ਨਵੀਂ ਦਿੱਲੀ—ਜੀ.ਵੀ.ਕੇ. ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਸਬਸਿਡੀ ਜੀ.ਵੀ.ਕੇ. ਏਅਰਪੋਰਟ ਹੋਲਡਿੰਗਸ, ਮੁੰਬਈ ਕੌਮਾਂਤਰੀ ਹਵਾਈਅੱਡਾ ਲਿਮਟਿਡ (ਮਾਇਲ) ਦੇ 12 ਕਰੋੜ ਸ਼ੇਅਰ ਖਰੀਦੇਗੀ। ਇਸ ਲਈ ਉਹ 924 ਕਰੋੜ ਰੁਪਏ ਦਾ ਭੁਗਤਾਨ ਕਰੇਗੀ। ਜੀ.ਵੀ.ਕੇ. ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਕੰਪਨੀ ਇਹ ਸ਼ੇਅਰ ਏ.ਸੀ.ਐੱਸ.ਏ. ਗਲੋਬਲ ਤੋਂ ਖਰੀਦੇਗੀ। ਇਹ ਮਾਇਲ 'ਚ 10 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਜੀ.ਵੀ.ਕੇ. ਤੋਂ ਪਹਿਲਾਂ ਵੀ ਮਾਇਲ 'ਚ 13.5 ਫੀਸਦੀ ਹਿੱਸੇਦਾਰੀ ਬਿਡਵੈਸਟ ਤੋਂ ਖਰੀਦ ਚੁੱਕੀ ਹੈ। ਇਸ ਤਰ੍ਹਾਂ ਮਾਇਲ 'ਚ ਜੀ.ਵੀ.ਕੇ. ਗਰੁੱਪ ਦੀ ਹਿੱਸੇਦਾਰੀ ਮੌਜੂਦਾ 50.5 ਫੀਸਦੀ ਤੋਂ ਵਧ ਕੇ 74 ਫੀਸਦੀ ਹੋ ਜਾਵੇਗੀ।
ਮੇਹੁਲ ਚੌਕਸੀ ਨੇ ਪੇਸ਼ੀ ਤੋਂ ਕੀਤਾ ਇਨਕਾਰ, ਆਪਣੀ ਥਾਂ ਭੇਜੀ ਬੀਮਾਰੀਆਂ ਦੀ ਲੰਮੀ ਸੂਚੀ
NEXT STORY