ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਨੂੰ 3,605.2 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਨੂੰ 198 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਦੀ ਵਿਆਜ਼ ਆਮਦਨ 21.5 ਫੀਸਦੀ ਘਟ ਕੇ 1,300.9 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਦੀ ਵਿਆਜ਼ ਆਮਦਨ 1,657.5 ਕਰੋੜ ਰੁਪਏ ਰਹੀ ਸੀ।
ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਦਾ ਗ੍ਰਾਸ ਐੱਨ.ਪੀ.ਏ. 30.87 ਫੀਸਦੀ ਤੋਂ ਵਧ ਕੇ 31.78 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਦਾ ਨੈੱਟ ਐੱਨ.ਪੀ.ਏ. 18.8 ਫੀਸਦੀ ਤੋਂ ਘਟ ਕੇ 17.3 ਫੀਸਦੀ ਰਿਹਾ ਹੈ। ਰੁਪਏ 'ਚ ਐੱਨ.ਪੀ.ਏ. 'ਤੇ ਧਿਆਨ ਦਈਏ ਤਾਂ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਦਾ ਗ੍ਰਾਸ ਐੱਨ.ਪੀ.ਏ. 57,807 ਕਰੋੜ ਰੁਪਏ ਤੋਂ ਵਧ ਕੇ 60,982 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਦਾ ਨੈੱਟ ਐੱਨ.ਪੀ.ਏ. 29,982 ਕਰੋੜ ਰੁਪਏ ਤੋਂ ਘੱਟ ਕੇ 27,294 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਆਈ.ਡੀ.ਬੀ.ਆਈ. ਬੈਂਕ ਦੀ ਪ੍ਰੋਵਿਜਨਿੰਗ 5,236 ਕਰੋੜ ਰੁਪਏ ਤੋਂ ਵਧ ਕੇ 6,579.8 ਕਰੋੜ ਰੁਪਏ ਰਹੀ ਹੈ, ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 3,261.4 ਕਰੋੜ ਰੁਪਏ ਰਹੀ ਸੀ।
ਟਰੇਨ ਦਾ ਬਰਥ ਸਿਰ 'ਤੇ ਡਿੱਗਣ ਨਾਲ ਹੋਈ ਮਹਿਲਾ ਦੀ ਮੌਤ, ਮਿਲੇਗਾ 4.44 ਲੱਖ ਮੁਆਵਜ਼ਾ
NEXT STORY