ਨਵੀਂ ਦਿੱਲੀ — ਵਿਸ਼ਵ ਦੀ ਦਿੱਗਜ ਆਈ.ਟੀ. ਸੇਵਾ ਪ੍ਰਦਾਤਾ ਕੰਪਨੀਆਂ 'ਚ ਸ਼ਾਮਲ IBM ਨੇ ਆਪਣੀ ਭਾਰਤੀ ਇਕਾਈ ਵਿਚੋਂ 300 ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਸਾਰੇ ਲੋਕ ਸਾਫਟਵੇਅਰ ਇੰਜੀਨੀਅਰ ਹਨ ਅਤੇ ਕੰਪਨੀ ਦੇ ਸੇਵਾ ਵਿਭਾਗ ਵਿਚ ਕੰਮ ਕਰਦੇ ਹਨ। ਹਾਲਾਂਕਿ ਇਸ ਦੇ ਪਿੱਛੇ ਕੰਪਨੀ ਦਾ ਤਰਕ ਹੈ ਕਿ ਇਨ੍ਹਾਂ ਲੋਕਾਂ ਅੰਦਰ ਨਵੀਂ ਤਕਨਾਲੋਜੀ ਦੇ ਅਨੁਸਾਰ ਹੁਨਰ ਦੀ ਘਾਟ ਹੈ।
ਸੂਤਰਾਂ ਮੁਤਾਬਕ ਕੰਪਨੀ ਨੇ ਇਨ੍ਹਾਂ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਕੰਪਨੀ ਆਪਣੇ ਗਾਹਕਾਂ ਮੁਤਾਬਕ ਕੰਮ ਕਰ ਸਕੇ। ਜਿਹੜੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਉਹ ਫਿਲਹਾਲ ਪੁਰਾਣੀ ਤਕਨਾਲੋਜੀ 'ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਸਮੇਂ ਦੇ ਨਾਲ ਆਪਣੇ ਕੰਮ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ।
ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਆਈ.ਬੀ.ਐਮ. ਹੁਣ ਕਲਾਊਡ, ਆਰਟੀਫਿਸ਼ਿਅਲ ਇੰਟੈਲੀਜੈਂਸੀ ਅਤੇ ਹੋਰ ਤਕਨੀਕਾਂ 'ਤੇ ਧਿਆਨ ਦੇ ਰਹੀ ਹੈ। ਹਾਲਾਂਕਿ ਇਸ ਵਿਚ ਸਿਰਫ ਕੁਝ ਕਰਮਚਾਰੀਆਂ ਨੂੰ ਹੀ ਨਿਪੁੰਨਤਾ ਹਾਸਲ ਹੈ। ਅਜਿਹੇ 'ਚ ਕੰਪਨੀ ਆਪਣੇ ਵਲੋਂ ਵੀ ਕਰਮਚਾਰੀਆਂ ਨੂੰ ਸਿੱਖਿਅਤ ਕਰ ਰਹੀ ਹੈ ਪਰ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ। ਕੰਪਨੀ ਨੇ ਅਜਿਹਾ ਕਦਮ ਫਿਲਹਾਲ ਸਿਰਫ ਭਾਰਤ ਵਿਚ ਹੀ ਚੁੱਕਿਆ ਹੈ।
ਭਾਰਤੀਆਂ 'ਚ ਹੁਨਰ ਦੀ ਘਾਟ
ਦੁਨੀਆ ਦੀ ਦਿੱਗਜ ਕੰਪਨੀ ਆਈ.ਬੀ.ਐਮ. ਦੀ ਪ੍ਰਮੁੱਖ ਗਿੰਨੀ ਰੋਮੈਟਟੀ ਨੇ ਕਿਹਾ ਕਿ ਭਾਰਤੀਆਂ 'ਚ ਨਵੇਂ ਜ਼ਮਾਨੇ ਦੀਆਂ ਨੌਕਰੀਆਂ ਲਈ ਜ਼ਰੂਰੀ ਹੁਨਰ ਦੀ ਘਾਟ ਹੈ। ਇਸ ਕਾਰਨ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ, ਜਦੋਂਕਿ ਨਵੇਂ ਜ਼ਮਾਨੇ ਦੇ ਰੋਜ਼ਗਾਰ ਦੀ ਵੱਡੀ ਮਾਤਰਾ ਵਿਚ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੁੱਲ 180 ਅਰਬ ਡਾਲਰ ਦੇ ਘਰੇਲੂ ਸਾਫਟਵੇਅਰ ਉਦਯੋਗ ਵਿਚ ਪ੍ਰਤੱਖ ਰੂਪ ਨਾਲ 40 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਕੰਪਨੀ ਦੇ ਚੇਅਰਮੈਨ ਨੇ ਕਿਹਾ ਕਿ ਇਹ ਸਿਰਫ ਭਾਰਤ ਹੀ ਨਹੀਂ ਵਿਸ਼ਵਵਿਆਪੀ ਸਮੱਸਿਆ ਹੈ। ਕੰਪਨੀ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵਿਚ ਉਹੀ ਪਰੇਸ਼ਾਨੀਆਂ ਹਨ। ਇਥੇ ਨਵੀਂਆਂ ਨੌਕਰੀਆਂ ਪੈਦਾ ਤਾਂ ਹੋ ਰਹੀਆਂ ਹਨ ਪਰ ਉਨ੍ਹਾਂ ਅਨੁਸਾਰ ਯੋਗਤਾ ਦੀ ਘਾਟ ਹੈ।
FMCG ਪ੍ਰਾਡੈਕਟਸ ਨੂੰ ਇਕ ਛੱਤ ਦੇ ਹੇਠਾਂ ਲਿਆਉਣਾ ਚਾਹੁੰਦਾ ਹੈ ਟਾਟਾ
NEXT STORY