੋਂ ਕਿ ਪੁਲ ਦੀ ਰੇਲਿੰਗ ਤੋੜ ਡਿਵਾਈਡਰ 'ਤੇ ਫਸ ਗਿਆ। ਜੇਕਰ ਟਰਾਲਾ ਪੁਲ ਦੀ ਦੂਜੀ ਸਾਈਡ ਚਲਾ ਜਾਂਦਾ ਜਿਥੋਂ ਭਾਰੀ ਗਿਣਤੀ 'ਚ ਟ੍ਰੈਫ਼ਿਕ ਗੁਜਰ ਰਿਹਾ ਸੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਪਰਮਾਤਮਾ ਦਾ ਸ਼ੁਕਰ ਹੈ ਬਚਾਅ ਹੋ ਗਿਆ।
ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮ ਟਰਾਲਾ ਸਾਈਡ ਕਰਵਾ ਜਾਮ ਖੁਲਵਾਇਆ। ਇਸੇ ਹੀ ਤਰ੍ਹਾਂ ਟਰਾਂਸਪੋਰਟ ਨਗਰ ਚੌਂਕ ਕੋਲੇ ਮਾਲ ਨਾਲ ਲੋਡ ਟੈਂਪੂ ਦੀ ਹੈਂਡ ਬ੍ਰੇਕ ਨਹੀਂ ਲਗਾਉਣ ਵਜੋਂ ਟੈਂਪੂ ਆਪਣੇ ਆਪ ਤੁਰ ਪਿਆ ਅਤੇ ਪੁਲ ਦੇ ਨਾਲ ਪਾਣੀ ਦੀ ਨਿਕਾਸੀ ਲਈ ਬਣਾਏ ਹੋਏ ਨਾਲੇ 'ਚ ਫਸ ਕੇ ਰੁਕ ਗਿਆ। ਇਸ ਦੌਰਾਨ ਸਰਵਿਸ ਰੋਡ 'ਤੇ ਜਾਮ ਲਗ ਗਿਆ। ਚਾਲਕ ਦੀ ਮਦਦ ਲਈ ਵਰਕਸ਼ਾਪ ਵਾਲੇ ਆ ਗਏ ਜਿਨ੍ਹਾਂ ਕ੍ਰੇਨ ਮੰਗਵਾ ਕੇ ਨਾਲੇ 'ਚ ਫਸੇ ਟੈਂਪੂ ਨੂੰ ਬਾਹਰ ਕਢਵਾਇਆ ਜੋਂ ਕਿ ਮਗਰੋਂ ਮੰਜਿਲ ਪਾਸੇ ਰਵਾਨਾ ਹੋ ਗਿਆ। ਟੈਂਪੂ ਹਟਾਉਣ ਮਗਰੋਂ ਵਰਕਸ਼ਾਪ ਵਾਲਿਆਂ ਜਾਮ ਖੁਲਵਾ ਰਸਤਾ ਚਾਲੂ ਕਰਵਾ ਦਿੱਤਾ।
ਪੰਜਾਬ 'ਚ ਕੁਦਰਤ ਦੀ ਮਾਰ: 37 ਲੋਕਾਂ ਦੀ ਮੌਤ, 3.55 ਲੱਖ ਤੋਂ ਵੱਧ ਪ੍ਰਭਾਵਿਤ
NEXT STORY