ਚੀਨ ’ਚ ਪਿਛਲੇ 2 ਸਾਲਾਂ ’ਚ ਕੋਰੋਨਾ ਮਹਾਮਾਰੀ ਅਤੇ ਉਸ ਦੇ ਕਾਰਨ ਲੱਗੇ ਅਨਿਯਮਿਤ ਲਾਕਡਾਊਨ ਨੇ ਉੱਥੋਂ ਦੇ ਦੇਸੀ-ਵਿਦੇਸ਼ੀ ਉਦਯੋਗਾਂ ’ਤੇ ਡੂੰਘੀ ਸੱਟ ਮਾਰੀ ਹੈ। ਇਸ ਕਾਰਨ ਇਨ੍ਹਾਂ 2 ਸਾਲਾਂ ’ਚ ਚੀਨ ’ਚੋਂ ਕੰਪਨੀਆਂ ਬਾਹਰ ਨਿਕਲ ਕੇ ਆਪਣਾ ਨਵਾਂ ਟਿਕਾਣਾ ਲੱਭ ਰਹੀਆਂ ਹਨ, ਭਾਵੇਂ ਉਹ ਅਮਰੀਕੀ ਮੋਬਾਇਲ ਫੋਨ ਕੰਪਨੀ ਐਪਲ, ਤਾਈਵਾਨੀ ਮਾਈਕ੍ਰੋਚਿਪ ਬਣਾਉਣ ਵਾਲੀ ਫਾਕਸਕਾਨ ਹੋਵੇ ਜਾਂ ਜਾਪਾਨੀ ਆਟੋਮੋਬਾਇਲ ਕੰਪਨੀ ਟੋਯੋਟਾ ਜਾਂ ਜਰਮਨੀ ਦੀ ਫਾਕਸਵੈਗਨ। ਇਹ ਸਾਰੀਆਂ ਆਟੋਮੋਬਾਇਲ ਅਤੇ ਮੋਬਾਇਲ ਕੰਪਨੀਆਂ ਉੱਥੋਂ ਬਾਹਰ ਨਿਕਲਣਾ ਚਾਹੁੰਦੀਆਂ ਹਨ। ਅਜਿਹੇ ਮਾਹੌਲ ’ਚ ਜਾਪਾਨ ਨੇ ਭਾਰਤ ਨੂੰ ਆਪਣਾ ਸੁਰੱਖਿਅਤ ਅਤੇ ਵਿਕਾਸ ਕਰਨ ਵਾਲਾ ਟਿਕਾਣਾ ਪਾਇਆ ਹੈ।
ਹੁਣ ਟੋਯੋਟਾ ਭਾਰਤ ’ਚ ਨਿਵੇਸ਼ ਕਰਨ ਜਾ ਰਹੀ ਹੈ, ਭਾਵ ਜਾਪਾਨੀ ਕਾਰ ਕੰਪਨੀ ਨੇ ਪਹਿਲਾਂ ਚੀਨ ਨੂੰ ਅੱਖੋਂ-ਪਰੋਖੇ ਕੀਤਾ ਅਤੇ ਹੁਣ ਭਾਰਤ ਨੂੰ ਆਪਣਾ ਵਿਨਿਰਮਾਣ ਕੇਂਦਰ ਬਣਾਉਣ ਜਾ ਰਹੀ ਹੈ। ਟੋਯੋਟਾ ਭਾਰਤ ’ਚ ਇਹ ਨਿਵੇਸ਼ ਪੀ. ਐੱਲ. ਆਈ. ਸਕੀਮ ਤਹਿਤ ਕਰਨ ਜਾ ਰਹੀ ਹੈ। ਟੋਯੋਟਾ ਕਾਰ ਕੰਪਨੀ ਭਾਰਤ ਦੇ ਦੱਖਣੀ ਸੂਬੇ ਕਰਨਾਟਕ ’ਚ 4800 ਕਰੋੜ ਰੁਪਏ ਦੇ ਨਿਵੇਸ਼ ਨਾਲ ਆਪਣਾ ਵਿਨਿਰਮਾਣ ਦਾ ਕੰਮ ਸ਼ੁਰੂ ਕਰੇਗੀ। ਟੋਯੋਟਾ ਭਾਰਤ ’ਚ ਕਿਰਲੋਸਕਰ ਦੇ ਨਾਲ ਰਲ ਕੇ ਆਟੋ ਪਾਰਟਸ ਬਣਾਵੇਗੀ। ਇਸ ਨਿਵੇਸ਼ ਦੀ ਵਰਤੋਂ ਟੋਯੋਟਾ ਕੰਪਨੀ ਆਪਣੀਆਂ ਇਲੈਕਟ੍ਰਾਨਿਕ ਕਾਰਾਂ ’ਚ ਵਰਤੇ ਜਾਣ ਵਾਲੇ ਯੰਤਰਾਂ ਨੂੰ ਦੇਸੀ ਪੱਧਰ ’ਤੇ ਬਣਾਉਣ ਅਤੇ ਉਸ ਲਈ ਕਰੇਗੀ। ਆਉਣ ਵਾਲੇ ਦਿਨਾਂ ’ਚ ਇਸ ਦਾ ਵੱਡਾ ਲਾਭ ਨਾ ਸਿਰਫ ਟੋਯੋਟਾ ਕੰਪਨੀ ਨੂੰ ਮਿਲੇਗਾ ਸਗੋਂ ਭਾਰਤ ’ਚ ਵੀ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਦੇ ਨਾਲ ਭਾਰਤ ਦੇ ਿਵਨਿਰਮਾਣ ਸੈਕਟਰ ਨੂੰ ਮਜ਼ਬੂਤ ਬਣਾਉਣ ’ਚ ਮਿਲੇਗਾ। ਭਵਿੱਖ ’ਚ ਇਨ੍ਹਾਂ ਯੰਤਰਾਂ ਦੀ ਵਿਦੇਸ਼ਾਂ ’ਚ ਬਰਾਮਦ ਨਾਲ ਵਿਦੇਸ਼ੀ ਮੁਦਰਾ ਭਾਰਤ ’ਚ ਆਵੇਗੀ।
ਜਿਨ੍ਹਾਂ ਯੰਤਰਾਂ ਦਾ ਦੇਸੀ ਪੱਧਰ ’ਤੇ ਟੋਯੋਟਾ ਕੰਪਨੀ ’ਚ ਨਿਰਮਾਣ ਕੀਤਾ ਜਾਵੇਗਾ ਉਨ੍ਹਾਂ ’ਚ ਗੇਅਰ, ਮੋਟਰ, ਕੰਟਰੋਲਰ ਅਤੇ ਕਨੈਕਟਰ ਸ਼ਾਮਲ ਹਨ। ਇਸ ਦੀ ਵੱਧ ਤੋਂ ਵੱਧ ਵਰਤੋਂ ਇਲੈਕਟ੍ਰਿਕ ਕਾਰਾਂ ਲਈ ਕੀਤੀ ਜਾਵੇਗੀ। ਜਦੋਂ ਇਨ੍ਹਾਂ ਯੰਤਰਾਂ ਦੀ ਵਰਤੋਂ ਪੂਰੀ ਤਰ੍ਹਾਂ ਦੇਸ਼ ’ਚ ਹੋਵੇਗੀ ਤਾਂ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਦੀ ਲਾਗਤ ਘੱਟ ਆਵੇਗੀ ਜਿਸ ਨਾਲ ਿਵਦੇਸ਼ੀ ਬਾਜ਼ਾਰਾਂ ’ਚ ਹੋਣ ਵਾਲੀ ਮੁਕਾਬਲੇਬਾਜ਼ੀ ’ਚ ਇਹ ਕਾਰਾਂ ਅੱਗੇ ਨਿਕਲਣਗੀਆਂ। ਓਧਰ ਭਾਰਤ ’ਚ ਇਨ੍ਹਾਂ ਕਾਰਾਂ ਦੀ ਖਰੀਦ ’ਤੇ ਵੀ ਅਸਰ ਪਵੇਗਾ।
ਇਸ ਖੇਤਰ ’ਚ ਟੋਯੋਟਾ ਕਿਰਲੋਸਕਰ ਮੋਟਰ ਅਤੇ ਟੋਯੋਟਾ ਕਿਰਲੋਸਕਰ ਆਟੋ ਪਾਰਟਸ ਕੁਲ 4100 ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ। ਇਸ ਦੇ ਨਾਲ ਹੀ ਟੋਯੋਟਾ ਇੰਡਸਟਰੀ ਇੰਜਣ ਇੰਡੀਆ ਕੰਪਨੀ ਇਸ ਪ੍ਰਾਜੈਕਟ ’ਚ 700 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਟੋਯੋਟਾ ਗਰੁੱਪ ਦੀਆਂ 2 ਸਹਾਇਕ ਕੰਪਨੀਆਂ ਟੋਯੋਟਾ ਕਿਰਲੋਸਕਰ ਮੋਟਰ ਅਤੇ ਟੋਯੋਟਾ ਕਿਰਲੋਸਕਰ ਆਟੋ ਪਾਰਟਸ ਨੇ ਪਹਿਲਾਂ ਹੀ 11812 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਉਸ ਦਾ ਕੰਮ ਜਾਰੀ ਹੈ, ਫਿਲਹਾਲ ਇਨ੍ਹਾਂ ਕੰਪਨੀਆਂ ’ਚ 8000 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।
