ਅਹਿਮਦਾਬਾਦ–ਰੇਲ ਯਾਤਰਾ ਦੌਰਾਨ ਇਕ 35 ਸਾਲਾ ਔਰਤ ਦੇ ਸਿਰ 'ਤੇ ਬਰਥ ਅਤੇ ਸਾਮਾਨ ਡਿੱਗਣ ਤੋਂ ਬਾਅਦ ਹੋਈ ਮੌਤ ਦੇ ਮਾਮਲੇ 'ਚ ਪੀੜਤ ਪਰਿਵਾਰ ਨੂੰ ਮੁਆਵਜ਼ਾ ਮਿਲੇਗਾ। ਗੁਜਰਾਤ ਦੇ ਖਪਤਕਾਰ ਡਿਸਪਿਊਟ ਰੈਜੋਲੂਸ਼ਨ ਕਮਿਸ਼ਨ ਨੇ 2011 'ਚ ਹਿੰਮਤਨਗਰ ਦੀ ਇਕ ਕੰਜਿਊਮਰ ਕੋਰਟ ਵੱਲੋਂ 1.92 ਲੱਖ ਰੁਪਏ ਦੇ ਮੁਆਵਜ਼ੇ ਨੂੰ ਵਧਾ ਕੇ 4.44 ਲੱਖ ਕਰ ਦਿੱਤਾ। ਜਾਣਕਾਰੀ ਮੁਤਾਬਕ ਸਾਬਰਕੰਠਾ ਦੇ ਦੋਦਾਦ ਪਿੰਡ ਦੀ ਰਹਿਣ ਵਾਲੀ ਸਵਿਤਾ ਤਾਰਲ 2009 'ਚ ਆਪਣੇ ਪਰਿਵਾਰ ਨਾਲ ਖੇਡਬ੍ਰਹਮਾ-ਤਲੋਡ ਟਰੇਨ 'ਚ ਸਫਰ ਕਰ ਰਹੀ ਸੀ। ਟਰੇਨ 'ਚ ਅਚਾਨਕ ਬਰੇਕ ਲੱਗਣ ਕਾਰਨ ਹਿੰਮਤਨਗਰ ਰੇਲਵੇ ਸਟੇਸ਼ਨ 'ਤੇ ਉਸਦੇ ਉੱਪ ਵਾਲੀ ਬਰਥ ਅਤੇ ਉਸ 'ਤੇ ਰੱਖਿਆ ਸਾਮਾਨ ਉਨ੍ਹਾਂ ਦੇ ਸਿਰ 'ਤੇ ਡਿੱਗ ਪਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਾ ਸਕੀ। ਸਵਿਤਾ ਦੇ ਪਤੀ ਅਤੇ ਉਸਦੇ 7 ਬੱਚਿਆਂ ਨੇ ਰੇਲਵੇ 'ਤੇ 6.5 ਲੱਖ ਰੁਪਏ ਦਾ ਮੁਆਵਜ਼ਾ ਦਾਇਰ ਕੀਤਾ। ਫੋਰਮ ਨੇ 2011 'ਚ 6 ਫੀਸਦੀ ਵਿਆਜ ਨਾਲ 1.92 ਲੱਖ ਦਾ ਮੁਆਵਜ਼ਾ ਦੇਣ ਦਾ ਫੈਸਲਾ ਵੀ ਸੁਣਾਇਆ ਪਰ ਪਰਿਵਾਰ ਤਿਆਰ ਨਹੀਂ ਹੋਇਆ। ਮਾਮਲਾ ਸਟੇਟ ਕੰਜਿਊਮਰ ਕੋਰਟ 'ਚ ਪਹੁੰਚਿਆ ਤਾਂ ਕੋਰਟ ਨੇ 3000 ਰੁਪਏ ਪ੍ਰਤੀ ਮਹੀਨਾ ਆਮਦਨ ਮੰਨਦੇ ਹੋਏ 3.84 ਲੱਖ ਦਾ ਮੁਆਵਜ਼ਾ ਤੈਅ ਕੀਤਾ। ਇਸ ਤੋਂ ਇਲਾਵਾ ਸਵਿਤਾ ਦੇ ਬੱਚਿਆਂ ਦੇ ਪਿਆਰ ਅਤੇ ਸਨੇਹ ਦੇ ਨੁਕਸਾਨ ਬਦਲੇ 30 ਹਜ਼ਾਰ ਰੁਪਏ ਅੰਤਮ ਸਸਕਾਰ ਦੇ 15000 ਰੁਪਏ ਅਤੇ ਕਾਨੂੰਨੀ ਖਰਚੇ ਲਈ 10 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
ਸੁਖਬੀਰ ਦੇ ਧਰਨੇ ਦਾ ਸਾਈਡ ਇਫੈਕਟ, ਹੁਣ ਫਿਲੌਰ ਨੇ ਖੋਲ੍ਹਿਆ ਮੋਰਚਾ
NEXT STORY