ਨਵੀਂ ਦਿੱਲੀ (ਭਾਸ਼ਾ) - ਪ੍ਰਾਪਇਕਵਿਟੀ ਨੇ ਕਿਹਾ ਕਿ ਗੁਰੂਗ੍ਰਾਮ ਦੇ ਹਾਊਸਿੰਗ ਬਾਜ਼ਾਰ ’ਚ ਪਿਛਲੇ ਸਾਲ ਆਲੀਸ਼ਾਨ ਘਰਾਂ ਦੀ ਮਜ਼ਬੂਤ ਮੰਗ ਵੇਖੀ ਗਈ ਅਤੇ ਇਸ ਦੌਰਾਨ ਵਿਕਰੀ 66 ਫ਼ੀਸਦੀ ਵਧ ਕੇ 1 ਲੱਖ ਕਰੋਡ਼ ਰੁਪਏ ਤੋਂ ਟੱਪ ਗਈ।
ਇਹ ਵੀ ਪੜ੍ਹੋ : Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
ਰੀਅਲ ਅਸਟੇਟ ਵਿਸ਼ਲੇਸ਼ਣ ਫਰਮ ਪ੍ਰਾਪਇਕਵਿਟੀ ਨੇ ਮੁੱਲ ਦੇ ਲਿਹਾਜ਼ ਨਾਲ ਸਿਖਰਲੇ 9 ਸ਼ਹਿਰਾਂ ’ਚ ਘਰਾਂ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ। ਅੰਕੜਿਆਂ ਅਨੁਸਾਰ ਗੁਰੂਗ੍ਰਾਮ ’ਚ ਘਰਾਂ ਦੀ ਵਿਕਰੀ ਪਿਛਲੇ ਸਾਲ ਵਧ ਕੇ 1,06,739 ਇਕਾਈ ਹੋ ਗਈ, ਜੋ ਸਾਲ 2023 ’ਚ 64,314 ਇਕਾਈ ਸੀ।
ਇਹ ਵੀ ਪੜ੍ਹੋ : Airtel-SpaceX ਦੀ ਵੱਡੀ ਸਾਂਝੇਦਾਰੀ; ਭਾਰਤ 'ਚ ਹਾਈ-ਸਪੀਡ ਇੰਟਰਨੈਟ ਦੀ ਤਿਆਰੀ
ਪ੍ਰਾਪਇਕਵਿਟੀ ਨੇ ਉਨ੍ਹਾਂ ਰੀਅਲ ਅਸਟੇਟ ਕੰਪਨੀਆਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ਨੇ ਪਿਛਲੇ ਸਾਲ ਗੁਰੂਗ੍ਰਾਮ ’ਚ ਮਜ਼ਬੂਤ ਵਿਕਰੀ ਹਾਸਲ ਕੀਤੀ ਹੈ। ਹਾਲਾਂਕਿ, ਇਲਾਕੇ ਦੇ ਪ੍ਰਾਪਰਟੀ ਬ੍ਰੋਕਰਜ਼ ਨੇ ਕਿਹਾ ਕਿ ਡੀ. ਐੱਲ. ਐੱਫ., ਸਿਗਨੇਚਰ ਗਲੋਬਲ, ਗੋਦਰੇਜ ਪ੍ਰਾਪਰਟੀਜ਼, ਐੱਮ3ਐੱਮ ਇੰਡੀਆ ਦੇ ਨਾਲ ਹੀ ਇਸ ਦੀ ਸਮੂਹ ਇਕਾਈ ਸਮਾਰਟਵਰਲਡ ਡਿਵੈੱਲਪਰਜ਼, ਐਲਨ ਗਰੁੱਪ, ਏ. ਟੀ. ਐੱਸ. ਗਰੁੱਪ ਅਤੇ ਕ੍ਰਿਸੁਮੀ ਕਾਰਪੋਰੇਸ਼ਨ ਚੋਟੀ ਦੇ ਵਿਕ੍ਰੇਤਾਵਾਂ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਨਵੇਂ ਆਮਦਨ ਕਰ ਬਿੱਲ ਤਹਿਤ ਸਿਰਫ ਛਾਪਿਆਂ ਦੌਰਾਨ ਡਿਜੀਟਲ, ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EPFO ਨੇ ਮੈਂਬਰਾਂ ਨੂੰ 10 ਸਾਲਾਂ ’ਚ 4.31 ਲੱਖ ਕਰੋਡ਼ ਪ੍ਰਾਵੀਡੈਂਟ ਫੰਡ ਦਾ ਕੀਤਾ ਭੁਗਤਾਨ
NEXT STORY