ਬਿਜ਼ਨੈੱਸ ਡੈਸਕ- ਭਾਰਤੀ ਸ਼ੇਅਰ ਬਾਜ਼ਾਰ ਨੇ ਇਸ ਪੂਰੇ ਹਫਤੇ ਨਿਵੇਸ਼ਕਾਂ ਦੇ ਚਿਹਰੇ 'ਤੇ ਖੁਸ਼ੀ ਲਿਆਂਦੀ ਹੈ। ਸ਼ੁੱਕਰਵਾਰ ਨੂੰ ਲਗਾਤਾਰ ਪੰਜਵੇਂ ਦਿਨ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਬੀਐੱਸਈ ਸੈਂਸੈਕਸ 'ਚ 557.45 ਅੰਕਾਂ ਦੇ ਵਾਧੇ ਨਾਲ 76,905.51 ਦੇ ਪੱਧਰ 'ਤੇ ਬੰਦ ਹੋਇਆ। ਉਥੇ ਹੀ ਨਿਫਟੀ 50 'ਚ ਵੀ 159.75 ਅੰਕਾਂ ਦਾ ਉਛਾਲ ਆਇਾ ਅਤੇ ਇਹ 23,350.40 ਦੇ ਪੱਧਰ 'ਤੇ ਪਹੁੰਚ ਗਿਆ।
ਐੱਨਐੱਸਈ 'ਤੇ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਤਗੜਾ ਮੁਨਾਫਾ ਕਰਵਾਇਆ। ਨਿਫਟੀ ਮਿਡਕੈਪ 100 ਇੰਡੈਕਸ 'ਚ 1.38 ਫੀਸਦੀ ਦੀ ਰੈਲੀ ਦੇਖੀ ਗਈ। ਉਥੇ ਹੀ ਨਿਫਟੀ ਸਮਾਲਕੈਪ 100 ਇੰਡੈਕਸ 'ਚ 2.06 ਫੀਸਦੀ ਦਾ ਉਛਾਲ ਆਇਆ।
ਇਹ ਸ਼ੇਅਰ ਰਹੇ ਟਾਪ ਗੇਨਰ
ਸੈਂਸੈਕਸ ਦੀਆਂ 30 ਕੰਪਨੀਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚੋਂ 25 ਸ਼ੇਅਰਾਂ 'ਚ ਤੇਜ਼ੀ ਰਹੀ, ਜਦੋਂਕਿ ਬਾਕੀ 5 ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ। ਸਭ ਤੋਂ ਜ਼ਿਆਦਾ ਤੇਜ਼ੀ ਐੱਨਟੀਪੀਸੀ, ਬਜਾਜ ਫਾਈਨੈਂਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ 'ਚ ਦਿਸੀ। ਉਥੇ ਹੀ ਮਹਿੰਦਾ ਐਂਡ ਮਹਿੰਦਰਾ, ਟਾਟਾ ਸਟੀਲ ਅਤੇ ਇੰਫੋਸਿਸ ਦੇ ਸ਼ੇਅਰ ਟਾਪ ਲੂਜ਼ਰਜ਼ ਰਹੇ।
ਇਨ੍ਹਾਂ ਸੈਕਟਰਾਂ ਦੇ ਸ਼ੇਅਰ ਦੌੜੇ
ਸੈਕਟੋਰਲ ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ ਮੈਟਲ ਅਤੇ ਕੰਜ਼ਿਊਮਰ ਡਿਊਰੇਬਲਸ ਸੈਕਟਰ ਨੂੰ ਛੱਡ ਕੇ ਹੋਰ ਸਾਰੇ ਹਰੇ ਨਿਸ਼ਾਨ 'ਤੇ ਬੰਦ ਹੋਏ। ਸਭ ਤੋਂ ਜ਼ਿਆਦਾ ਤੇਜ਼ੀ ਨਿਫਟੀ ਮੀਡੀਆ 'ਚ ਰਹੀ ਅਤੇ ਇਹ 2.20 ਫੀਸਦੀ ਚੜ੍ਹਿਆ। ਇਸ ਤੋਂ ਇਲਾਵਾ ਨਿਫਟੀ ਬੈਂਕ, ਫਾਈਨੈਂਸੀਅਲ ਸਰਵਿਸਿਜ਼, ਫਾਰਮਾ, ਪੀਐੱਸਯੂ ਬੈਂਕ, ਪ੍ਰਾਈਵੇਟ ਬੈਂਕ, ਰਿਐਲਟੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 1 ਫੀਸਦੀ ਤੋਂ ਵੱਧ ਦੀ ਤੇਜ਼ੀ ਦੇਖੀ ਗਈ। ਨਿਫਟੀ ਆਟੋ, FMCG ਅਤੇ ਆਈਟੀ ਇੰਡੈਕਸ ਵੀ ਹਰੇ ਨਿਸ਼ਾਨ 'ਤੇ ਬੰਦ ਹੋਇਆ। ਨਿਫਟੀ ਮੈਟਲ ਇੰਡੈਕਸ 'ਚ 0.55 ਫੀਸਦੀ ਦੀ ਗਿਰਾਵਟ ਆਈ।
ਨਿਵੇਸ਼ਕਾਂ ਨੇ ਕਮਾਏ 4.90 ਲੱਖ ਕਰੋੜ ਰੁਪਏ
ਬੀਐੱਸਈ ਸੈਂਸੈਕਸ 'ਤੇ ਲਿਸਟਿਡ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਸ਼ੁੱਕਰਵਾਰ 21 ਮਾਰਚ ਨੂੰ ਵੱਧ ਕੇ 4,13,52,583.3 ਲੱਖ ਕਰੋੜ ਰੁਪਏ ਹੋ ਗਿਆ। ਇਹ ਪਿਛਲੇ ਕਾਰੋਬਾਰੀ ਦਿਨ ਯਾਨੀ 20 ਮਾਰਚ ਨੂੰ 4,08,61,851.73 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ ਬੀਐੱਸਈ 'ਚ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ ਕਰੀਬ 4.90 ਲੱਖ ਕਰੋੜ ਰੁਪਏ ਵੱਧ ਗਿਆ। ਇਸਦਾ ਮਤਲਬ ਕਿ ਨਿਵੇਸ਼ਕਾਂ ਨੂੰ ਕਰੀਬ 4.90 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।
ਭਾਰਤ 'ਚ ਔਸਤ ਡੇਟਾ ਖਪਤ ਵਧ ਕੇ 27.5 ਜੀਬੀ ਹੋਈ, 5ਜੀ ਟ੍ਰੈਫਿਕ ਵਧ ਕੇ ਹੋਇਆ 3 ਗੁਣਾ
NEXT STORY