ਪਟਨਾ— ਦੋ-ਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਵੱਡੀ ਕੰਪਨੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਹੀਰੋ ਮੋਟੋਕਾਰਪ ਤੋਂ ਅੱਗੇ ਨਿਕਲਣ ਦੀ ਰਣਨੀਤੀ ਤਿਆਰ ਕੀਤੀ ਹੈ। ਹੌਂਡਾ ਮੋਟਰਸਾਈਕਲ ਇਸ ਸਾਲ ਦੇ ਅਖੀਰ ਤਕ 60 ਲੱਖ ਤੋਂ ਵੱਧ ਵਾਹਨ ਵਿਕਰੀ ਦੇ ਟੀਚੇ ਦੇ ਨਾਲ ਹੀਰੋ ਮੋਟੋਕਾਰਪ ਤੋਂ ਅੱਗੇ ਨਿਕਲਣ ਦੀ ਤਿਆਰੀ 'ਚ ਹੈ। ਕੰਪਨੀ ਦੇ ਉੱਚ ਉਪ-ਪ੍ਰਧਾਨ (ਮਾਰਕੀਟਿੰਗ ਅਤੇ ਵਿਕਰੀ) ਯਦਵਿੰਦਰ ਸਿੰਘ ਨੇ ਕਿਹਾ ਕਿ 2017 ਦੇ ਅੰਤ ਤਕ ਸਾਡਾ ਟੀਚਾ 60 ਲੱਖ ਵਾਹਨ ਵੇਚਣਾ ਹੈ ਅਤੇ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ 'ਚ ਵੱਧ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵਾਹਨਾਂ ਨੂੰ ਦੇਸ਼ ਦੇ ਹੋਰ ਸੂਬਿਆਂ 'ਚ ਗਾਹਕਾਂ ਨੇ ਬਹੁਤ ਪਸੰਦ ਕੀਤਾ ਹੈ, ਜਿਸ ਦਾ ਨਤੀਜਾ ਹੈ ਕਿ ਕੰਪਨੀ ਦੇ ਵਿਕਰੀ ਅੰਕੜਿਆਂ 'ਚ ਤੇਜ਼ੀ ਦਾ ਰੁਖ਼ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਗਾਹਕਾਂ ਕੋਲੋਂ ਵੀ ਬਿਹਤਰ ਰਿਸਪਾਂਸ ਮਿਲੇ ਤਾਂ ਕੰਪਨੀ ਵਾਹਨ ਵਿਕਰੀ ਦੇ ਮਾਮਲੇ 'ਚ ਬਹੁਤ ਅੱਗੇ ਨਿਕਲ ਜਾਵੇਗੀ। ਜ਼ਿਕਰਯੋਗ ਹੈ ਕਿ ਮੋਟਰਸਾਈਕਲ ਵਿਕਰੀ 'ਚ ਹੌਂਡਾ ਅਤੇ ਹੀਰੋ ਇਕ ਦੂਜੇ ਨੂੰ ਸਖਤ ਟੱਕਰ ਦੇ ਰਹੇ ਹਨ।
ਪੁਰਾਣੇ ਚੈੱਕ ਨੂੰ ਲੈ ਕੇ SBI ਨੇ ਦਿੱਤੀ ਗਾਹਕਾਂ ਨੂੰ ਵੱਡੀ ਰਾਹਤ
NEXT STORY