ਨਵੀਂ ਦਿੱਲੀ—ਜਨਤਕ ਖੇਤਰ ਦੇ ਆਈ.ਡੀ.ਬੀ.ਆਈ. ਬੈਂਕ ਨੂੰ ਸਰਕਾਰ ਤੋਂ ਪੂੰਜੀ ਨਿਵੇਸ਼ ਦੇ ਰੂਪ 'ਚ 2729 ਕਰੋੜ ਮਿਲੇ ਹਨ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕੀਤਾ ਹੈ ਕਿ ਉਸ ਨੂੰ ਸਰਕਾਰ ਤੋਂ 29 ਦਸੰਬਰ ਨੂੰ ਇਕਵਟੀ ਦੇ ਤਰਜ਼ੀਹੀ ਨਿਰਗਮ ਮਦ 'ਚ ਸ਼ੇਅਰ ਮਨੀ ਦੇ ਰੂਪ 'ਚ 2729 ਕਰੋੜ ਰੁਪਏ ਮਿਲੇ ਹਨ।
ਬੈਂਕ ਦੇ ਨਿਰਦੇਸ਼ਕ ਮੰਡਲ ਦੀ ਅਗਲੀ ਮੀਟਿੰਗ 'ਚ ਸਰਕਾਰ ਨੂੰ ਪੂੰਜੀ ਦੇ ਤਰਜ਼ੀਹੀ ਨਿਰਧਾਰਨ ਨੂੰ ਮਨਜ਼ੂਰੀ ਦੇਣ ਦੇ ਪ੍ਰਸਤਾਵ 'ਤੇ ਵਿਚਾਰ ਹੋਵੇਗਾ।
ਭਾਰੀ ਰਿਆਇਤਾਂ, ਘੱਟ ਵਿਆਜ ਦਰਾਂ ਨੇ ਵਧਾਈ ਕਾਰਾਂ ਦੀ ਵਿਕਰੀ
NEXT STORY