ਨਵੀਂ ਦਿੱਲੀ—ਹੋਂਡਾ ਦੀ ਮਿਡ ਸਾਈਜ਼ ਕਾਰ ਸੇਡਾਨ ਸਿਟੀ ਵਿਕਰੀ ਦੇ ਮਾਮਲੇ 'ਚ ਸਾਲ 2017 'ਚ ਨੰਬਰ ਵਨ 'ਤੇ ਪੁੱਜ ਗਈ ਹੈ। ਭਾਰਤੀ ਕਾਰ ਬਾਜ਼ਾਰ 'ਚ ਹੋਂਡਾ ਨੇ ਇਹ ਖਿਤਾਬ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਵਰਨਾ ਨੂੰ ਪਿੱਛੇ ਛੱਡਦੇ ਹੋਏ ਹਾਸਲ ਕੀਤਾ ਹੈ। ਸਾਲ 2017 ਦੇ ਆਖਿਰ ਤਕ ਹੋਂਡਾ ਸਿਟੀ ਨੇ ਲਗਭਗ 62,573 ਅਤੇ ਮਾਰੂਤੀ ਸੁਜ਼ੂਕੀ ਨੇ ਲਗਭਗ 62,000 ਯੁਨਿਟ ਵੇਚੇ। ਜਦ ਕਿ ਹੁੰਡਈ ਵਰਨਾ ਇਸ ਦੇ ਲਗਭਗ 30,000 ਯੂਨਿਟ ਹੀ ਵੇਚ ਸਕਿਆ। ਦਰਅਸਲ ਹੁੰਡਈ ਦੀ ਇਹ ਕਾਰ ਪਹਿਲੀ ਤਿਮਾਹੀ ਤੋਂ ਬਾਅਦ ਮਾਰਕੀਟ 'ਚ ਆਈ ਸੀ। ਪਿਛਲੇ ਸਾਲ ਭਾਰਤ 'ਚ ਹੋਂਡਾ ਕਾਰ ਦੀ ਜ਼ਿਆਦਾ ਮੰਗ ਹੋਣ ਨਾਲ ਇਸ ਦੀ ਵਿਕਰੀ 'ਚ 15 ਫੀਸਦੀ ਦਾ ਵਾਧਾ ਹੋਇਆ। ਇਸ ਸੈਗਮੈਂਟ 'ਚ ਕੁਲ 1,78,755 ਯੂਨਿਟ ਕਾਰਾਂ ਦੀ ਵਿਕਰੀ ਹੋਈ, ਜਿਸ 'ਚ ਹੋਂਡਾ ਸਿਟੀ ਦਾ 35 ਫੀਸਦੀ ਯੋਗਦਾਨ ਰਿਹਾ। ਹੋਂਡਾ ਕਾਰਸ ਇੰਡੀਆ ਦੇ ਸੀਨੀਅਰ ਅਤੇ ਸੀ.ਈ.ਓ. ਯੋਚੀਇਰੋ ਉਨੇ ਨੇ ਕਿਹਾ ਕਿ ਸਾਲ 2017 ਭਾਰਤ 'ਚ ਹੋਂਡਾ ਕਾਰਾਂ ਲਈ ਇਕ ਮੀਲ ਦਾ ਪੱਥਰ ਸਾਬਤ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਸਾਡੀ ਕਾਰਾਂ 'ਚ ਜ਼ਿਆਦਾ ਦਿਲਚਸਪੀ ਦਿਖਾਉਣ ਵਾਲੇ ਗਾਹਕਾਂ ਦਾ ਧੰਨਵਾਦ ਕਰਦਾ ਹਾਂ।
24 ਖਾਤਿਆਂ 'ਤੇ ਡਿੱਗ ਸਕਦੀ ਹੈ ਗਾਜ
NEXT STORY