ਨਵੀਂ ਦਿੱਲੀ—ਭਾਰਤੀ ਉਦਯੋਗਿਕ ਵਿਕਾਸ ਬੈਂਕ ਨੇ ਪੇਪਰਲੈੱਸ ਬੈਂਕ ਖਾਤੇ ਖੋਲ੍ਹਣ ਦੀ ਸ਼ੁਰੂਆਤ ਕੀਤੀ ਹੈ। ਬੈਂਕ ਦਾ ਕਹਿਣਾ ਹੈ ਕਿ 40 ਵੱਖ-ਵੱਖ ਦੇਸ਼ਾਂ 'ਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਆਨਲਾਈਨ ਸੁਵਿਧਾ ਦਿੱਤੀ ਜਾਵੇਗੀ। ਪ੍ਰਵਾਸੀ ਭਾਰਤੀ ਬਿਨਾਂ ਕੋਈ ਕਾਗਜੀ ਦਸਤਾਵੇਜ਼ ਜਮ੍ਹਾ ਕੀਤੇ ਆਈ.ਡੀ.ਬੀ.ਆਈ.ਬੈਂਕ 'ਚ ਆਨਲਾਈਨ ਐੱਨ.ਆਰ.ਆਈ. ਖਾਤਾ ਖੁੱਲਵਾ ਸਕਦੇ ਹਨ।
ਆਈ.ਡੀ.ਬੀ.ਆਈ. ਬੈਂਕ ਨੇ ਕਿਹਾ ਕਿ ਖਾਤਾ ਖੋਲ੍ਹਣ ਦੇ ਚਾਹਵਾਨ ਪ੍ਰਵਾਸੀ ਭਾਰਤੀ ਐੱਨ.ਆਰ.ਆਈ. ਵੈੱਬ ਮਾਡਿਊਲ ਰਾਹੀਂ ਬੈਂਕ ਦੀ ਵੈੱਬਸਾਈਟ 'ਤੇ ਐੱਨ.ਆਰ.ਆਈ. ਇੰਟਸਾ-ਆਨਲਾਈਨ ਦੀ ਵਰਤੋਂ ਕਰ ਸਕਦੇ ਹਨ। ਸਭ ਤੋਂ ਪਹਿਲਾਂ ਉਪਭੋਗਤਾ ਨੂੰ ਬੈਂਕ 'ਚ ਖਾਤਾ ਖੋਲ੍ਹਣ ਲਈ ਬ੍ਰਾਂਚ ਦੀ ਚੋਣ ਕਰਨੀ ਹੋਵੇਗੀ। ਉਸ ਤੋਂ ਬਾਅਦ ਬੈਂਕ 'ਤੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਉਪਭੋਗਤਾ ਨੂੰ ਬੈਂਕ ਨਾਲ ਖਾਤਾ ਖੋਲ੍ਹਣ ਲਈ ਭੌਤਿਕ ਦਸਤਾਵੇਜ਼ਾਂ ਨਾਲ-ਨਾਲ ਕੇ.ਵਾਈ.ਸੀ. ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।
WTO ਦੀ ਦਿੱਲੀ 'ਚ ਹੋਣ ਵਾਲੀ ਬੈਠਕ 'ਚ ਵਿਸ਼ਵ ਦੇ 25 ਦੇਸ਼ ਲੈਣਗੇ ਹਿੱਸਾ
NEXT STORY