ਬਿਜ਼ਨੈੱਸ ਡੈਸਕ : ਸ਼ੇਅਰ ਬਾਜ਼ਾਰ 'ਚ ਫਿਰ ਬਹਾਰ ਪਰਤਣ ਲੱਗੀ ਹੈ ਅਤੇ ਇਸਦਾ ਅਸਰ ਹੁਣ ਅਜਿਹੀਆਂ ਕੰਪਨੀਆਂ ਦੇ ਸ਼ੇਅਰਾਂ 'ਤੇ ਵੀ ਦਿਖਾਈ ਦੇ ਰਿਹਾ ਹੈ, ਜਿਨ੍ਹਾਂ ਬਾਰੇ ਲੋਕਾਂ ਨੇ ਉਮੀਦ ਛੱਡ ਦਿੱਤੀ ਸੀ। ਅਜਿਹਾ ਹੀ ਇੱਕ ਨਾਂ ਹੈ ਐੱਚਡੀਐੱਫਸੀ ਬੈਂਕ ਦਾ। ਰਲੇਵੇਂ ਤੋਂ ਬਾਅਦ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ ਦੀ ਕੀਮਤ ਨਿਵੇਸ਼ਕਾਂ ਨੂੰ ਝਟਕਾ ਦੇ ਰਹੀ ਸੀ ਪਰ ਪਿਛਲੇ 5 ਦਿਨਾਂ 'ਚ ਬੈਂਕ ਦੇ ਸ਼ੇਅਰਾਂ ਨੇ ਸਭ ਤੋਂ ਜ਼ਿਆਦਾ ਦੌਲਤ ਕਮਾਈ ਹੈ।
ਦੇਸ਼ ਦੀਆਂ ਚੋਟੀ ਦੀਆਂ 10 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਹਫਤੇ 10 'ਚੋਂ 8 ਕੰਪਨੀਆਂ ਸਕਾਰਾਤਮਕ ਖੇਤਰ 'ਚ ਸਨ। ਉਨ੍ਹਾਂ ਦੇ ਸ਼ੁੱਧ ਮੁੱਲ ਵਿੱਚ 88,085.89 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਐੱਚਡੀਐੱਫਸੀ ਬੈਂਕ ਸਭ ਤੋਂ ਵੱਧ ਲਾਭਕਾਰੀ ਰਿਹਾ। ਪਿਛਲੇ ਹਫਤੇ ਸੈਂਸੈਕਸ ਨੇ 509.41 ਅੰਕਾਂ ਦਾ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 25 ਸਾਲਾਂ ਦਾ Home Loan ਸਿਰਫ਼ 10 ਸਾਲ 'ਚ ਹੋ ਜਾਵੇਗਾ ਖ਼ਤਮ, ਬਸ ਕਰ ਲਓ ਇਹ 3 ਕੰਮ
HDFC ਬੈਂਕ ਦੇ ਨਿਵੇਸ਼ਕਾਂ ਨੇ ਕਮਾਏ 44,934 ਕਰੋੜ
ਪਿਛਲੇ ਹਫਤੇ HDFC ਬੈਂਕ ਦਾ ਬਾਜ਼ਾਰ ਪੂੰਜੀਕਰਣ 44,933.62 ਕਰੋੜ ਰੁਪਏ ਵੱਧ ਕੇ 13,99,208.73 ਕਰੋੜ ਰੁਪਏ 'ਤੇ ਪਹੁੰਚ ਗਿਆ। ਕਿਸੇ ਕੰਪਨੀ ਦੀ ਮਾਰਕੀਟ ਕੈਪ ਵਿੱਚ ਵਾਧਾ ਅਸਲ ਵਿੱਚ ਉਸਦੇ ਸ਼ੇਅਰਾਂ ਦੇ ਕੁੱਲ ਮੁੱਲ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਇਹ ਸੰਪਤੀ ਮੁੱਲ ਵਿੱਚ ਵਾਧਾ ਦਰਸਾਉਂਦਾ ਹੈ ਅਰਥਾਤ ਉਸ ਕੰਪਨੀ ਦੇ ਸ਼ੇਅਰ ਧਾਰਕਾਂ ਦੀ ਵਾਪਸੀ। HDFC ਬੈਂਕ ਤੋਂ ਬਾਅਦ ਭਾਰਤੀ ਸਟੇਟ ਬੈਂਕ ਦੇ ਬਾਜ਼ਾਰ ਪੂੰਜੀਕਰਣ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਿਆ ਗਿਆ। ਇਹ 16,599.79 ਕਰੋੜ ਰੁਪਏ ਵੱਧ ਕੇ 6,88,623.68 ਕਰੋੜ ਰੁਪਏ ਹੋ ਗਿਆ, ਜਦੋਂਕਿ ਟੀਸੀਐੱਸ ਦਾ ਐਮਕੈਪ 9,063.31 ਕਰੋੜ ਰੁਪਏ ਵੱਧ ਕੇ 13,04,121.56 ਕਰੋੜ ਰੁਪਏ ਹੋ ਗਿਆ।
ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਿੱਜੀ ਬੈਂਕ ICICI ਬੈਂਕ ਦਾ ਬਾਜ਼ਾਰ ਮੁੱਲ 5,140.15 ਕਰੋੜ ਰੁਪਏ ਵਧ ਕੇ 9,52,768.61 ਕਰੋੜ ਰੁਪਏ ਹੋ ਗਿਆ ਹੈ। ਆਈਟੀਸੀ ਦਾ ਐਮਕੈਪ 5,032.59 ਕਰੋੜ ਰੁਪਏ ਵੱਧ ਕੇ 5,12,828.63 ਕਰੋੜ ਰੁਪਏ ਤੱਕ ਪਹੁੰਚ ਗਿਆ, ਜਦੋਂਕਿ ਹਿੰਦੁਸਤਾਨ ਯੂਨੀਲੀਵਰ ਦਾ ਮੁੱਲ 2,796.01 ਕਰੋੜ ਰੁਪਏ ਵੱਧ ਕੇ 5,30,854.90 ਕਰੋੜ ਰੁਪਏ ਹੋ ਗਿਆ। ਭਾਰਤੀ ਏਅਰਟੈੱਲ ਦੀ ਮਾਰਕੀਟ ਸਥਿਤੀ ਵੀ ਇਸ ਹਫਤੇ ਸੁਧਰੀ ਹੈ। ਇਹ 2,651.48 ਕਰੋੜ ਰੁਪਏ ਵਧ ਕੇ 9,87,005.92 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਜਦੋਂਕਿ ਬਜਾਜ ਫਾਈਨਾਂਸ ਦਾ ਐੱਮਕੈਪ 1,868.94 ਕਰੋੜ ਰੁਪਏ ਦੇ ਵਾਧੇ ਨਾਲ 5,54,715.12 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਇਸ ਸਾਲ ਕਿੰਨੀ ਵਧੇਗੀ ਸੋਨੇ ਦੀ ਕੀਮਤ, ਕੀ 1 ਲੱਖ ਦਾ ਅੰਕੜਾ ਹੋ ਸਕਦੈ ਪਾਰ?
ਰਿਲਾਇੰਸ ਅਤੇ ਇੰਫੋਸਿਸ ਨੂੰ ਹੋਇਆ ਨੁਕਸਾਨ
ਬਾਜ਼ਾਰ 'ਚ ਵਧਦੇ ਰੁਝਾਨ ਦੇ ਉਲਟ ਇੰਫੋਸਿਸ ਦਾ ਐੱਮਕੈਪ ਇਸ ਸਮੇਂ ਦੌਰਾਨ 9,135.89 ਕਰੋੜ ਰੁਪਏ ਦੀ ਗਿਰਾਵਟ ਨਾਲ 6,52,228.49 ਕਰੋੜ ਰੁਪਏ 'ਤੇ ਆ ਗਿਆ। ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁੱਲ 1,962.2 ਕਰੋੜ ਰੁਪਏ ਘੱਟ ਕੇ 17,25,377.54 ਕਰੋੜ ਰੁਪਏ ਰਹਿ ਗਿਆ। ਹਾਲਾਂਕਿ, ਰੈਂਕਿੰਗ ਮੁਤਾਬਕ ਰਿਲਾਇੰਸ ਇੰਡਸਟਰੀਜ਼ ਟਾਪ-10 ਕੰਪਨੀਆਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਰਹੀ। ਇਸ ਤੋਂ ਬਾਅਦ ਕ੍ਰਮਵਾਰ ਐਚਡੀਐਫਸੀ ਬੈਂਕ, ਟੀਸੀਐੱਸ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਇੰਫੋਸਿਸ, ਬਜਾਜ ਫਾਈਨਾਂਸ, ਹਿੰਦੁਸਤਾਨ ਯੂਨੀਲੀਵਰ ਅਤੇ ਆਈ.ਟੀ.ਸੀ. ਦਾ ਸਥਾਨ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸਾਲ ਕਿੰਨੀ ਵਧੇਗੀ ਸੋਨੇ ਦੀ ਕੀਮਤ, ਕੀ 1 ਲੱਖ ਦਾ ਅੰਕੜਾ ਹੋ ਸਕਦੈ ਪਾਰ?
NEXT STORY