ਗ੍ਰੀਨ ਤਕਨੀਕ ਨੂੰ ਉਤਸ਼ਾਹ ਦੇਣ ਲਈ ਅਤੇ ਭਵਿੱਖ ਦੀ ਤਕਨੀਕ ਦੀ ਵਰਤੋਂ ਲਈ ਟੋਯੋਟਾ 4800 ਕਰੋੜ ਰੁਪਏ ਹੋਰ ਨਿਵੇਸ਼ ਕਰੇਗੀ ਜਿਸ ਨਾਲ ਕਰਨਾਟਕ ’ਚ ਜਿਸ ਯੂਨਿਟ ਦੀ ਸ਼ੁਰੂਆਤ ਹੋਵੇਗੀ ਉੱਥੇ 3500 ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ। ਸਿਰਫ ਇੰਨਾ ਹੀ ਨਹੀਂ ਇਸ ਯੂਨਿਟ ’ਚ ਪਾਵਰ ਟ੍ਰੇਨ ਭਾਵ ਇਲੈਕਟ੍ਰੀਕਲ ਟ੍ਰੇਨ ਦੇ ਪੁਰਜ਼ੇ ਵੀ ਬਣਾਏ ਜਾਣਗੇ। ਟੋਯੋਟਾ ਦੇ ਇਸ ਵੱਡੇ ਨਿਵੇਸ਼ ਨਾਲ ਭਾਰਤ ’ਚ ਕਾਰਬਨ ਗੈਸਾਂ ਦੀ ਨਿਕਾਸੀ ਦੇ ਖੇਤਰ ’ਚ ਕਮੀ ਆਵੇਗੀ। ਟੋਯੋਟਾ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2050 ਤੱਕ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਹਾਸਲ ਕਰੇਗੀ, ਟੋਯੋਟਾ ਦੇ ਇਸ ਐਲਾਨ ਦੇ ਬਾਅਦ ਭਾਰਤ ’ਚ ਹੋਣ ਵਾਲੇ ਨਿਵੇਸ਼ ਨਾਲ ਕੰਪਨੀ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੀ ਦਿਸ ਰਹੀ ਹੈ।
ਟੋਯੋਟਾ ਦੀ ਨਿਰਮਾਣ ਲੜੀ ਪਹਿਲਾਂ ਚੀਨ ’ਚ ਵੀ ਚੱਲ ਰਹੀ ਸੀ ਪਰ ਕੋਰੋਨਾ ਦੇ ਕਾਰਨ ਉੱਥੇ ਕੰਮ ਪ੍ਰਭਾਵਿਤ ਹੋਣ ਲੱਗਾ। ਜਾਪਾਨ ਨੇ ਨਿਰਮਾਣ ਦਾ ਸਾਰਾ ਕੰਮ ਚੀਨ ’ਚ ਕੇਂਦ੍ਰਿਤ ਕਰ ਕੇ ਰੱਖਿਆ ਸੀ ਜਿਸ ਦਾ ਉਸ ਨੂੰ ਕੋਰੋਨਾ ਮਹਾਮਾਰੀ ਅਤੇ ਉਸ ਨਾਲ ਜੁੜੇ ਲਾਕਡਾਊਨ ਦੌਰਾਨ ਬਹੁਤ ਨੁਕਸਾਨ ਹੋਇਆ ਅਤੇ ਟੋਯੋਟਾ ਕਾਰ ਦੇ ਨਿਰਮਾਣ ਨੂੰ ਕੁਝ ਸਮੇਂ ਲਈ ਰੋਕਣਾ ਵੀ ਪਿਆ। ਮਾਈਕ੍ਰੋਚਿਪ ਦੀ ਕੰਪਨੀ ਦੇ ਕਾਰਨ ਵੀ ਟੋਯੋਟਾ ਸਮੇਤ ਕਈ ਕਾਰਾਂ ਦੇ ਨਿਰਮਾਣ ’ਚ ਰੁਕਾਵਟ ਆਈ ਸੀ ਜਿਸ ਨੂੰ ਦੇਖਦੇ ਹੋਏ ਨਾ ਸਿਰਫ ਟੋਯੋਟਾ ਸਗੋਂ ਕਈ ਦੂਜੀਆਂ ਕੰਪਨੀਆਂ ਨੇ ਆਪਣੇ ਕੰਮ ਨੂੰ ਦੂਜੀਆਂ ਥਾਵਾਂ ’ਤੇ ਸ਼ਿਫਟ ਕਰਨਾ ਜ਼ਰੂਰੀ ਸਮਝਿਆ। ਅਜਿਹੇ ’ਚ ਭਾਰਤ ਇਕ ਿਬਹਤਰ ਬਦਲ ਦੇ ਰੂਪ ’ਚ ਉਭਰਿਆ।
ਉਂਝ ਤਾਂ ਟੋਯੋਟਾ ਕੰਪਨੀ ਪਿਛਲੇ 25 ਸਾਲਾਂ ਤੋਂ ਭਾਰਤ ’ਚ ਕੰਮ ਕਰ ਰਹੀ ਹੈ। ਟੋਯੋਟਾ ਨੇ ਕਰਨਾਟਕ ਸਰਕਾਰ ਨਾਲ ਇਕ ਸਮਝੌਤੇ ’ਤੇ ਹਸਤਾਖਰ ਕਰਦੇ ਸਮੇਂ ਇਹ ਕਿਹਾ ਕਿ ਉਹ ਆਪਣੀ ਕੰਪਨੀ ਲਈ ਕਰਨਾਟਕ ਸੂਬੇ ਨੂੰ ਦੁਨੀਆ ਦੀ ਸਪਲਾਈ ਲੜੀ ਦਾ ਕੇਂਦਰ ਬਣਾਉਣਾ ਚਾਹੁੰਦੀ ਹੈ। ਮੌਜੂਦਾ ਸਮੇਂ ’ਚ ਕਰਨਾਟਕ ਦੇ ਬਿਦਾਦੀ ’ਚ ਟੋਯੋਟਾ ਕਾਰ ਦੀ ਕੈਮਰੀ ਦੇ ਹਾਈਬ੍ਰਿਡ ਮਾਡਲ ਇਨੋਵਾ ਅਤੇ ਫਾਰਚੂਨਰ ਦਾ ਨਿਰਮਾਣ ਹੋ ਰਿਹਾ ਹੈ ਪਰ ਕੰਪਨੀ ਕਰਨਾਟਕ ’ਚ ਆਪਣੀਆਂ ਇਲੈਕਟ੍ਰਿਕ ਕਾਰਾਂ ਦੇ ਪੁਰਜ਼ੇ ਵੀ ਬਣਾਉਣਾ ਚਾਹੁੰਦੀ ਹੈ ਜਿਸ ਦੇ ਲਈ ਉਸ ਨੇ ਹਾਲ ਹੀ ’ਚ ਵੱਡਾ ਨਿਵੇਸ਼ ਕੀਤਾ ਹੈ।
ਨਾਲ ਹੀ ਟੋਯੋਟਾ ਸਥਾਨਕ ਪੱਧਰ ’ਤੇ ਆਪਣੇ ਨਿਰਮਾਣ ਕਾਰਜ ਨੂੰ ਵੀ ਵਧਾਉਣਾ ਚਾਹੁੰਦੀ ਹੈ। ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਗੋ ਗ੍ਰੀਨ, ਗੋ ਲੋਕਲ ਦੇ ਨਾਲ ਮੇਕ ਇਨ ਇੰਡੀਆ ਦੇ ਪ੍ਰੋਗਰਾਮ ਤਹਿਤ ਟੋਯੋਟਾ ਕੰਪਨੀ ਨੇ ਭਾਰਤ ’ਚ ਢੁੱਕਵੇਂ ਵਾਤਾਵਰਣ ਨੂੰ ਦੇਖਦੇ ਹੋਏ ਭਾਰਤ ਨੂੰ ਆਪਣਾ ਨਿਰਮਾਣ ਸਥਾਨ ਬਣਾਇਆ ਹੈ ਜਿਸ ਨਾਲ ਦੋਵਾਂ ਦੇਸ਼ਾਂ ਨੂੰ ਵਿਸ਼ਵ ਪੱਧਰ ’ਤੇ ਲਾਭ ਹੋਵੇਗਾ।
ਅਮਰੀਕੀ ਕੰਪਨੀਆਂ ਦੇ ਇਸ ਫ਼ੈਸਲੇ ਕਾਰਨ ਹੀਰਾ ਉਦਯੋਗ ਪ੍ਰਭਾਵਿਤ, ਲੱਖਾਂ ਮਜ਼ਦੂਰਾਂ ’ਤੇ ਰੋਜ਼ੀ-ਰੋਟੀ ਦਾ ਸੰਕਟ
NEXT STORY