ਜਲੰਧਰ (ਬਿਊਰੋ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਮ ਬਜਟ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ 2023-24 ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਵਿਕਸਿਤ ਭਾਰਤ ਦੇ 'ਵਿਰਾਟ ਸੰਕਲਪ' ਨੂੰ ਪੂਰਾ ਕਰਨ ਲਈ ਇਕ ਮਜ਼ਬੂਤ ਨੀਂਹ ਦਾ ਨਿਰਮਾਣ ਕਰੇਗਾ। ਭਾਰਤ ਦਾ ਇਹ ਬਜਟ ਅਜਿਹੇ ਸਮੇਂ 'ਚ ਪੇਸ਼ ਹੋਣ ਹੋਇਆ ਜਦੋਂ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੀ ਰਫ਼ਤਾਰ ਸੁਸਤ ਹੋ ਚੁੱਕੀ ਹੈ ਅਤੇ ਸੰਭਾਵਿਤ ਮੰਦੀ ਵੱਲ ਵਧ ਰਹੀ ਹੈ। ਅਜਿਹੇ 'ਚ ਪੂਰੀ ਦੁਨੀਆ ਦੀਆਂ ਨਜ਼ਰਾਂ ਮੋਦੀ ਸਰਕਾਰ ਦੇ ਬਜਟ 'ਤੇ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਆਰਥਿਕ ਸਰਵੇਖਣ ਵਿੱਚ ਵਿਕਾਸ ਦਰ 6-6.8 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਬਜਟ ਦਾ ਮੁੱਖ ਬਿੰਦੂ ਇਹ ਵੀ ਹੈ ਕਿ ਬਜਟ ਮੱਧ ਵਰਗੀ ਨੌਕਰੀਪੇਸ਼ਾ ਪਰਿਵਾਰਾਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ।
ਇਹ ਵੀ ਪੜ੍ਹੋ : ਮੱਧ ਵਰਗੀ ਪਰਿਵਾਰਾਂ ’ਤੇ ਮਿਹਰਬਾਨ ਹੋਈ ਵਿੱਤ ਮੰਤਰੀ, ਇਨਕਮ ਟੈਕਸ ’ਚ ਵੱਡੀ ਰਾਹਤ
ਜੇਕਰ ਆਮਦਨ 50 ਹਜ਼ਾਰ ਰੁਪਏ ਮਹੀਨਾ ਹੈ ਤਾਂ ਕਿਵੇਂ ਬਚਣਗੇ 17,500 ਰੁਪਏ
ਜੇਕਰ ਪਿਛਲੇ ਸਾਲ ਤੁਹਾਡੀ ਤਨਖ਼ਾਹ 50, 000 ਰੁਪਏ ਮਹੀਨਾ ਸੀ। ਤੁਹਾਡੀ ਸਾਲ ਦੀ ਇਨਕਮ 6 ਲੱਖ ਰੁਪਏ ਬਣਦੀ ਸੀ ਅਤੇ 5 ਤੋਂ ਲੈ ਕੇ ਸਾਢੇ 7 ਲੱਖ ਤੱਕ ਦੀ ਆਮਦਨ 20 ਫੀਸਦੀ ਟੈਕਸ ਦੇ ਦਾਇਰੇ ’ਚ ਸੀ। ਇਸ ਦਾ ਮਤਲਬ ਤੁਹਾਨੂੰ 2.5 ਲੱਖ ਰੁਪਏ ਤੋਂ ਉੱਤੇ ਦੀ ਆਮਦਨ ’ਤੇ 5 ਫੀਸਦੀ ਅਤੇ 5 ਲੱਖ ਤੋਂ ਉੱਪਰ 1 ਲੱਖ ਦੀ ਆਮਦਨ ’ਤੇ 20 ਫੀਸਦੀ ਟੈਕਸ ਲੱਗਦਾ ਸੀ। ਤੁਹਾਡਾ ਕੁੱਲ ਟੈਕਸ ਮਿਲਾ ਕੇ 32, 500 ਰੁਪਏ ਬਣਦਾ ਸੀ ਪਰ ਹੁਣ ਜੇਕਰ ਤੁਹਾਡੀ ਆਮਦਨ 50, 000 ਰੁਪਏ ਹੈ ਤਾਂ ਤੁਹਾਨੂੰ 3 ਲੱਖ ਤੋਂ ਉੱਪਰ ਦੀ ਆਪਣੀ 3 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਟੈਕਸ ਦੇਣਾ ਪਵੇਗਾ ਯਾਨਿ ਕਿ ਤੁਹਾਨੂੰ ਕੁੱਲ 17,500 ਰੁਪਏ ਦੀ ਬੱਚਤ ਹੋਵੇਗੀ।
ਜੇਕਰ ਆਮਦਨ 1 ਲੱਖ ਰੁਪਏ ਮਹੀਨਾ ਹੈ ਤਾਂ ਕਿਵੇਂ ਬਚਣਗੇ 82,000 ਰੁਪਏ
ਜੇਕਰ ਤੁਹਾਡੀ ਤਨਖਾਹ 1 ਲੱਖ ਰੁਪਏ ਪ੍ਰਤੀ ਮਹੀਨਾ ਹੈ ਤਾਂ ਤੁਹਾਡੀ ਸਾਲ ਦੀ ਕੁੱਲ ਆਮਦਨ 12 ਲੱਖ ਰੁਪਏ ਬਣਦੀ ਸੀ। ਪਿਛਲੇ ਟੈਕਸ ਨਿਯਮ ਦੇ ਮੁਤਾਬਕ ਤੁਹਾਨੂੰ 2,50,000 ਤੋਂ 5,00,000 ਲੱਖ ਦੀ ਆਮਦਨ ’ਤੇ 12,500 ਰੁਪਏ ਅਤੇ 5 ਤੋਂ 10 ਲੱਖ ਦੀ ਆਮਦਨ ’ਤੇ 1 ਲੱਖ ਰੁਪਿਆ ਅਤੇ 10 ਲੱਖ ਤੋਂ ਉਪਰ ਦੇ 2 ਲੱਖ ਰੁਪਏ ਦੀ ਆਮਦਨ ’ਤੇ 60,000 ਰੁਪਏ ਟੈਕਸ ਪੈਂਦਾ ਸੀ ਅਤੇ 1 ਲੱਖ ਰੁਪਏ ਪ੍ਰਤੀ ਮਹੀਨੇ ਦੀ ਆਮਦਨ ਵਾਲੇ ਵਿਅਕਤੀ ਲਈ ਕੁੱਲ ਟੈਕਸ 1 ਲੱਖ 72 ਹਜ਼ਾਰ ਬਣਦਾ ਸੀ। ਨਵੀਂਆਂ ਟੈਕਸ ਦਰਾਂ ਮੁਤਾਬਕ ਪਹਿਲੇ 3 ਲੱਖ ਰੁਪਏ’ਤੇ ਕੋਈ ਟੈਕਸ ਨਹੀਂ ਲੱਗੇਗਾ। 3 ਲੱਖ ਰੁਪਏ ਤੋਂ 6 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਦੇ ਹਿਸਾਬ ਦੇ ਨਾਲ 15 ਹਜ਼ਾਰ ਰੁਪਏ ਟੈਕਸ ਲੱਗੇਗਾ ਜਦਕਿ 6 ਲੱਖ ਤੋਂ 9 ਲੱਖ ਰੁਪਏ ਦੀ ਆਮਦਨ ’ਤੇ 10 ਫੀਸਦੀ ਦੇ ਹਿਸਾਬ ਨਾਲ 30 ਹਜ਼ਾਰ ਰੁਪਿਆ ਟੈਕਸ ਲੱਗੇਗਾ ਅਤੇ 9 ਤੋਂ 12 ਲੱਖ ਰੁਪਏ ਦੀ ਆਮਦਨ ’ਤੇ 3 ਲੱਖ ਰੁਪਏ ਦਾ ਟੈਕਸ 45,000 ਰੁਪਏ ਬਣਦਾ ਹੈ। ਕੁੱਲ ਮਿਲਾ ਕੇ 1 ਲੱਖ ਰੁਪਏ ਮਹੀਨਾ ਕਮਾਉਣ ਵਾਲੇ ਵਿਅਕਤੀ ਨੂੰ 90 ਹਜ਼ਾਰ ਰੁਪਏ ਟੈਕਸ ਦੇਣਾ ਹੋਵੇਗਾ ਅਤੇ ਪਿਛਲੀਆਂ ਟੈਕਸ ਦਰਾਂ ਮੁਤਾਬਕ 82 ਹਜ਼ਾਰ ਰੁਪਏ ਦਾ ਫਾਇਦਾ ਹੋਵੇਗਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸੋਨਾ 1,090 ਰੁਪਏ ਹੋਇਆ ਮਜ਼ਬੂਤ, ਚਾਂਦੀ 1,947 ਰੁਪਏ ਚੜ੍ਹੀ
NEXT STORY